ਬ੍ਰਿਟੇਨ ''ਚ ਭਾਰਤੀ ਮੂਲ ਦਾ ਵਿਅਕਤੀ ਬਲਾਤਕਾਰ ਤੇ ਕਤਲ ਦੇ ਜੁਰਮ ''ਚ ਦੋਸ਼ੀ ਕਰਾਰ

08/01/2020 1:05:25 AM

ਲੰਡਨ- ਪਿਛਲੇ ਸਾਲ ਭਾਰਤ ਤੋਂ ਲਿਆਂਦੇ ਗਏ 35 ਸਾਲਾ ਇਕ ਵਿਅਕਤੀ ਨੂੰ ਇਕ ਦਹਾਕੇ ਤੋਂ ਵੀ ਵਧੇਰੇ ਸਮਾਂ ਪਹਿਲਾਂ ਦੇ ਬਲਾਤਕਾਰ ਦੇ ਕਈ ਮਾਮਲਿਆਂ ਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਇਹ ਅਪਰਾਧ ਮਾਰਚ 2009 ਤੇ ਮਈ 2009 ਦੇ ਵਿਚਾਲੇ ਉੱਤਰ-ਪੂਰਬ ਲੰਡਨ ਦੇ ਵੀਲਥਮਸਟੋ ਦੇ ਵੱਖ-ਵੱਖ ਸਥਾਨਾਂ 'ਤੇ ਹੋਏ ਸਨ।

ਵੀਰਵਾਰ ਨੂੰ ਲੰਡਨ ਦੀ ਓਲਡ ਬੇਲੀ ਅਦਾਲਤ ਵਿਚ ਸੁਣਵਾਈ ਦੇ ਅਖੀਰ ਵਿਚ ਸਮਰਵੀਰਾ ਦੇ ਕਤਲ ਦੇ ਜੁਰਮ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਇਲਾਵਾ ਵਿਆਸ ਨੂੰ ਗੰਭੀਰ ਜ਼ਖਮ ਪਹੁੰਚਾਉਣ ਤੇ ਬਲਾਤਕਾਰ ਦੇ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ। ਉਸ ਨੂੰ ਅਗਲੇ ਮਹੀਨੇ ਦੱਖਣੀ ਲੰਡਨ ਦੇ ਕ੍ਰੋਓਡਾਨ ਕ੍ਰਾਊਨ ਕੋਰਟ ਵਿਚ ਸਜ਼ਾ ਸੁਣਾਈ ਜਾਵੇਗੀ। ਮੈਟ੍ਰੋਪਾਲਿਟਨ ਪੁਲਸ ਦੀ ਜਾਂਚ ਅਧਿਕਾਰੀ ਸਰਜੇਂਟ ਸ਼ਲੀਨਾ ਸ਼ੇਖ ਨੇ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ ਦੇ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਪਰ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਦੋਸ਼ੀ ਨੂੰ ਆਪਣੇ ਕੀਤੇ ਦੀ ਸਜ਼ਾ ਪਾਉਂਦੇ ਹੋਏ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ 10 ਸਾਲ ਤੋਂ ਵਧੇਰੇ ਸਮੇਂ ਤੱਕ ਚਲਿਆ ਤੇ ਕਈ ਦੇਸ਼ਾਂ ਵਿਚ ਜਾਂਚ ਚੱਲੀ ਤੇ ਹਵਾਲਗੀ ਪ੍ਰਕਿਰਿਆ ਲੰਬੀ ਚੱਲੀ। 10 ਸਾਲ ਪਹਿਲੇ ਵਿਆਸ ਦਾ ਪਤਾ ਲਗਾਉਣ ਦੇ ਲਈ ਤਲਾਸ਼ੀ ਮੁਹਿੰਮ ਚਲਾਈ ਸੀ। 2011 ਵਿਚ ਪੁਲਸ ਨੂੰ ਜਾਂਚ ਵਿਚ ਪਤਾ ਚਲਿਆ ਕਿ ਉਹ ਨਿਊਜ਼ੀਲੈਂਡ ਵਿਚ ਹੈ, ਫਿਰ ਉਹ ਸਿੰਗਾਪੁਰ ਚਲਿਆ ਗਿਆ। ਜੁਲਾਈ, 2011 ਵਿਚ ਬ੍ਰਿਟਿਸ਼ ਪੁਲਸ ਨੂੰ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਵਿਆਸ ਨਾਂ ਦੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਦੋਂ ਹਵਾਲਗੀ ਪ੍ਰਕਿਰਿਆ ਚੱਲੀ ਤੇ ਅਕਤੂਬਰ 2019 ਵਿਚ ਜਾ ਕੇ ਮੈਟ੍ਰੋਪਾਲੀਟਨ ਪੁਲਸ ਉਸ ਨੂੰ ਨਵੀਂ ਦਿੱਲੀ ਤੋਂ ਲੰਡਨ ਲਿਆ ਸਕੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 

ਅਦਾਲਤ ਵਿਚ ਇਹ ਪਤਾ ਚੱਲਿਆ ਕਿ ਉਸ ਨੇ 24 ਸਾਲ ਦੀ ਉਮਰ ਵਿਚ ਇਹ ਅਪਰਾਧ ਕੀਤੇ। ਇਹ ਵੀਲਥਮਸਟੋ ਵਿਚ ਕਿਸੇ ਇਕੱਲੀ ਮਹਿਲਾ ਦੀ ਤਾਕ ਵਿਚ ਤੜਕੇ ਨਿਕਲ ਪੈਂਦਾ ਸੀ। ਉਸ ਨੇ 59 ਸਾਲ ਦੀ ਇਕ ਮਹਿਲਾ ਨੂੰ ਆਪਣਾ ਪਹਿਲਾ ਸ਼ਿਕਾਰ ਬਣਾਇਆ। ਘਰ ਪਰਤ ਰਹੀ ਇਸ ਮਹਿਲਾ ਨਾਲ ਉਸ ਨੇ ਬਲਾਤਕਾਰ ਕੀਤਾ। ਫਿਰ ਉਸ ਨੇ 46 ਸਾਲ ਦੀ ਇਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ। ਵਿਆਸ ਨੇ ਉਸ ਤੋਂ ਬਾਅਦ 32 ਸਾਲ ਦੀ ਇਕ ਮਹਿਲਾ 'ਤੇ ਯੌਨ ਹਮਲਾ ਕੀਤਾ। ਇਸ ਤੋਂ ਬਾਅਦ ਉਸ ਨੇ 35 ਸਾਲ ਦੀ ਵਿਧਵਾ ਸਮਰਵੀਰਾ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਸ ਨੇ ਉਸ ਨੂੰ ਮਾਰ ਵੀ ਦਿੱਤਾ।


Baljit Singh

Content Editor

Related News