ਭਾਰਤ ਹੀ ਨਹੀਂ ਅਮਰੀਕਾ ''ਚ ਵੀ ਮਨਾਏ ਜਾਂਦੇ ਨੇ ਇਹ ਤਿਉਹਾਰ, ਲੱਗਦੀਆਂ ਨੇ ਰੌਣਕਾਂ

Thursday, Aug 03, 2017 - 03:58 PM (IST)

ਭਾਰਤ ਹੀ ਨਹੀਂ ਅਮਰੀਕਾ ''ਚ ਵੀ ਮਨਾਏ ਜਾਂਦੇ ਨੇ ਇਹ ਤਿਉਹਾਰ, ਲੱਗਦੀਆਂ ਨੇ ਰੌਣਕਾਂ

ਡੱਲਾਸ— ਅਗਸਤ ਦਾ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਕਈ ਤਿਉਹਾਰ ਮਨਾਏ ਜਾਂਦੇ ਹਨ, ਜੋ ਕਿ ਭਾਰਤ ਹੀ ਨਹੀਂ ਅਮਰੀਕਾ ਵਿਚ ਵੀ ਮਨਾਏ ਜਾਂਦੇ ਹਨ। ਜਨਮਅਸ਼ਟਮੀ, ਗਣੇਸ਼ ਉਤਸਵ, ਡੱਲਾਸ ਬੋਟ ਫੈਸਟੀਵਲ ਅਮਰੀਕਾ ਦੇ ਡੱਲਾਸ 'ਚ ਰਹਿਣ ਵਾਲੇ ਭਾਰਤੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਭਾਰਤ ਰਿਸ਼ੀਆਂ-ਮੁੰਨੀਆਂ ਦੀ ਧਰਤੀ ਹੈ, ਜਿੱਥੇ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਹਨ। ਉਥੇ ਹੀ ਅਮਰੀਕਾ ਵਿਚ ਵੀ ਇਨ੍ਹਾਂ ਤਿਉਹਾਰਾਂ ਨੂੰ ਭਾਰਤੀ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। 
ਕ੍ਰਿਸ਼ਨ ਜਨਮਅਸ਼ਟਮੀ— ਕ੍ਰਿਸ਼ਨ ਜਨਮਅਸ਼ਟਮੀ ਅਮਰੀਕਾ ਦੇ ਡੱਲਾਸ 'ਚ 15 ਅਗਸਤ ਨੂੰ ਮਨਾਈ ਜਾਵੇਗੀ। ਇਸ ਦਿਨ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਹੁੰਦਾ ਹੈ। ਅਮਰੀਕਾ ਦੇ ਡੱਲਾਸ ਵਿਚ ਦੋ ਪ੍ਰਸਿੱਧ ਮੰਦਰਾਂ 'ਚ 15 ਅਗਸਤ ਨੂੰ ਕ੍ਰਿਸ਼ਨ ਜਨਮਅਸ਼ਟਮੀ ਯਾਨੀ ਕਿ ਕ੍ਰਿਸ਼ਨ ਜੀ ਦਾ ਜਨਮਦਿਨ ਮਨਾਇਆ ਜਾਵੇਗਾ। ਇੱਥੇ ਵੀ ਬੱਚੇ ਕ੍ਰਿਸ਼ਨ ਭਗਵਾਨ ਦੇ ਰੂਪ ਵਿਚ ਤਿਆਰ ਹੁੰਦੇ ਹਨ, ਜੋ ਕਿ ਭਾਰਤੀ ਸੱਭਿਆਚਾਰ ਨਾਲ ਜੁੜਿਆ ਹੈ। ਕੁਝ ਹੋਰ ਮਨੋਰੰਜਕ ਗਤੀਵਿਧੀਆਂ ਜਿਵੇਂ ਦਹੀਂ ਹਾਂਡੀ ਇਥੋਂ ਦੇ ਭਾਰਤੀਆਂ ਮੁੱਖ ਤੌਰ 'ਤੇ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ ਅਤੇ ਪੂਰਾ ਆਨੰਦ ਮਾਨਦੇ ਹਨ। 

PunjabKesari

ਗਣੇਸ਼ ਉਤਸਵ— ਗਣੇਸ਼ ਉਤਸਵ ਵੀ ਅਗਸਤ 'ਚ ਆਉਂਦਾ ਅਤੇ ਭਾਰਤੀ ਲੋਕ ਖਾਸ ਕਰ ਕੇ ਹਿੰਦੂ ਲੋਕ ਇਸ ਦਿਨ ਗਣੇਸ਼ ਜੀ ਨੂੰ ਪੂਜਦੇ ਹਨ। ਅਮਰੀਕਾ ਵਿਚ ਇਸ ਉਤਸਵ ਨੂੰ ਮਨਾਇਆ ਜਾਂਦਾ ਹੈ। ਗਣੇਸ਼ ਉਤਸਵ 25 ਅਗਸਤ ਨੂੰ ਮਨਾਇਆ ਜਾਵੇਗਾ। ਡੱਲਾਸ ਦੇ ਹਿੰਦੂ ਮੰਦਰ ਵਿਚ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਇਹ ਉਤਸਵ 24 ਅਗਸਤ ਤੋਂ ਪਵਿੱਤਰ ਮੰਤਰਾਂ ਅਤੇ ਪੂਰੇ ਰੀਤੀ-ਰਿਵਾਜ਼ਾਂ ਨਾਲ ਗਣੇਸ਼ ਦੀ ਮੂਰਤੀ ਦੀ ਪੂਜਾ ਨਾਲ ਸ਼ੁਰੂ ਹੋ ਜਾਵੇਗਾ। ਲੋਕ ਭਗਵਾਨ ਗਣੇਸ਼ ਦੀ ਮੂਰਤੀ ਘਰ ਲੈ ਕੇ ਆਉਂਦੇ ਹਨ ਅਤੇ 5 ਸਤੰਬਰ ਨੂੰ ਵਿਸਰਜਨ ਕਰਦੇ ਹਨ। 
ਡੱਲਾਸ ਬੋਟ ਫੈਸਟੀਵਲ— ਡੱਲਾਸ 'ਚ ਰਹਿੰਦੇ ਭਾਰਤੀ 27 ਅਗਸਤ ਨੂੰ ਡੱਲਾਸ 'ਚ ਬੋਟ ਫੈਸਟੀਵਲ ਮਨਾਉਂਦੇ ਹਨ। ਭਗਵਾਨ ਕ੍ਰਿਸ਼ਨ ਅਤੇ ਰਾਧਾ ਦੀ ਮੂਰਤੀ ਨੂੰ ਕਿਸ਼ਤੀ 'ਚ ਸ਼ਾਨਦਾਰ ਢੰਗ ਨਾਲ ਸਜਾਇਆ ਜਾਂਦਾ ਹੈ ਅਤੇ ਮੰਦਰ 'ਚ ਪਰਿਕਰਮਾ ਕਰਨ ਤੋਂ ਬਾਅਦ ਤਲਾਬ ਵਿਚ ਵਿਸਰਜਨ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹਾ। ਇਹ ਡੱਲਾਸ 'ਚ ਬਹੁਤ ਹੀ ਪ੍ਰਸਿੱਧ ਹੈ ਅਤੇ ਇਸ ਨੂੰ ਡੱਲਾਸ ਦੇ ਆਈਸਕਾਨ ਮੰਦਰ 'ਚ ਮਨਾਇਆ ਜਾਵੇਗਾ।


Related News