ਲਾਓਸ ’ਚ ਭਾਰਤੀ ਦੂਤਘਰ ਨੇ ਸਾਇਬਰ ਸਕੈਮ ਕੇਂਦਰਾਂ ਤੋਂ 47 ਭਾਰਤੀਆਂ ਨੂੰ ਬਚਾਇਆ

Saturday, Aug 31, 2024 - 06:26 PM (IST)

ਲਾਓਸ ’ਚ ਭਾਰਤੀ ਦੂਤਘਰ ਨੇ ਸਾਇਬਰ ਸਕੈਮ ਕੇਂਦਰਾਂ ਤੋਂ 47 ਭਾਰਤੀਆਂ ਨੂੰ ਬਚਾਇਆ

ਵਿਅੰਤਿਆਨੇ - ਲਾਓਸ ’ਚ 'ਸਾਈਬਰ ਸਕੈਂਮ' ਕੇਂਦਰਾਂ ’ਚ ਫਸੇ ਘੱਟੋ-ਘੱਟ 47 ਭਾਰਤੀਆਂ ਨੂੰ ਦੇਸ਼ ਦੇ ਬੋਕੇਓ ਸੂਬੇ ਤੋਂ ਬਚਾਇਆ ਗਿਆ ਹੈ। ਦੱਖਣ-ਪੂਰਬੀ ਏਸ਼ੀਆਈ ਦੇਸ਼ ’ਚ ਸਥਿਤ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਅਧਿਕਾਰੀ ਨਾਗਰਿਕਾਂ ਨੂੰ ਲਾਓਸ ’ਚ ਝੂਠੀਆਂ ਨੌਕਰੀਆਂ ਦੀ ਪੇਸ਼ਕਸ਼ ਤੋਂ ਸਾਵਧਾਨ ਰਹਿਣ ਦੀ ਅਪੀਲ ਕਰ ਰਹੇ ਹਨ ਅਤੇ ਧੋਖਾਧੜੀ ਤੋਂ ਬਚਣ ਲਈ ਹਰ ਸਾਵਧਾਨੀ ਵਰਤਣ ਦੀ ਬੇਨਤੀ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਭਾਰਤੀ ਮਿਸ਼ਨ ਨੇ ਹੁਣ ਤੱਕ ਲਾਓਸ ਤੋਂ 635 ਭਾਰਤੀਆਂ ਨੂੰ ਬਚਾ ਲਿਆ ਹੈ ਅਤੇ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਈ ਹੈ।

ਲਾਓਸ ’ਚ ਭਾਰਤੀ ਦੂਤਘਰ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਨਵੇਂ ਮਾਮਲੇ ’ਚ, ਦੂਤਘਰ ਨੇ ਬੋਕਿਓ ਸੂਬੇ ’ਚ ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ਜ਼ੋਨ (SEZ) ’ਚ ਸਾਈਬਰ ਘਪਲੇ ਲੇ ਕੇਂਦਰਾਂ ’ਚ ਫਸੇ 47 ਭਾਰਤੀਆਂ ਨੂੰ ਬਚਾਇਆ।  ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝਾ ਕੀਤੇ ਗਏ ਭਾਰਤੀ ਦੂਤਘਰ ਦੇ ਇਸ ਬਿਆਨ ’ਚ ਕਿਹਾ ਗਿਆ ਹੈ, ‘‘ਇਨ੍ਹਾਂ ’ਚੋਂ 29 ਨੂੰ ਗੋਲਡਨ ਟ੍ਰਾਇੰਗਲ ਐੱਸ.ਈ.ਜ਼ੀ.ਡੀ. ’ਚ ਗੈਰ-ਕਾਨੂੰਨੀ ਸਰਗਰਮੀਆਂ 'ਤੇ ਕਾਰਵਾਈ ਦੇ ਬਾਅਦ ਲਾਓਸ ਦੇ ਅਧਿਕਾਰੀਆਂ ਨੇ ਦੂਤਘਰ ਨੂੰ ਸੌਂਪ ਦਿੱਤਾ ਸੀ, ਜਦਕਿ ਹੋਰ 18 ਨੇ ਸੰਕਟ ਵਿੱਚ ਹੋਣ ਦੀ ਸੂਚਨਾ ਦੂਤਾਵਾਸ ਨੂੰ ਦਿੱਤੀ ਸੀ।'' ਇਸ ਵਿੱਚ ਕਿਹਾ ਗਿਆ ਹੈ ਕਿ ਦੂਤਾਵਾਸ ਦੇ ਅਧਿਕਾਰੀ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਰਾਜਧਾਨੀ ਵਿਅੰਤਿਆਨੇ ਤੋਂ ਬੋਕੇਓ ਗਏ ਸਨ।

ਬਿਆਨ ’ਚ ਕਿਹਾ ਗਿਆ ਹੈ ਕਿ ਲਾਓਸ ’ਚ ਭਾਰਤ ਦੇ ਰਾਜਦੂਤ ਪ੍ਰਸ਼ਾਂਤ ਅਗਰਵਾਲ ਨੇ ਸਮੂਹ ਦੇ ਆਗਮਨ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਅਤੇ ਆਉਣ ਵਾਲੇ ਉਪਾਵਾਂ ਬਾਰੇ ਸਲਾਹ ਦਿੱਤੀ। ਇਸ ’ਚ ਕਿਹਾ ਗਿਆ ਹੈ ਕਿ ਦੂਤਘਰ ਨੇ ਇਨ੍ਹਾਂ ਸਾਰਿਆਂ ਦੀ ਭਾਰਤ ਵਾਪਸੀ ਲਈ ਸਾਰੇ ਪ੍ਰਕਿਰਿਆਤਮਕ ਜ਼ਰੂਰੀ ਕੰਮ ਲਾਓਸ ਦੇ ਅਧਿਕਾਰੀਆਂ ਨਾਲ ਮਿਲ ਕੇ ਪੂਰੇ ਕਰ ਲਈਆਂ ਹਨ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ’ਚੋਂ 30 ਲੋਕ ਪਹਿਲਾਂ ਹੀ ਸੁਰੱਖਿਅਤ ਤੌਰ 'ਤੇ ਭਾਰਤ ਵਾਪਸ ਆ ਚੁੱਕੇ ਹਨ ਜਾਂ ਰਸਤੇ ’ਚ ਹਨ। ਇਸ ’ਚ ਕਿਹਾ ਗਿਆ ਹੈ ਕਿ ਬਾਕੀ 17 ਲੋਕਾਂ ਦੀ ਯਾਤਰਾ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਉਹ ਵੀ ਆਪਣੇ ਦੇਸ਼ ਵਾਪਸ ਆ ਜਾਣਗੇ।

ਬਿਆਨ ’ਚ ਕਿਹਾ ਗਿਆ ਹੈ ਕਿ ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀਆਂ ਦੀ ‘ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣਾ' ਦੂਤਘਰ ਦੀ ਸਰਵਉਫੱਚ ਪਹਿਲ  ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਮਹੀਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੀ ਆਪਣੀ ਯਾਤਰਾ ਦੌਰਾਨ ਲਾਓਸ ਦੇ ਪ੍ਰਧਾਨ ਮੰਤਰੀ ਸੋਨੇਕਸੇ ਸਿਫਾਂਡੋਨੇ ਨਾਲ ਭਾਰਤੀ ਨਾਗਰਿਕਾਂ ਦੀ ਸਮੱਗਲਿੰਗ ਦੇ ਮਸਲੇ 'ਤੇ ਗੱਲ ਕੀਤੀ ਸੀ। ਲਾਓਸ ’ਚ ਭਾਰਤੀ ਦੂਤਘਰ ਨੇ ਪਿਛਲੇ ਮਹੀਨੇ 13 ਭਾਰਤੀਆਂ ਨੂੰ ਬਚਾ ਕੇ ਆਪਣੇ ਦੇਸ਼ ਭੇਜਿਆ ਸੀ। ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਜਾਰੀ ਬਿਆਨ ’ਚ ਲਾਓਸ ਸਰਕਾਰ ਨੂੰ ਸਾਈਬਰ ਸਕੈਮ ਸੈਂਟਰਾਂ ਦੇ ਸੰਚਾਲਨ ’ਚ ਸ਼ਾਮਲ ਗੈਰ-ਸਮਾਜਿਕ ਤੱਤਾਂ ਵਿਰੁੱਧ  ਕਾਰਵਾਈ ਕਰਨ ਦੀ ਅਪੀਲ ਕੀਤੀ।

 


 


author

Sunaina

Content Editor

Related News