ਓਮਾਨ ਦੇ ਤੱਟ ਨੇੜੇ ਭਾਰਤੀ ਚਾਲਕ ਦਲ ਵਾਲੇ ਜਹਾਜ਼ ਨਾਲ ਵਾਪਰੀ ਘਟਨਾ !

Sunday, Jun 14, 2026 - 04:46 PM (IST)

ਓਮਾਨ ਦੇ ਤੱਟ ਨੇੜੇ ਭਾਰਤੀ ਚਾਲਕ ਦਲ ਵਾਲੇ ਜਹਾਜ਼ ਨਾਲ ਵਾਪਰੀ ਘਟਨਾ !

ਦੁਬਈ (ਪੀ.ਟੀ.ਆਈ.) ਖਾੜੀ ਖੇਤਰ ਵਿੱਚ ਵਧਦੇ ਤਣਾਅ ਦੇ ਵਿਚਕਾਰ ਮਸਕਟ ਵਿੱਚ ਭਾਰਤੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਉਸਨੂੰ ਓਮਾਨ ਦੇ ਤੱਟ ਨੇੜਿਓਂ ਇਕ ਅਜਿਹੇ ਜਹਾਜ਼ ਨਾਲ ਜੁੜੀ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿਸ ਵਿਚ ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਹਾਲਾਂਕਿ ਭਾਰਤੀ ਮਿਸ਼ਨ ਨੇ ਘਟਨਾ ਦੀ ਪ੍ਰਕਿਰਤੀ ਦਾ ਜ਼ਿਕਰ ਨਹੀਂ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਓਮਾਨ ਤੋਂ ਮੰਦਭਾਗੀ ਖ਼ਬਰ, ਜਹਾਜ਼ 'ਤੇ ਸਵਾਰ ਭਾਰਤੀ ਨਾਗਰਿਕ ਦੀ ਹੋਈ ਮੌਤ

X 'ਤੇ ਇੱਕ ਪੋਸਟ ਵਿੱਚ, ਦੂਤਾਵਾਸ ਨੇ ਕਿਹਾ ਕਿ ਓਮਾਨੀ ਅਧਿਕਾਰੀ ਅਤੇ ਨੇੜਲੇ ਜਹਾਜ਼ ਖੋਜ ਅਤੇ ਬਚਾਅ ਕਾਰਜਾਂ ਦਾ ਤਾਲਮੇਲ ਕਰ ਰਹੇ ਹਨ। ਮਿਸ਼ਨ ਨੇ ਕਿਹਾ,"ਮਿਸ਼ਨ ਨੂੰ ਓਮਾਨ ਦੇ ਤੱਟ ਤੋਂ ਭਾਰਤੀ ਝੰਡੇ ਵਾਲੇ ਮਕੈਨਾਈਜ਼ਡ ਸੇਲਿੰਗ ਵੈਸਲ (MSV) 'ਵਿਰਾਟ 1' ਨਾਲ ਸਬੰਧਤ ਇੱਕ ਘਟਨਾ ਬਾਰੇ ਜਾਣਕਾਰੀ ਮਿਲੀ ਹੈ, ਜਿਸ ਵਿੱਚ ਕਥਿਤ ਤੌਰ 'ਤੇ ਭਾਰਤੀ ਚਾਲਕ ਦਲ ਦੇ 14ਵਮੈਂਬਰ ਸਵਾਰ ਸਨ।"  ਪਿਛਲੇ ਹਫ਼ਤੇ ਓਮਾਨ ਦੇ ਤੱਟ 'ਤੇ ਤਣਾਅ ਉਸ ਸਮੇਂ ਵੀ ਵਧ ਗਿਆ ਸੀ ਜਦੋਂ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤਿੰਨ ਜਹਾਜ਼ ਇਸ ਖੇਤਰ ਵਿੱਚ ਅਮਰੀਕੀ ਹਮਲੇ ਦੀ ਲਪੇਟ ਵਿੱਚ ਆ ਗਏ ਸਨ, ਜਿਸ ਵਿੱਚ ਇੱਕ ਜਹਾਜ਼ 'ਤੇ ਸਵਾਰ ਤਿੰਨ ਮਲਾਹ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News