ਅਮਰੀਕਾ ''ਚ ਪਹਾੜੀ ਤੋਂ ਡਿੱਗਣ ਵਾਲਾ ਭਾਰਤੀ ਜੋੜਾ ਨਸ਼ੇ ''ਚ ਸੀ ਟੱਲੀ

01/23/2019 8:11:54 PM

ਨਿਊਯਾਰਕ — ਕੈਲੀਫੋਰਨੀਆ ਦੇ ਯੋਸਮਾਇਟ ਰਾਸ਼ਟਰੀ ਪਾਰਕ 'ਚ ਇਕ ਢਲਾਨ ਵਾਲੀ ਪਹਾੜੀ 'ਤੇ ਸੈਲਫੀ ਲੈਣ ਦੌਰਾਨ ਅਕਤੂਬਰ 'ਚ ਕਥਿਤ ਤੌਰ 'ਤੇ ਡਿੱਗ ਕੇ ਜਾਨ ਗੁਆਉਣ ਵਾਲਾ ਭਾਰਤੀ ਜੋੜਾ ਘਟਨਾ ਦੇ ਸਮੇਂ ਨਸ਼ੇ 'ਚ ਸੀ। ਇਹ ਜਾਣਕਾਰੀ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਵਿਸ਼ਣੁ ਵਿਸ਼ਵਨਾਥ (29) ਅਤੇ ਉਸ ਦੀ ਪਤਨੀ ਮੀਨਾਕਸ਼ੀ (30) ਨੇ 25 ਅਕਤੂਬਰ ਨੂੰ 800 ਫੁੱਟ ਉੱਚੇ 'ਟਾਫਟ ਪੁਆਇੰਟ' ਤੋਂ ਡਿੱਗਣ ਤੋਂ ਪਹਿਲਾਂ 'ਇਥਾਇਲ ਅਲਕੋਹਲ' ਦਾ ਸੇਵਨ ਕੀਤਾ ਸੀ।
ਇਥਾਇਲ ਅਲਕੋਹਲ ਬੀਅਰ, ਸ਼ਰਾਬ ਜਿਹੇ ਪਦਾਰਥਾਂ 'ਚ ਪਾਈ ਜਾਂਦੀ ਹੈ। ਮਾਰੀਪੋਸਾ ਕਾਊਟੀ ਦੀ ਸਹਾਇਕ ਕਾਰੋਨਰ ਆਂਦ੍ਰਿਆ ਸਟੀਵਰਟ ਨੇ ਆਖਿਆ ਕਿ ਉੱਚੀ ਪਹਾੜੀ ਤੋਂ ਡਿੱਗਣ ਤੋਂ ਬਾਅਦ ਲਾਸ਼ਾਂ ਦੀ ਖਰਾਬ ਹਾਲਤ ਕਾਰਨ ਨਸ਼ੇ ਦੀ ਜ਼ਿਆਦਾ ਮਾਤਰਾ ਨਾ ਪਤਾ ਲੱਗ ਸਕੀ। ਮਰਕਰੀ ਨਿਊਜ਼ ਨੇ ਸਟੀਵਰਟ ਦੇ ਹਵਾਲੇ ਤੋਂ ਖਬਰ ਦਿੱਤੀ ਕਿ ਅਸੀਂ ਇਸ ਨਤੀਜੇ 'ਤੇ ਪਹੁੰਚ ਸਕਦੇ ਹਾਂ ਕਿ ਉਨ੍ਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਸੀ ਅਤੇ ਉਨ੍ਹਾਂ ਦੇ ਸਰੀਰ 'ਚ ਸ਼ਰਾਬ ਦੀ ਮਾਤਰਾ ਸੀ ਪਰ ਸਾਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੇ ਕਿੰਨੀ ਸ਼ਰਾਬ ਪੀਤੀ ਸੀ।


Related News