ਭਾਰਤੀ ਕੌਂਸਲੇਟ ਜਨਰਲ ਮਿਲਾਨ ਵਿਖੇ 8 ਨਵੰਬਰ ਤੋਂ ਅਰਜ਼ੀਆਂ ਲੈਣ ਲਈ ਸੇਵਾਵਾ ਮੁੜ ਤੋਂ ਬਹਾਲ

Tuesday, Oct 12, 2021 - 12:27 PM (IST)

ਰੋਮ (ਕੈਂਥ): ਭਾਰਤੀ ਕੌਂਸਲੇਟ ਜਨਰਲ ਮਿਲਾਨ ਦੁਆਰਾ 8 ਨਵੰਬਰ 2021 ਦਿਨ ਸੋਮਵਾਰ ਤੋਂ ਪਾਸਪੋਰਟ/ਓਸੀਆਈ/ ਅਤੇ ਹੋਰ ਸੇਵਾਵਾਂ ਦੀਆਂ ਅਪੁਇੰਟਮੈਂਟ ਦੇ ਜਰੀਏ ਅਰਜ਼ੀਆਂ ਲੈਣ ਦੀਆਂ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਸੋਸਲ ਮੀਡੀਆ 'ਤੇ ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਆਪਣੀ ਵੈਬਸਾਈਟ 'ਤੇ ਇਸ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਕਾਰਨ ਲੰਬੇ ਸਮੇਂ ਤੋਂ ਪਾਸਪੋਰਟ/ਓਸੀਆਈ/ ਅਤੇ ਹੋਰ ਸੇਵਾਵਾਂ ਦੀਆਂ ਅਰਜ਼ੀਆਂ ਡਾਕ ਵਿਭਾਗ ਰਾਹੀਂ ਲਈਆਂ ਜਾਂਦੀਆ ਸੀ ਪਰ ਹੁਣ   ਭਾਰਤੀ ਕੌਂਸਲੇਟ ਮਿਲਾਨ ਦੁਆਰਾ ਕਿਸੇ ਹੋਰ ਕੋਰੀਅਰ ਸੇਵਾਵਾਂ ਰਾਹੀਂ ਜਾਂ ਡਾਕ ਅਰਜ਼ੀਆਂ ਦੀ ਪ੍ਰਾਪਤ ਕਰਨ ਦੀ ਆਖਰੀ ਮਿਤੀ 15 ਅਕਤੂਬਰ, 2021 ਤਕ ਰੱਖੀ ਹੈ। ਉਸ ਉਪਰੰਤ ਆਉਣ ਵਾਲੀਆਂ ਕੋਈ ਵੀ ਅਰਜ਼ੀਆਂ ਨੂੰ ਸਵੀਕਾਰ ਨਹੀ ਕੀਤਾ ਜਾਵੇਗਾ। ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਪਾਸਪੋਰਟ/ਓਸੀਆਈ/ ਅਤੇ ਹੋਰ ਸੇਵਾਵਾਂ ਦੀਆਂ ਅਰਜ਼ੀਆਂ 15 ਅਕਤੂਬਰ, 2021 ਦਿਨ ਸ਼ੁੱਕਰਵਾਰ ਤੋਂ ਬਾਅਦ ਕਿਸੇ ਵੀ ਕੋਰੀਅਰ ਸੇਵਾਵਾਂ ਰਾਹੀਂ ਨਾ ਭੇਜਣ। 

ਪੜ੍ਹੋ ਇਹ ਅਹਿਮ ਖਬਰ- ਪੁਲਾੜ 'ਚ ਉੱਠੇ ਸੂਰਜੀ ਤੂਫ਼ਾਨ ਦੇ ਧਰਤੀ ਨਾਲ ਟਕਰਾਉਣ ਦਾ ਖਦਸ਼ਾ, ਗੰਭੀਰ ਹੋ ਸਕਦੈ ਬਿਜਲੀ ਸੰਕਟ

ਹੁਣ ਬਿਨੈਕਾਰ ਕਿਸੇ ਵੀ ਅਰਜ਼ੀ ਦੇਣ ਲਈ ਅਪੁਇੰਟਮੈਂਟ ਭਾਰਤੀ ਕੌਂਸਲੇਟ ਮਿਲਾਨ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ। ਭਾਰਤੀ ਕੌਂਸਲੇਟ ਮਿਲਾਨ ਵਿੱਚ ਦਾਖਲ ਹੋਣ ਵਾਲੇ ਬਿਨੈਕਾਰਾ ਦਾ ਦਾਖਲਾ ਸਿਰਫ ਗ੍ਰੀਨ ਪਾਸ ਨਾਲ ਹੀ ਹੋਵੇਗਾ ਜਦਕਿ ਇਹ ਫ਼ੈਸਲਾ ਇਟਲੀ ਸਰਕਾਰ ਵਲੋਂ ਜਾਰੀ ਹੋਈਆਂ ਕੋਵਿਡ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤਾ ਗਿਆ।


Vandana

Content Editor

Related News