ਨੇਪਾਲ : ਕੰਚਨਜੰਗਾ ਪਰਬਤ 'ਤੇ ਚੜ੍ਹਾਈ ਦੌਰਾਨ 'ਭਾਰਤੀ ਪਰਬਤਾਰੋਹੀ' ਦੀ ਮੌਤ

Friday, May 06, 2022 - 12:17 PM (IST)

ਨੇਪਾਲ : ਕੰਚਨਜੰਗਾ ਪਰਬਤ 'ਤੇ ਚੜ੍ਹਾਈ ਦੌਰਾਨ 'ਭਾਰਤੀ ਪਰਬਤਾਰੋਹੀ' ਦੀ ਮੌਤ

ਕਾਠਮੰਡੂ (ਏਜੰਸੀ)- ਨੇਪਾਲ 'ਚ ਕੰਚਨਜੰਗਾ ਪਰਬਤ 'ਤੇ ਚੜ੍ਹਦੇ ਸਮੇਂ ਇਕ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਗਈ। ਦਿ ਹਿਮਾਲੀਅਨ ਟਾਈਮਜ਼ ਨੇ ਪਾਇਨੀਅਰ ਐਡਵੈਂਚਰ ਦੇ ਚੇਅਰਮੈਨ ਪਾਸਾਂਗ ਸ਼ੇਰਪਾ ਦੇ ਹਵਾਲੇ ਨਾਲ ਕਿਹਾ ਕਿ ਮਹਾਰਾਸ਼ਟਰ ਦੇ ਨਾਰਾਇਣਨ ਅਈਅਰ ਦੀ ਵੀਰਵਾਰ ਨੂੰ 8,200 ਮੀਟਰ ਦੀ ਉਚਾਈ 'ਤੇ ਮੌਤ ਹੋ ਗਈ, ਜਦੋਂ ਉਹ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਚੋਟੀ ਦੇ ਸਿਖਰ ਬਿੰਦੂ ਵੱਲ ਜਾ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ ਗਰਮੀ ਦਾ ਕਹਿਰ, ਕੈਨੇਡਾ ਨੇ ਨਾਗਰਿਕਾਂ ਲਈ 'ਯਾਤਰਾ ਸਲਾਹ' ਕੀਤੀ ਜਾਰੀ

ਸ਼ੇਰਪਾ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ 52 ਸਾਲਾ ਪਰਬਤਾਰੋਹੀ ਨੇ ਚੜ੍ਹਾਈ ਨੂੰ ਖ਼ਤਮ ਕਰਨ ਦੌਰਾਨ ਬੀਮਾਰ ਹੋਣ ਦੇ ਬਾਵਜੂਦ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ।ਸ਼ੇਰਪਾ ਨੇ ਦਾਅਵਾ ਕੀਤਾ ਕਿ ਅਈਅਰ ਦੇ ਚੜ੍ਹਾਈ ਕਲਾਈਬਿੰਗ ਗਾਈਡ ਨੇ ਉਸ ਨੂੰ ਵਾਰ-ਵਾਰ ਹੇਠਾਂ ਉਤਰਨ ਲਈ ਕਿਹਾ ਸੀ ਪਰ ਉਸ ਨੇ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
ਉਹਨਾਂ ਨੇ ਅੱਗੇ ਦੱਸਿਆ ਕਿ ਪਹਾੜ 'ਤੇ ਚੜ੍ਹਨ ਵਾਲੇ ਹੋਰ ਪਰਬਤਰੋਹੀ ਹੁਣ ਕੈਂਪ IV ਤੋਂ ਬੇਸ ਕੈਂਪ ਲਈ ਉਤਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News