ਅਮਰੀਕਾ 'ਚ ਭਾਰਤੀ ਨਾਗਰਿਕ ਨੇ ਬਜ਼ੁਰਗਾਂ ਨਾਲ 'ਧੋਖਾਧੜੀ' ਕਰਨ ਦਾ ਜ਼ੁਰਮ ਕੀਤਾ ਕਬੂਲ
Friday, Aug 05, 2022 - 11:37 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਰਹਿਣ ਵਾਲੇ ਇੱਕ ਭਾਰਤੀ ਨਾਗਰਿਕ ਨੇ ਅਮਰੀਕੀ ਸਾਬਕਾ ਫੌਜੀਆਂ ਨੂੰ ਧੋਖਾ ਦੇਣ ਦੀ ਗੱਲ ਕਬੂਲ ਕੀਤੀ ਹੈ। ਇਸ ਮਾਮਲੇ ਵਿਚ ਆਸ਼ੀਸ਼ ਬਜਾਜ (29) ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਅਪ੍ਰੈਲ 2020 ਤੋਂ ਅਗਸਤ 2021 ਤੱਕ ਬਜਾਜ ਅਤੇ ਉਸਦੇ ਕੁਝ ਸਾਥੀਆਂ ਨੇ ਖੁਦ ਨੂੰ ਵੱਖ-ਵੱਖ ਬੈਂਕਾਂ, ਆਨਲਾਈਨ ਰਿਟੇਲਰਾਂ ਅਤੇ ਆਨਲਾਈਨ ਭੁਗਤਾਨ ਕੰਪਨੀਆਂ ਵਿੱਚ ਧੋਖਾਧੜੀ ਦੀ ਰੋਕਥਾਮ ਦੇ ਮਾਹਰ ਵਜੋਂ ਪੇਸ਼ ਕਰਦੇ ਹੋਏ ਯੂਐਸ ਦੇ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਕੋਰੀਆ ਦੇ ਹਸਪਤਾਲ 'ਚ ਲੱਗੀ ਅੱਗ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ
ਦਸਤਾਵੇਜ਼ਾਂ ਦੇ ਅਨੁਸਾਰ ਬਜਾਜ ਅਤੇ ਉਸਦੇ ਸਾਥੀਆਂ ਨੇ ਬਜ਼ੁਰਗ ਲੋਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਬਜਾਜ ਅਤੇ ਹੋਰਾਂ ਦੁਆਰਾ ਨਿਯੰਤਰਿਤ ਖਾਤਿਆਂ ਵਿੱਚ ਪੈਸੇ ਭੇਜਣ ਲਈ ਕਿਹਾ ਅਤੇ ਕਥਿਤ 'ਸਟਿੰਗ ਆਪ੍ਰੇਸ਼ਨ' ਦੇ ਦਿਨਾਂ ਬਾਅਦ ਉਨ੍ਹਾਂ ਦੇ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਕੀਤਾ। ਪੀੜਤਾਂ ਨੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਪੈਸੇ ਟਰਾਂਸਫਰ ਕਰ ਦਿੱਤੇ। ਇਹ ਪੈਸਾ ਭਾਰਤ, ਚੀਨ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਬੈਂਕਾਂ ਨੂੰ ਭੇਜਿਆ ਗਿਆ ਸੀ। ਨਿਆਂ ਮੰਤਰਾਲੇ ਦੇ ਅਨੁਸਾਰ ਪੀੜਤਾਂ ਨੇ ਅਮਰੀਕਾ ਵਿੱਚ ਬਜਾਜ ਦੁਆਰਾ ਖੋਲ੍ਹੇ ਗਏ ਕਈ ਬੈਂਕ ਖਾਤਿਆਂ ਵਿੱਚ ਵੀ ਆਨਲਾਈਨ ਤਰੀਕਿਆਂ ਨਾਲ ਪੈਸੇ ਭੇਜੇ ਸਨ। ਮੰਤਰਾਲੇ ਮੁਤਾਬਕ ਇਸ ਤਰ੍ਹਾਂ ਨਾਲ ਲੋਕਾਂ ਤੋਂ 2,50,000 ਡਾਲਰ ਤੋਂ ਵੱਧ ਰਾਸ਼ੀ ਠੱਗੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਯੁੱਧ ਦੀ ਤਿਆਰੀ 'ਚ ਚੀਨ! ਤਾਈਵਾਨ ਨੇੜੇ ਦਾਗੀਆਂ 11 ਮਿਜ਼ਾਈਲਾਂ, ਜਾਪਾਨ 'ਚ ਹੋਈ ਲੈਂਡਿੰਗ