ਨੇਪਾਲ ''ਚ ਸੋਨੇ ਸਮੇਤ ਭਾਰਤੀ ਨਾਗਰਿਕ ਗ੍ਰਿਫ਼ਤਾਰ

Tuesday, Nov 12, 2024 - 06:32 PM (IST)

ਕਾਠਮੰਡੂ (ਏਜੰਸੀ)-  ਕਾਠਮੰਡੂ ਦੇ ਮੁੱਖ ਪ੍ਰਵੇਸ਼ ਪੁਆਇੰਟ ਨਾਗਢੁੰਗਾ ਨੇੜੇ ਇਕ ਭਾਰਤੀ ਨਾਗਰਿਕ ਨੂੰ ਬੇਹਿਸਾਬ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਨੇਪਾਲ ਪੁਲਸ ਹੈੱਡਕੁਆਰਟਰ ਦੇ ਅਨੁਸਾਰ, ਨੇਪਾਲ ਪੁਲਸ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਇੱਕ ਰੁਟੀਨ ਸੁਰੱਖਿਆ ਜਾਂਚ ਦੇ ਦੌਰਾਨ, ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਰਹਿਣ ਵਾਲੇ ਕਨ੍ਹਈਆ ਲਾਲ (27) ਨੂੰ 356 ਗ੍ਰਾਮ ਬੇਹਿਸਾਬ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਮਾਮਲਾ ਬੰਗਲਾਦੇਸ਼ੀ ਘੁਸਪੈਠ ਦਾ: ਝਾਰਖੰਡ ਤੇ ਪੱਛਮੀ ਬੰਗਾਲ ’ਚ 17 ਥਾਵਾਂ ’ਤੇ ED ਨੇ ਮਾਰੇ ਛਾਪੇ

ਪੁਲਸ ਨੇ ਦੱਸਿਆ ਕਿ ਲਾਲ ਬਿਨਾਂ ਕਿਸੇ ਸਹਾਇਕ ਦਸਤਾਵੇਜ਼ ਦੇ ਸੋਨਾ ਲੈ ਕੇ ਇਕ ਯਾਤਰੀ ਬੱਸ ਵਿਚ ਬੁਟਾਵਲ ਤੋਂ ਕਾਠਮੰਡੂ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਦੱਖਣੀ ਕੋਰੀਆ 'ਚ ਕਾਲੀ ਖੰਘ ਨਾਲ ਪਹਿਲੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News