ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਲੰਕਾ ਹਵਾਈ ਅੱਡੇ ''ਤੇ ਭਾਰਤੀ ਵਪਾਰੀ ਗ੍ਰਿਫ਼ਤਾਰ

Monday, Jun 06, 2022 - 05:07 PM (IST)

ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਲੰਕਾ ਹਵਾਈ ਅੱਡੇ ''ਤੇ ਭਾਰਤੀ ਵਪਾਰੀ ਗ੍ਰਿਫ਼ਤਾਰ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ 45 ਸਾਲਾ ਭਾਰਤੀ ਵਪਾਰੀ ਨੂੰ 4 ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਦੀ ਦੇਸ਼ ਤੋਂ ਬਾਹਰ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਡੇਲੀ ਮਿਰਰ ਲੰਕਾ ਨੇ ਸੋਮਵਾਰ ਨੂੰ ਦੱਸਿਆ ਕਿ ਵਿਅਕਤੀ, ਜਿਸ ਦੀ ਪਛਾਣ ਨਹੀਂ ਕੀਤੀ ਗਈ ਹੈ, ਨੂੰ ਐਤਵਾਰ ਨੂੰ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ (ਬੀਆਈਏ) ਤੋਂ ਸੁਰੱਖਿਆ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ।ਉਹ ਕਾਰੋਬਾਰ ਦੇ ਸਿਲਸਿਲੇ ਵਿਚ ਸ੍ਰੀਲੰਕਾ ਆਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਦੀ ਵਧੀ ਮੁਸ਼ਕਲ, ਕਰਨਗੇ ਬੇਭਰੋਸਗੀ ਮਤੇ ਦਾ ਸਾਹਮਣਾ

ਰਿਪੋਰਟ ਵਿਚ ਦੱਸਿਆ ਗਿਆ ਕਿ ਉਸ ਦੇ ਸੂਟਕੇਸ ਦੀ ਤਲਾਸ਼ੀ ਲੈਣ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੂੰ 117,000 ਕੈਨੇਡੀਅਨ ਡਾਲਰ ਅਤੇ 19,000 ਯੂਰੋ ਮਿਲੇ ਹਨ, ਜਿਨ੍ਹਾਂ ਦੀ ਕੀਮਤ 40 ਮਿਲੀਅਨ ਰੁਪਏ ਤੋਂ ਵੱਧ ਹੈ।ਯਾਤਰੀ ਦੇ ਸ਼ੱਕੀ ਵਿਵਹਾਰ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਉਸ ਦੇ ਸਮਾਨ ਦੀ ਜਾਂਚ ਕੀਤੀ। ਡੇਲੀ ਨਿਊਜ਼ ਲੰਕਾ ਨੇ ਰਿਪੋਰਟ ਕੀਤੀ ਕਿ ਅਧਿਕਾਰੀਆਂ ਨੇ ਦੇਖਿਆ ਕਿ ਯਾਤਰੀ ਥੋੜ੍ਹੇ ਸਮੇਂ ਵਿੱਚ ਕਈ ਵਾਰ ਹਵਾਈ ਅੱਡੇ ਦੇ ਡਿਪਾਰਚਰ ਪੈਸੰਜਰ ਟਰਮੀਨਲ ਦੇ ਟਾਇਲਟ ਵਿੱਚ ਜਾ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਹੈ 1400 ਸਾਲ ਪੁਰਾਣਾ 'ਗੋਲਡਨ ਟ੍ਰੀ', 20 ਦਿਨਾਂ ਤੱਕ ਝੜਦੇ ਹਨ ਸੋਨੇ ਦੇ ਪੱਤੇ (ਤਸਵੀਰਾਂ)

ਉਸ ਨੇ ਚੇਨਈ ਜਾਣ ਵਾਲੀ ਇੰਡੀਗੋ ਫਲਾਈਟ 'ਚ ਸਵਾਰ ਹੋਣਾ ਸੀ।ਯਾਤਰੀ ਅਤੇ ਉਸ ਦੀ ਵਿਦੇਸ਼ੀ ਕਰੰਸੀ ਦੀ ਖੇਪ ਨੂੰ ਅਗਲੇਰੀ ਜਾਂਚ ਲਈ ਕਾਟੂਨਾਇਕ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।ਵਿਦੇਸ਼ੀ ਕਰੰਸੀ ਜ਼ਬਤ ਕਰ ਲਈ ਗਈ ਜਦਕਿ ਯਾਤਰੀ ਨੂੰ 10,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ। 


author

Vandana

Content Editor

Related News