ਭਾਰਤ ’ਚ ਜਨਮੀ ਵਿਗਿਆਨੀ ਕਵਿਤਾ ਰਾਧਾਕ੍ਰਿਸ਼ਨਨ ਬਣੀ ਨਰਸਿੰਗ ਸਕੂਲ ਦੀ ਡੀਨ
Saturday, Sep 12, 2026 - 05:38 AM (IST)
ਹਿਊਸਟਨ (ਏਜੰਸੀ) : ਭਾਰਤ ਵਿਚ ਜਨਮੀ ਵਿਗਿਆਨੀ ਕਵਿਤਾ ਰਾਧਾਕ੍ਰਿਸ਼ਨਨ ਨੂੰ ਆਸਟਿਨ ਸਥਿਤ ਟੈਕਸਾਸ ਯੂਨੀਵਰਸਿਟੀ ਨਾਲ ਸਬੰਧਤ ਨਰਸਿੰਗ ਸਕੂਲ ਦੀ 5ਵੀਂ ਡੀਨ ਨਿਯੁਕਤ ਕੀਤਾ ਗਿਆ ਹੈ। ਨਰਸਿੰਗ ਵਿਚ ‘ਲੌਰਾ ਲੀ ਬਲੈਂਟਨ’ ਪੀਠ ਦਾ ਕਾਰਜਭਾਰ ਸੰਭਾਲ ਰਹੀ ਰਾਧਾਕ੍ਰਿਸ਼ਨਨ ਨੇ 6 ਮਾਰਚ ਨੂੰ ਅੰਤ੍ਰਿਮ ਡੀਨ ਦਾ ਅਹੁਦਾ ਸੰਭਾਲਿਆ ਸੀ ਅਤੇ 1 ਸਤੰਬਰ ਨੂੰ ਪੂਰਨਕਾਲੀ ਡੀਨ ਵਜੋਂ ਜ਼ਿੰਮੇਵਾਰੀ ਸੰਭਾਲੀ। ਨਰਸਿੰਗ ਸਕੂਲ ਨੇ ਇਕ ਬਿਆਨ ਵਿਚ ਕਿਹਾ ਕਿ ਉਹ 2012 ਤੋਂ ਯੂਨੀਵਰਸਿਟੀ ਵਿਚ ਅਧਿਆਪਕਾ ਵਜੋਂ ਸੇਵਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਬ੍ਰਿਕਸ ਦੇ ਮੰਚ ਤੋਂ ਪੁਤਿਨ ਨੇ G7 ਦਾ ਉਡਾਇਆ ਮਜ਼ਾਕ; ਕਿਹਾ- 'ਅਸੀਂ 40% ਹਾਂ, ਉਹ ਸਾਡੇ ਤੋਂ ਘੱਟ'
ਰਾਧਾਕ੍ਰਿਸ਼ਨਨ ਨੇ ਕਿਹਾ, “ਅਸੀਂ ਨਰਸਿੰਗ ਲਈ ਇਕ ਨਿਰਣਾਇਕ ਦੌਰ ਵਿਚ ਦਾਖਲ ਹੋ ਰਹੇ ਹਾਂ।” ਉਨ੍ਹਾਂ ਕਿਹਾ, “ਉੱਚ ਸਿੱਖਿਆ, ਸਿਹਤ ਸੰਭਾਲ ਅਤੇ ਤਕਨਾਲੋਜੀ ਵਿਚ ਅਸਧਾਰਨ ਰਫ਼ਤਾਰ ਨਾਲ ਬਦਲਾਅ ਹੋ ਰਹੇ ਹਨ। ਇਸ ਨਾਲ ਚੁਣੌਤੀਆਂ ਤਾਂ ਆ ਰਹੀਆਂ ਹਨ ਪਰ ਨਾਲ ਹੀ ਸਿੱਖਿਆ, ਖੋਜ, ਦੇਖਭਾਲ ਅਤੇ ਲੀਡਰਸ਼ਿਪ ਦੇ ਤਰੀਕਿਆਂ ਨੂੰ ਨਵੇਂ ਸਿਰੇ ਤੋਂ ਸੋਚਣ ਦੇ ਬੇਮਿਸਾਲ ਮੌਕੇ ਵੀ ਮਿਲ ਰਹੇ ਹਨ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
