ਟੈਸਲਾ ਦੀ ਡ੍ਰਾਈਵਰਲੈੱਸ ਟੈਕਸੀ ਨੇ ਵਧਾਈ ਰੈਗੂਲੇਟਰਾਂ ਦੀ ਚਿੰਤਾ, 1,000 ਸਾਈਬਰਕੈਬ ਜਾਂਚ ਦੇ ਘੇਰੇ ’ਚ

Wednesday, Sep 09, 2026 - 05:04 AM (IST)

ਟੈਸਲਾ ਦੀ ਡ੍ਰਾਈਵਰਲੈੱਸ ਟੈਕਸੀ ਨੇ ਵਧਾਈ ਰੈਗੂਲੇਟਰਾਂ ਦੀ ਚਿੰਤਾ, 1,000 ਸਾਈਬਰਕੈਬ ਜਾਂਚ ਦੇ ਘੇਰੇ ’ਚ

ਸੈਨ ਫ੍ਰਾਂਸਿਸਕੋ - ਟੈਸਲਾ ਦੀਆਂ ਡ੍ਰਾਈਵਰਲੈੱਸ ਕਾਰਾਂ ਦੀ ਅਭਿਲਾਸ਼ੀ ਯੋਜਨਾ ਹੁਣ ਅਮਰੀਕੀ ਰੈਗੂਲੇਟਰਾਂ ਦੀ ਜਾਂਚ ਦੇ ਘੇਰੇ ’ਚ ਆ ਗਈ ਹੈ। ਕੰਪਨੀ ਨੇ ਟੈਕਸਾਸ ਦੇ ਆਸਟਿਨ ’ਚ ਬਿਨਾਂ ਸਟੇਅਰਿੰਗ ਵੀਲ੍ਹ, ਪੈਡਲ ਅਤੇ ਸ਼ੀਸ਼ਿਆਂ ਵਾਲੀਆਂ 2 ਸੀਟਾਂ ਦੀਆਂ ਸਾਈਬਰਕੈਬ ਰਾਹੀਂ ਭੁਗਤਾਨ ਵਾਲੀ ਰੋਬੋਟੈਕਸੀ ਸੇਵਾ ਸ਼ੁਰੂ ਕੀਤੀ। ਇਸ ਤੋਂ ਕੁਝ ਹੀ ਘੰਟਿਆਂ ਬਾਅਦ ਅਮਰੀਕੀ ਰਾਸ਼ਟਰੀ ਰਾਜਮਾਰਗ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਨੇ ਲੱਗਭਗ 1,000 ਸਾਈਬਰਕੈਬ ਦੀ ਜਾਂਚ ਸ਼ੁਰੂ ਕਰ ਦਿੱਤੀ।

ਅਮਰੀਕਾ ’ਚ ਵਪਾਰਕ ਵਾਹਨਾਂ ’ਤੇ ਲਾਗੂ ਸੰਘੀ ਸੁਰੱਖਿਆ ਮਾਪਦੰਡ ਕਈ ਦਹਾਕੇ ਪੁਰਾਣੇ ਹਨ। ਇਹ ਨਿਯਮ ਮੁੱਖ ਤੌਰ ’ਤੇ ਮਨੁੱਖੀ ਡ੍ਰਾਈਵਰਾਂ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ ਅਤੇ ਵਾਹਨਾਂ ’ਚ ਮੈਨੂਅਲ ਕੰਟਰੋਲ ਦੀ ਜ਼ਰੂਰਤ ਰੱਖਦੇ ਹਨ। ਸਾਈਬਰਕੈਬ ’ਚ ਸਟੇਅਰਿੰਗ ਅਤੇ ਪੈਡਲ ਵਰਗੇ ਰਵਾਇਤੀ ਕੰਟਰੋਲ ਨਹੀਂ ਹਨ, ਜਿਸ ਨਾਲ ਨਵੀਂ ਟੈਕਨਾਲੋਜੀ ਅਤੇ ਮੌਜੂਦਾ ਸੁਰੱਖਿਆ ਨਿਯਮਾਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ।

ਸਾਈਬਰਕੈਬ ਨੂੰ ਟੈਸਲਾ ਦੇ ਭਵਿੱਖ ਦੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਕੰਪਨੀ ਦੀ ਰਣਨੀਤੀ ਆਟੋਮੈਟਿਕ ਡ੍ਰਾਈਵਿੰਗ ਸਾਫਟਵੇਅਰ ਅਤੇ ਰੋਬੋਟਿਕਸ ’ਤੇ ਕੇਂਦ੍ਰਿਤ ਹੈ। ਹਾਲਾਂਕਿ, ਮਾਹਿਰਾਂ ਅਨੁਸਾਰ ਵੱਡੇ ਪੱਧਰ ’ਤੇ ਡ੍ਰਾਈਵਰਲੈੱਸ ਵਾਹਨਾਂ ਦੀ ਵਰਤੋਂ ਤੋਂ ਪਹਿਲਾਂ ਸੁਰੱਖਿਆ ਅਤੇ ਰੈਗੂਲੇਟਰੀ ਚੁਣੌਤੀਆਂ ਦਾ ਹੱਲ ਜ਼ਰੂਰੀ ਹੋਵੇਗਾ।
 


author

Inder Prajapati

Content Editor

Related News