ਭਾਰਤੀ-ਆਸਟ੍ਰੇਲੀਆਈ ਵਿਗਿਆਨੀ ਨੇ ਈ-ਕਚਰੇ ਦੇ ਨਿਪਟਾਰੇ ਲਈ ਵਿਕਸਿਤ ਕੀਤੀ ਮਾਈਕ੍ਰੋਫੈਕਟਰੀ

04/09/2018 4:00:44 PM

ਸਿਡਨੀ (ਬਿਊਰੋ)— ਈ-ਕਚਰੇ ਦੇ ਵਧਦੇ ਢੇਰ ਦੇ ਨਿਪਟਾਰੇ ਲਈ ਇਕ ਬਿਹਤਰੀਨ ਕੋਸ਼ਿਸ਼ ਕੀਤੀ ਗਈ ਹੈ। ਇਸ ਕੋਸ਼ਿਸ਼ ਦੇ ਤਹਿਤ ਨਿਊ ਸਾਊਥ ਵੇਲਜ਼ ਯੂਨੀਵਰਸਿਟੀ (ਯੂ. ਐੱਨ. ਐੱਸ. ਡਬਲਉ.) ਵਿਚ ਭਾਰਤੀ ਮੂਲ ਦੇ ਇਕ ਆਈ. ਆਈ. ਟੀ. ਸਿੱਖਿਅਤ ਆਸਟ੍ਰੇਲੀਆਈ ਵਿਗਿਆਨੀ ਨੇ ਦੁਨੀਆ ਦੀ ਪਹਿਲੀ ਮਾਈਕ੍ਰੋਫੈਕਟਰੀ ਲਾਂਚ ਕੀਤੀ ਹੈ। ਇਹ ਫੈਕਟਰੀ ਇਲੈਕਟ੍ਰਾਨਿਕ ਕਚਰੇ ਨੂੰ ਸਮਾਰਟ ਫੋਨ, ਲੈਪਟਾਪ ਜਿਹੇ ਉਪਯੋਗੀ ਅਤੇ ਕੀਮਤੀ ਸਾਮਾਨਾਂ ਵਿਚ ਬਦਲ ਸਕਦੀ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਸੈਂਟਰ ਫੌਰ ਸਸਟੇਨੇਬਲ ਮਟੀਰੀਅਲਸ ਰਿਸਰਚ ਐਂਡ ਟੈਕਨੋਲਜੀ (ਸਮਾਰਟ) ਦੇ ਨਿਦੇਸ਼ਕ ਅਤੇ ਯੂ. ਐੱਨ. ਐੱਸ. ਡਬਲਉ. ਦੀ ਮਟੀਰੀਅਲ ਵਿਗਿਆਨੀ ਪ੍ਰੋਫੈਸਰ ਵੀਨਾ ਸਹਿਜਵਾਲਾ ਨੇ ਦੱਸਿਆ ਕਿ ਈ-ਵੇਸਟ ਮਾਈਕ੍ਰੋਫੈਕਟਰੀ ਵਿਚ ਕਈ ਤਰ੍ਹਾਂ ਦੇ ਖਪਤਕਾਰ ਵੇਸਟ ਜਿਵੇਂ ਗਲਾਸ, ਪਲਾਸਟਿਕ ਅਤੇ ਟਿੰਬਰ ਨੂੰ ਵਪਾਰਕ ਸਮੱਗਰੀ ਅਤੇ ਉਤਪਾਦਾਂ ਵਿਚ ਬਦਲ ਦਿੱਤਾ ਜਾਵੇਗਾ। 
ਸਮਾਰਟ ਸੈਂਟਰ ਵਿਚ ਡੂੰਘੀ ਵਿਗਿਆਨਕ ਰਿਸਰਚ ਮਗਰੋਂ ਤਕਨਾਲੋਜੀ ਵਿਕਸਿਤ ਕੀਤੀ ਗਈ ਹੈ। ਇਸ ਨਾਲ ਈ-ਕਚਰੇ ਦੀ ਮਾਈਕ੍ਰੋਫੈਕਟਰੀ ਕੋਲ ਇੰਨੀ ਜ਼ਿਆਦਾ ਸਮਰੱਥਾ ਹੈ ਕਿ ਉਹ ਇਲੈਕਟ੍ਰਾਨਿਕ ਕਚਰੇ ਦੀ ਸਮੱਸਿਆ ਨੂੰ ਵੱਡੇ ਪੱਧਰ 'ਤੇ ਖਤਮ ਕਰੇਗੀ। ਮਾਈਕ੍ਰੋਫੈਕਟਰੀ ਵਿਚ ਕੰਪਿਊਟਰ ਦੇ ਸਰਕਿਟ ਬੋਰਡ ਜਿਹੇ ਈ-ਕਚਰੇ ਨੂੰ ਮਾਈਕ੍ਰੋਮਟੀਰੀਅਲ ਦੇ ਤੌਰ 'ਤੇ ਉਪਯੋਗ ਕੀਤਾ ਜਾ ਸਕਦਾ ਹੈ। ਸਾਲ 1986 ਵਿਚ ਆਈ. ਆਈ. ਟੀ. ਕਾਨਪੁਰ ਤੋਂ ਮੇਟਾਲਰਜੀਕਲ ਇੰਜੀਨੀਅਰਿੰਗ ਵਿਚ ਬੀ. ਟੈਕ. ਕਰਨ ਵਾਲੀ ਸਹਿਜਵਾਲਾ ਦਾ ਜਨਮ ਮੁੰਬਈ ਵਿਚ ਹੋਇਆ ਸੀ। ਉਨ੍ਹਾਂ ਨੇ ਕਿਹਾ,''ਸਾਨੂੰ ਮਾਈਕ੍ਰੋਫੈਕਟਰੀ ਤੋਂ ਮੁੱਲ ਪ੍ਰਭਾਵਿਤ ਹੱਲ ਮਿਲੇਗਾ। ਨਾਲ ਹੀ ਸਾਡੇ ਸ਼ਹਿਰ ਵਿਚ ਰੋਜ਼ਗਾਰ ਦੇ ਮੌਕੇ ਵਧਣਗੇ।'' 
ਸਹਿਜਵਾਲਾ ਮੁਤਾਬਕ ਮਾਈਕ੍ਰੋਫੈਕਟਰੀ ਨਾਲ ਉਨ੍ਹਾਂ ਕਚਰਿਆਂ ਲਈੇ ਹੱਲ ਮਿਲੇਗਾ, ਜਿਨ੍ਹਾਂ ਨੂੰ ਜਾਂ ਤਾਂ ਸਾੜਿਆ ਜਾਂਦਾ ਹੈ ਜਾਂ ਫਿਰ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ। ਜਦਕਿ ਉਸ ਵਿਚ ਅਜਿਹੇ ਪਦਾਰਥ ਹੁੰਦੇ ਹਨ ਜਿਨ੍ਹਾਂ ਨੂੰ ਰੀਸਾਈਕਲ ਕਰ ਕੇ ਦੁਬਾਰਾ ਵਰਤਿਆ ਜਾ ਸਕਦਾ ਹੈ। ਉਦਾਹਰਣ ਲਈ ਪਲਾਸਟਿਕ ਜਿਸ ਨੂੰ ਬੇਕਾਰ ਸਮਝਿਆ ਜਾਂਦਾ ਹੈ, ਉਸ ਦੀ ਵਰਤੋਂ 3ਡੀ ਪ੍ਰੀਟਿੰਗ ਲਈ ਸਮਾਰਟ ਫਿਲਾਮੈਂਟ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ। ਕਿਊ. ਐੱਸ. ਯੂਨੀਵਰਸਿਟੀ ਰੈਕਿੰਗ ਮੁਤਾਬਕ ਯੂ. ਐੱਨ. ਐੱਸ. ਡਬਲਊ. ਦੁਨੀਆ ਦੇ 45ਵੇਂ ਰੈਂਕ 'ਤੇ ਹੈ।  ਸਹਿਜਵਾਲਾ ਨੂੰ ਕਈ ਇਨਾਮ ਮਿਲੇ ਹਨ। ਜਿਸ ਵਿਚ ਆਈ. ਆਈ. ਟੀ. ਵੱਲੋਂ ਦਿੱਤਾ ਗਿਆ ਸਨਮਾਨ ਵੀ ਸਾਮਲ ਹੈ। ਆਈ. ਆਈ. ਟੀ. ਕਾਨਪੁਰ ਵੱਲੋਂ ਉਨ੍ਹਾਂ ਨੂੰ ਸਾਲ 2015 ਵਿਚ ਮਟੀਰੀਅਲ ਪ੍ਰੋਸੈਸਿੰਗ ਲਈ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਇਲਾਵਾ ਉਨ੍ਹਾਂ ਨੂੰ ਸਾਲ 2005 ਵਿਚ ਯੂਰੇਕਾ ਪ੍ਰਾਈਜ਼, ਸਾਲ 2011 ਵਿਚ ਵਿਗਿਆਨ ਦੇ ਖੇਤਰ ਵਿਚ ਬਿਹਤਰੀਨ ਉਪਲਬਧੀ ਲਈ ਪ੍ਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ ਸੀ।


Related News