ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਰਚਣਗੇ ਇਤਿਹਾਸ, ਪੁਲਾੜ ਸਟੇਸ਼ਨ ਲਈ ਹੋਵੇਗਾ ਰਵਾਨਾ

Friday, Apr 04, 2025 - 10:03 AM (IST)

ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਰਚਣਗੇ ਇਤਿਹਾਸ, ਪੁਲਾੜ ਸਟੇਸ਼ਨ ਲਈ ਹੋਵੇਗਾ ਰਵਾਨਾ

ਨਿਊਯਾਰਕ (ਰਾਜ ਗੋਗਨਾ)- ਨਾਸਾ ਨੇ ਕਿਹਾ ਹੈ ਕਿ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਇਸ ਸਾਲ ਮਈ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ. ਐਸ) 'ਤੇ ਜਾਣ ਦੀ ਸੰਭਾਵਨਾ ਹੈ। ਉਹ ਜੈੱਫ ਬੇਜੋਸ ਦੇ ਐਕਸੀਓਮ ਮਿਸ਼ਨ-4 ਰਾਹੀਂ ਪੁਲਾੜ ਵਿੱਚ ਜਾਣਗੇ। ਸੁਭਾਂਸ਼ੂ ਸ਼ੁਕਲਾ, ਜੋ ਇਸ ਸਮੇਂ ਭਾਰਤੀ ਹਵਾਈ ਸੈਨਾ ਵਿੱਚ ਇੱਕ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ, 1984 ਵਿੱਚ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਬਣ ਕੇ ਇਤਿਹਾਸ ਰਚਣਗੇ। 

ਲਗਭਗ ਚਾਰ ਦਹਾਕਿਆਂ ਬਾਅਦ ਕੋਈ ਭਾਰਤੀ ਪੁਲਾੜ ਵਿੱਚ ਵਾਪਸ ਜਾਵੇਗਾ। ਉਨ੍ਹਾਂ ਦੇ ਨਾਲ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਅਤੇ ਮਿਸ਼ਨ ਕਮਾਂਡਰ ਪੈਗੀ ਵਿਟਸਨ, ਪੋਲੈਂਡ ਦੇ ਸਲਾਓਜ ਉਜ਼ਨਾਂਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਵੀ ਜਾਣਗੇ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਆਉਣ ਵਾਲੇ ਗਗਨਯਾਨ ਮਿਸ਼ਨ ਲਈ ਇੱਕ ਮੁੱਖ ਪੁਲਾੜ ਯਾਤਰੀ ਵਜੋਂ ਪਛਾਣ ਕੀਤੇ ਜਾਣ ਤੋਂ ਬਾਅਦ ਸੁਭਾਂਸ਼ੂ ਨੂੰ ਐਕਸੀਅਮ-4 ਲਈ ਚੁਣਿਆ ਗਿਆ ਸੀ। ਇਸ ਦੌਰਾਨ ਇਸਰੋ ਦਾ ਗਗਨਯਾਨ ਮਿਸ਼ਨ ਤਿੰਨ ਪੁਲਾੜ ਯਾਤਰੀਆਂ ਨੂੰ 400 ਕਿਲੋਮੀਟਰ ਤੋਂ ਘੱਟ ਦੀ ਧਰਤੀ ਦੇ ਪੰਧ ਵਿੱਚ ਭੇਜੇਗਾ। ਇਸ ਮਿਸ਼ਨ ਲਈ ਇਸਰੋ ਨਾਸਾ ਅਤੇ ਐਕਸੀਓਮ ਨਾਲ ਕੰਮ ਕਰੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਇਨਸਾਨਾਂ 'ਚ ਘਟਦੀ ਜਾ ਰਹੀ ਹੈ ਗਰਮੀ ਸਹਿਣ ਦੀ ਸਮਰੱਥਾ! ਵਿਗਿਆਨੀਆਂ ਨੇ ਕੀਤਾ ਡਰਾਉਣ ਵਾਲਾ ਦਾਅਵਾ

ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਨੂੰ ਭਾਰਤ ਵੱਲੋਂ ਮਨੋਨੀਤ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਹੈ। ਜੇਕਰ ਕਿਸੇ ਕਾਰਨ ਕਰਕੇ ਸੁਭਾਂਸ਼ੂ ਸ਼ੁਕਲਾ ਯਾਤਰਾ ਕਰਨ ਵਿੱਚ ਅਸਮਰੱਥ ਹੈ, ਤਾਂ ਨਾਇਰ ਐਕਸੀਓਮ-4 ਵਿੱਚ ਯਾਤਰਾ ਕਰੇਗਾ। ਨਾਸਾ ਅਤੇ ਇਸਰੋ ਵਿਚਕਾਰ ਹੋਏ ਇੱਕ ਸਮਝੌਤੇ ਦੇ ਹਿੱਸੇ ਵਜੋਂ ਹਿਊਸਟਨ ਸਥਿਤ ਐਕਸੀਓਮ ਸਪੇਸ ਇੰਕ. ਨੇ ਆਉਣ ਵਾਲੇ ਪੁਲਾੜ ਮਿਸ਼ਨ 'ਤੇ ਇੱਕ ਪੁਲਾੜ ਯਾਤਰੀ ਲਈ ਇੱਕ ਸੀਟ ਖਰੀਦੀ ਹੈ। ਹਾਲਾਂਕਿ ਇਹ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੁਲਾੜ ਏਜੰਸੀਆਂ ਵਿਚਕਾਰ ਸਹਿਯੋਗ ਨੂੰ ਪਰਸਪਰ ਟੈਰਿਫ ਤੋਂ ਛੋਟ ਦੇ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News