ਸਪੇਸ ਤੋਂ ਵਾਪਸ ਲਿਆਉਣ ਲਈ SpaceX ਨੂੰ ਕਿਹਾ ਥੈਂਕਸ, PC ''ਚ ਸੁਨੀਤਾ ਵਿਲੀਅਮਸ ਦਾ ਦਿਸਿਆ ਹਾਈ ਜੋਸ਼
Tuesday, Apr 01, 2025 - 08:25 AM (IST)

ਇੰਟਰਨੈਸ਼ਨਲ ਡੈਸਕ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਨੇ ਉਨ੍ਹਾਂ ਦੇ ਨਾਲ ਪੁਲਾੜ ਤੋਂ ਪਰਤਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਸੁਨੀਤਾ ਵਿਲੀਅਮਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਪੇਸਐਕਸ ਦੇ ਮਾਲਕ ਐਲੋਨ ਮਸਕ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਵਾਪਸ ਲਿਆਉਣ ਲਈ ਧੰਨਵਾਦ ਕੀਤਾ। ਦੋਹਾਂ ਨੇ ਨਾਸਾ ਦੇ ਪੁਲਾੜ ਯਾਤਰੀਆਂ ਦੀ ਸੁਰੱਖਿਆ 'ਤੇ ਭਰੋਸਾ ਜਤਾਇਆ।
ਸੁਨੀਤਾ ਵਿਲੀਅਮਸ ਦੀ ਪ੍ਰੈੱਸ ਕਾਨਫਰੰਸ
ਟੈਕਸਾਸ ਦੇ ਜੌਹਨਸਨ ਸਪੇਸ ਸੈਂਟਰ 'ਚ ਕਰਵਾਈ ਪ੍ਰੈੱਸ ਕਾਨਫਰੰਸ 'ਚ ਸੁਨੀਤਾ ਵਿਲੀਅਮਸ ਨੇ ਦੱਸਿਆ ਕਿ ਉਹ ਧਰਤੀ 'ਤੇ ਆ ਕੇ ਚੰਗਾ ਮਹਿਸੂਸ ਕਰ ਰਹੀ ਹੈ। ਉਹ ਵਰਤਮਾਨ ਵਿੱਚ ਮੁੜ ਵਸੇਬੇ ਵਿੱਚੋਂ ਲੰਘ ਰਹੀ ਹੈ ਅਤੇ ਨਵੀਆਂ ਚੁਣੌਤੀਆਂ ਲਈ ਤਿਆਰ ਹੋ ਰਹੀ ਹੈ। ਘਰ ਪਰਤਦਿਆਂ ਹੀ ਮੈਂ ਆਪਣੇ ਪਤੀ ਨੂੰ ਜੱਫੀ ਪਾਉਣਾ ਚਾਹੁੰਦੀ ਸੀ। ਸਭ ਤੋਂ ਪਹਿਲਾਂ ਗਰਿੱਲਡ ਪਨੀਰ ਸੈਂਡਵਿਚ ਖਾਧਾ। ਸੁਨੀਤਾ ਨੇ ਕਿਹਾ ਕਿ ਪੁਲਾੜ ਤੋਂ ਹਿਮਾਲਿਆ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਰੰਗਾਂ ਨੂੰ ਦੇਖ ਕੇ ਉਸ ਨੂੰ ਹੈਰਾਨੀ ਹੋਈ। ਦਿਨ ਅਤੇ ਰਾਤ ਨੂੰ ਭਾਰਤ ਨੂੰ ਦੇਖਣਾ ਇੱਕ ਅਦੁੱਤੀ ਅਨੁਭਵ ਸੀ।
ਇਹ ਵੀ ਪੜ੍ਹੋ : ਬੈਂਕਾਕ ’ਚ ਭੂਚਾਲ ਕਾਰਨ ਡਿੱਗੀ ਇਮਾਰਤ ਦੇ ਮਲਬੇ ’ਚੋਂ ਦਸਤਾਵੇਜ਼ ਚੋਰੀ , 4 ਚੀਨੀ ਗ੍ਰਿਫ਼ਤਾਰ
ਸਿਹਤ 'ਤੇ ਕੀ ਬੋਲੇ ਸੁਨੀਤਾ ਵਿਲੀਅਮਸ ਅਤੇ ਵਿਲਮੋਰ?
ਸੁਨੀਤਾ ਵਿਲੀਅਮਸ ਨੇ ਮੰਨਿਆ ਕਿ ਪੁਲਾੜ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਪੁਲਾੜ ਵਿੱਚ ਰਹਿਣ ਕਾਰਨ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਇਨ੍ਹਾਂ ਚੁਣੌਤੀਆਂ ਨੂੰ ਮੁੜ ਵਸੇਬਾ ਪ੍ਰੋਗਰਾਮਾਂ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਵਿਲਮੋਰ ਨੇ ਕਿਹਾ ਕਿ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਹੱਡੀਆਂ ਦੇ ਨੁਕਸਾਨ ਨੂੰ ਘਟਾਉਣ ਲਈ ਇੱਕ ਮਾਹਰ ਟੀਮ ਮੌਜੂਦ ਸੀ।
ਸੁਨੀਤਾ ਵਿਲੀਅਮਸ ਕਰੇਗੀ ਭਾਰਤ ਯਾਤਰਾ?
ਸੁਨੀਤਾ ਵਿਲੀਅਮਸ ਨੇ ਆਪਣੀ ਸੰਭਾਵਿਤ ਭਾਰਤ ਫੇਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਨੀਤਾ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਦੇਸ਼ ਭਾਰਤ ਜ਼ਰੂਰ ਆਵੇਗੀ। ਉਨ੍ਹਾਂ ਨੇ Axiom ਮਿਸ਼ਨ ਵਿੱਚ ਭਾਰਤ ਦੀ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਿਆ।
ਇਹ ਵੀ ਪੜ੍ਹੋ : ਗੈਸ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, 4 ਮਾਸੂਮਾਂ ਸਣੇ 7 ਦੀ ਮੌਤ
ਪੁਲਾੜ 'ਚ ਕੀ-ਕੀ ਦੇਖਿਆ?
ਸੁਨੀਤਾ ਵਿਲੀਅਮਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀ ਵਿਲਮੋਰ ਨਾਲ ਪੁਲਾੜ 'ਚ ਫਸ ਗਈ ਸੀ ਤਾਂ 'ਟਨਲ ਵਿਜ਼ਨ' ਵਰਗੇ ਕੰਮ 'ਤੇ ਧਿਆਨ ਕੇਂਦਰਿਤ ਕਰਕੇ ਹੀ ਕੰਮ ਕਰ ਰਹੀ ਸੀ। ਸਾਨੂੰ ਨਹੀਂ ਪਤਾ ਸੀ ਕਿ ਧਰਤੀ ਉੱਤੇ ਕੀ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8