ਮਿਲਾਨ ਵਿਖੇ ‘ਦਿਲ ਸੇ ਦੀਵਾਲੀ’ ਮੇਲੇ ਦੌਰਾਨ ਭਾਰਤੀਆਂ ਨੇ ਬੰਨ੍ਹਿਆ ਰੰਗ

Tuesday, Nov 21, 2023 - 12:15 PM (IST)

ਮਿਲਾਨ ਵਿਖੇ ‘ਦਿਲ ਸੇ ਦੀਵਾਲੀ’ ਮੇਲੇ ਦੌਰਾਨ ਭਾਰਤੀਆਂ ਨੇ ਬੰਨ੍ਹਿਆ ਰੰਗ

ਮਿਲਾਨ/ਰੋਮ (ਸਾਬੀ ਚੀਨੀਆ, ਟੇਕ ਚੰਦ) - ਇੰਡੀਅਨ ਕੌਂਸਲਟ ਜਨਰਲ ਆਫ ਮਿਲਾਨ ਵਲੋਂ ਇੰਡੀਅਨ ਐਸੋਸ਼ੀਏਸ਼ਨ ਆਫ ਨਾਰਥਰਨ ਇਟਲੀ ਅਤੇ ਇਟਾਲੀਅਨ ਪ੍ਰਸ਼ਾਸ਼ਨ ਦੇ ਸਹਿਯੋਗ ਸਦਕਾ ਕਰਵਾਇਆ ਗਿਆ ਦੀਵਾਲੀ ਮੇਲਾ ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ। ‘ਦਿਲ ਸੇ ਦੀਵਾਲੀ’ ਟਾਇਟਲ ਹੇਠ ਕਰਵਾਏ ਗਏ ਇਸ ਵੱਕਾਰੀ ਸੱਭਿਆਚਾਰਕ ਮੇਲੇ ਦੌਰਾਨ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਲੋਕ ਨਾਚਾਂ ਦੀ ਵਿਲੱਖਣ ਝਲਕ ਦੇਖਣ ਨੂੰ ਮਿਲੀ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਮੇਲੇ ਦਾ ਆਗਾਜ਼ ਮਿਲਾਨ ਸਥਿਤ ਭਾਰਤੀ ਕੌਂਸਲਟ ਮੈਡਮ ਟੀ. ਆਜੁਗਲਾ ਜਾਮੀਰ ਵਲੋਂ ਸ਼ਮਾ ਰੌਸ਼ਨ ਕਰ ਕੇ ਕੀਤਾ ਗਿਆ। ਮੈਡਮ ਆਜੁਗਲਾ ਜਾਮੀਰ ਵਲੋਂ ਇਸ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਦੀਵਾਲੀ ਦੇ ਤਿਓਹਾਰ ਦੀ ਵਧਾਈ ਦਿੱਤੀ ਗਈ। ਇਸ ਮੌਕੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਆਪੋ-ਆਪਣੇ ਸੂਬਿਆਂ ਦੇ ਲੋਕ ਨਾਚ ਪੇਸ਼ ਕਰ ਕੇ ਇਸ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਟੈਕਸ ਧੋਖਾਧੜੀ ਮਾਮਲਾ : ਸੁਣਵਾਈ ਦੇ ਪਹਿਲੇ ਹੀ ਦਿਨ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋਈ ਸ਼ਕੀਰਾ

ਭੰਗੜਾ ਬੁਆਏਜ਼ ਐਂਡ ਗਰਲਜਡ ਗਰੁੱਪ ਇਟਲੀ ਵਲੋਂ ਪਾਏ ਗਏ ਭੰਗੜੇ ਦੀ ਦਰਸਕਾਂ ਵਲੋਂ ਖੂਬ ਸ਼ਲਾਘਾ ਕੀਤੀ ਗਈ। ਵੱਖ-ਵੱਖ ਦੇਸ਼ਾਂ ਦੇ ਅੰਬੈਸਡਰਜ, ਯੁਨੀਅਨ ਇੰਦੂਸਤਾ ਇਤਾਲੀਆਨਾ ਅਤੇ ਸਿੱਖ ਕਮਿਊਨਿਟੀ ਇਟਲੀ ਅਤੇ ਕੁੱਝ ਹੋਰ ਪ੍ਰਮੁੱਖ ਇੰਡੀਅਨ ਸੰਸਥਾਵਾਂ ਦੇ ਨੁੰਮਾਇਦਿਆਂ ਨੇ ਵੀ ਇਸ ਦੀਵਾਲੀ ਸੱਭਿਆਚਾਰਕ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News