ਅਮਰੀਕਾ ''ਚ ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲਾ ਭਾਰਤੀ ਗ੍ਰਿਫ਼ਤਾਰ

07/04/2024 1:38:23 PM

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਵਿਚ ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ ਇਕ 43 ਸਾਲਾ ਭਾਰਤੀ ਸੰਜੈ ਕੁਮਾਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਤੋ ਉਸ ਦਾ ਪਿਛੋਕੜ ਬਿਹਾਰ ਦੇ ਨਾਲ ਹੈ। ਦੱਸਣਯੋਗ ਹੈ ਕਿ ਕੈਂਸਰ ਦੀਆਂ ਨਕਲੀ ਦਵਾਈਆਂ ਦਾ ਸੰਯੁਕਤ ਰਾਜ ਅਮਰੀਕਾ ਵਿੱਚ ਕਾਰੋਬਾਰ ਕਰਨਾ ਬਹੁਤ ਹੀ ਮੁਸ਼ਕਲ ਹੈ। ਅਤੇ ਇਹ ਅਸੰਭਵ ਮੰਨਿਆ ਜਾਂਦਾ ਹੈ ਕਿ ਕੋਈ ਵਿਅਕਤੀ ਕੈਂਸਰ ਦੀਆਂ ਜਾਅਲੀ ਦਵਾਈਆਂ ਵੇਚਣਾ ਸ਼ੁਰੂ ਕਰ ਦੇਵੇਗਾ। ਪਰ ਅਮਰੀਕਾ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਨਕਲੀ ਦਵਾਈਆਂ ਸਸਤੇ ਭਾਅ ਵਿਚ ਵੇਚਣ ਦੇ ਦੋਸ਼ ਵਿੱਚ ਇਸ ਭਾਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਉਸ ਵਿਰੁੱਧ ਅਦਾਲਤ ਵਿੱਚ ਕੇਸ ਚੱਲੇਗਾ। ਅਤੇ ਜਿਸ ਕਾਰਨ ਉਸ ਨੂੰ ਘੱਟੋ-ਘੱਟ 10 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ।

ਅਮਰੀਕਾ 'ਚ ਕੈਂਸਰ ਦੀਆਂ ਨਕਲੀ ਦਵਾਈਆਂ ਭੇਜਣ ਅਤੇ ਫਿਰ ਮਰੀਜ਼ਾਂ ਨੂੰ ਵੇਚਣ ਦੇ ਦੋਸ਼ ਵਿੱਚ ਉਸ ਦੀ ਗ੍ਰਿਫ਼ਤਾਰੀ ਹੋਈ ਹੈ ।ਅਤੇ ਇਸ ਤਰ੍ਹਾਂ ਉਸ ਨੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਪੀੜਤ ਕਈ ਮਰੀਜ਼ਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਅਮਰੀਕਾ ਦੇ ਟੈਕਸਾਸ ਰਾਜ ਦੇ ਅਟਾਰਨੀ ਦੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਸੰਜੇ ਕੁਮਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਵੀ ਪੇਸ਼ ਕੀਤਾ ਗਿਆ। ਸੰਜੇ ਕੁਮਾਰ ਖ਼ਿਲਾਫ਼ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਅਮਰੀਕਾ ਵਿੱਚ ਮਰਕ ਐਂਡ ਕੰਪਨੀ ਦੁਆਰਾ ਨਿਰਮਿਤ ਕੈਂਸਰ ਦੀ ਦਵਾਈ ਦਾ ਜਾਅਲੀ ਸੰਸਕਰਣ ਪ੍ਰਾਪਤ ਕੀਤਾ ਅਤੇ ਉਸ ਨੂੰ  ਵੇਚਿਆ ਹੈ। ਸੰਜੇ ਕੁਮਾਰ 'ਤੇ ਨਕਲੀ ਦਵਾਈਆਂ ਦੀ ਦਰਾਮਦ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਦੋਸ਼ੀ ਸਾਬਤ ਹੋਣ 'ਤੇ ਉਸ ਨੂੰ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ 'ਤੇ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਹੋਰ ਫੈਲੀ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਹਜ਼ਾਰਾਂ ਲੋਕ 

ਇਸ ਸਾਰੇ ਮਾਮਲੇ ਦੀ ਜਾਂਚ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਅਤੇ ਐੱਫ.ਡੀ.ਏ. ਕਰ ਰਹੀ ਹੈ। ਅਤੇ ਇਹ ਨਕਲੀ ਦਵਾਈਆਂ ਅਕਸਰ ਇਸ ਤਰੀਕੇ ਨਾਲ ਅਮਰੀਕਾ ਵਿੱਚ ਤਸਕਰੀ ਕੀਤੀਆਂ ਜਾਂਦੀਆਂ ਹਨ ਅਤੇ ਅਣਜਾਣ ਲੋਕਾਂ ਨੂੰ ਵੇਚੀਆਂ ਜਾਂਦੀਆਂ ਹਨ ਕਿਉਂਕਿ ਕੀਮਤ ਅਸਲ ਦਵਾਈਆਂ ਨਾਲੋਂ ਬਹੁਤ ਘੱਟ ਹੁੰਦੀ ਹੈ। ਇਕ ਰਿਪੋਰਟ ਮੁਤਾਬਕ ਚੀਨ, ਭਾਰਤ ਅਤੇ ਹਾਂਗਕਾਂਗ ਤੋਂ ਦੂਜੇ ਦੇਸ਼ਾਂ ਨੂੰ ਨਕਲੀ ਦਵਾਈਆਂ ਬਰਾਮਦ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਅਫਰੀਕੀ ਦੇਸ਼ਾਂ ਵਿਚ ਨਕਲੀ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਨਕਲੀ ਦਵਾਈਆਂ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਵਧੇਰੇ ਵਿਕਦੀਆਂ ਹਨ, ਜਦੋਂ ਕਿ ਉੱਚ ਆਮਦਨੀ ਵਾਲੇ ਦੇਸ਼ਾਂ, ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਦਵਾਈਆਂ ਨਕਲੀ ਨਹੀ ਹੁੰਦੀਆਂ ਹਨ। ਪਰ ਇਹ ਭਾਰਤੀ ਅਜਿਹੇ ਹੀ ਇੱਕ ਨੈੱਟਵਰਕ ਵਿੱਚ ਫੜਿਆ ਗਿਆ ਹੈ। ਅਤੇ ਉਸ ਨੂੰ ਲੰਬੀ ਜੇਲ੍ਹ ਦੀ ਸਜ਼ਾ ਭੁਗਤਣੀ ਯਕੀਨੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਵੋਟਿੰਗ ਸ਼ੁਰੂ, PM ਵਜੋਂ ਸੁਨਕ ਦੇ ਚੋਣ ਭਵਿੱਖ ਦਾ ਹੋਵੇਗਾ ਫ਼ੈਸਲਾ

ਨਕਲੀ ਦਵਾਈਆਂ ਬਣਾਉਣ ਵਾਲਿਆਂ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਰੰਗ, ਦਿੱਖ, ਸ਼ਕਲ ਵਿੱਚ ਵੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ, 9 ਪ੍ਰਤੀਸ਼ਤ ਤੋਂ 41 ਪ੍ਰਤੀਸ਼ਤ ਦਵਾਈਆਂ ਨਕਲੀ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਜਾਅਲੀ ਨਕਲੀ ਕੈਂਸਰ ਦੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਦਵਾਈਆਂ ਆਯਾਤ ਕੀਤੀਆਂ ਗਈਆਂ ਸਨ।ਹੁਣ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਅਮਰੀਕਾ 'ਚ ਜਿਸ ਭਾਰਤੀ ਨੂੰ ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸੰਗਠਿਤ ਤਰੀਕੇ ਨਾਲ ਕੰਮ ਕਰ ਰਿਹਾ ਸੀ ਜਾਂ ਨਹੀਂ। ਕਿਉਂਕਿ ਸੰਭਵ ਹੈ ਕਿ ਇਸ ਦੇ ਨਾਲ ਕੁਝ ਹੋਰ ਲੋਕ ਵੀ ਜੁੜੇ ਹੋ ਸਕਦੇ ਹਨ।ਇਹ ਸੁਭਾਵਿਕ ਹੈ ਕਿ ਨਕਲੀ ਦਵਾਈਆਂ ਸਿਹਤ ਲਈ ਬਹੁਤ ਖ਼ਤਰਨਾਕ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਸਮੱਗਰੀ ਵੀ ਖ਼ਤਰਨਾਕ ਹੋ ਸਕਦੀ ਹੈ। ਇਸ ਵਿੱਚ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਕਿਰਿਆਸ਼ੀਲ ਤੱਤ ਹੁੰਦੇ ਹਨ ਜੋ ਇਸ ਨੂੰ ਖਤਰਨਾਕ ਬਣਾਉਂਦੇ ਹਨ। ਦੱਸਣਯੋਗ ਹੈ ਕਿ ਅਮਰੀਕਾ ਦੇਸ਼ ਵਿੱਚ ਡਰੱਗ ਸਪਲਾਈ ਕਾਨੂੰਨ ਦੁਨੀਆ ਵਿੱਚ ਸਭ ਤੋਂ ਸਖ਼ਤ ਅਤੇ ਸੁਰੱਖਿਅਤ ਮੰਨੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News