ਭਾਰਤੀ ਅਤੇ ਇਕ ਹੋਰ ਪੱਤਰਕਾਰ ਨੂੰ ਮਾਲਦੀਵ ਨੇ ਛੱਡਣ ਦੇ ਦਿੱਤੇ ਹੁਕਮ

02/10/2018 4:54:19 PM

ਮਾਲੇ (ਭਾਸ਼ਾ)- ਇਕ ਭਾਰਤੀ ਨਾਗਰਿਕ ਸਮੇਤ ਫਰਾਂਸਿਸੀ ਨਿਊਜ਼ ਏਜੰਸੀ ਏ.ਐਫ.ਪੀ. ਲਈ ਕੰਮ ਕਰ ਰਹੇ ਦੋ ਪੱਤਰਕਾਰਾਂ ਨੂੰ ਇਥੋਂ ਦੇਸ਼ ਛੱਡ ਕੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਮਾਲਦੀਵ ਪੁਲਸ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕਲ ਦੋਹਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਭਆਰਤੀ ਨਾਗਰਿਕ ਮੋਨੀ ਸ਼ਰਮਾ ਅਤੇ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਆਤਿਸ਼ ਰਵੀ ਪਟੇਲ ਪੱਤਰਕਾਰ ਹੈ। ਪੁਲਸ ਨੇ ਕਲ ਪਤਾ ਲੱਗਾ ਸੀ ਕਿ ਦੋਹਾਂ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਕੇ ਦੇਸ਼ ਵਿਚ ਕੰਮ ਕਰ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌੰਪ ਦਿੱਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਕਿ ਇਹ ਵਿਅਕਤੀ ਇਥੇ ਸੈਲਾਨੀ ਵੀਜ਼ਾ ਉੱਤੇ ਆਏ ਸਨ ਅਤੇ ਇਮੀਗ੍ਰੇਸ਼ਨ ਕਾਨੂੰਨੀ ਅਤੇ ਰੈਗੂਲੇਸ਼ਨ ਦੀ ਉਲੰਘਣਾ ਕਰਦੇ ਹੋਏ ਇਹ ਪੱਤਰਕਾਰ ਦੇ ਤੌਰ ਉੱਤੇ ਕੰਮ ਕਰਦੇ ਦੇਖੇ ਗਏ। ਮਾਲਦੀਵ ਪੁਲਸ ਨੇ ਹਾਲਾਂਕਿ ਸਾਫ ਕੀਤਾ ਕਿ ਦੋਹਾਂ ਪੱਤਰਕਾਰਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਅਸੀਂ ਇਹ ਦੱਸਣਾ ਚਾਹਾਂਗੇ ਕਿ ਜੇਕਰ ਉਨ੍ਹਾਂ ਨੂੰ ਮਾਲਦੀਵ ਛੱਡਣ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਖਿਲਾਫ ਕੋਈ ਹੋਰ ਕਾਨੂੰਨੀ ਕਦਮ ਨਹੀਂ ਚੁੱਕਿਆ ਗਿਆ ਹੈ। 


Related News