UAE ''ਚ ਕੋਰੋਨਾਵਾਇਰਸ ਦੇ 15 ਨਵੇਂ ਮਾਮਲੇ, ਇਕ ਭਾਰਤੀ ਵੀ ਇਨਫੈਕਟਡ
Saturday, Mar 07, 2020 - 01:22 PM (IST)
ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਸਣੇ 15 ਹੋਰ ਲੋਕ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਯੂਏਈ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ।
ਸਿਹਤ ਤੇ ਰੋਕਥਾਮ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹਨਾਂ 15 ਵਿਚੋਂ 13 ਲੋਕ ਹਾਲ ਹੀ ਵਿਚ ਵਿਦੇਸ਼ ਤੋਂ ਸੰਯੁਕਤ ਅਰਬ ਅਮੀਰਾਤ ਆਏ ਹਨ। ਇਹਨਾਂ ਵਿਚੋਂ ਤਿੰਨ ਲੋਕ ਯੂ.ਏ.ਈ. ਦੇ, ਦੋ-ਦੋ ਲੋਕ ਸਾਊਦੀ ਅਰਬ, ਇਥੋਪੀਆ ਤੇ ਈਰਾਨ ਦੇ ਹਨ ਜਦਕਿ ਇਕ-ਇਕ ਵਿਅਕਤੀ ਥਾਈਲੈਂਡ, ਮੋਰੱਕੋ, ਚੀਨ ਤੇ ਭਾਰਤ ਦਾ ਵੀ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਯੂ.ਏ.ਈ. ਕੋਵਿਡ-19 ਨਾਲ ਇਨਫੈਕਟਡ ਦੋ ਲੋਕਾਂ ਦੇ ਸਿਹਤਮੰਦ ਹੋਣ ਤੇ ਵੱਖ-ਵੱਖ ਦੇਸ਼ਾਂ ਦੇ 15 ਲੋਕਾਂ ਦੇ ਇਨਫੈਕਟਡ ਪਾਏ ਜਾਣ ਦਾ ਐਲਾਨ ਕਰਦਾ ਹੈ। ਦੇਸ਼ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 45 ਹੋ ਗਈ ਹੈ।