ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਜਾਂ ਡੋਨਾਲਡ ਟਰੰਪ, ਜਾਣੋ ਕਿਸਨੂੰ ਜਿਤਾਉਣਾ ਚਾਹੁੰਦੇ ਹਨ ਭਾਰਤੀ-ਅਮਰੀਕੀ

Wednesday, Oct 30, 2024 - 05:26 PM (IST)

ਅਟਲਾਂਟਾ (ਏਜੰਸੀ)- ਜਿਵੇਂ-ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਜ਼ਿਆਦਾਤਰ ਮਹੱਤਵਪੂਰਨ ਚੋਣ ਰਾਜਾਂ ਵਿਚ ਭਾਰਤੀ-ਅਮਰੀਕੀ ਭਾਈਚਾਰੇ ਤੋਂ ਵਧਦੇ ਸਮਰਥਨ ਦੀ ਉਮੀਦ ਕਰ ਰਹੀ ਹੈ। ਉਪ ਰਾਸ਼ਟਰਪਤੀ ਹੈਰਿਸ ਦੀ ਰਾਸ਼ਟਰਪਤੀ ਬਣਨ ਦੀ ਦੌੜ ਭਾਰਤੀ-ਅਮਰੀਕੀਆਂ ਲਈ ਇੱਕ ਮਹੱਤਵਪੂਰਨ ਮੌਕਾ ਹੈ ਕਿਉਂਕਿ ਇਹ ਭਾਈਚਾਰੇ ਨੂੰ ਅਮਰੀਕੀ ਰਾਜਨੀਤਿਕ ਭਾਸ਼ਣ ਵਿੱਚ ਇੱਕ ਮਹੱਤਵਪੂਰਨ ਸ਼ਕਤੀ ਵਜੋਂ ਪੇਸ਼ ਕਰ ਸਕਦਾ ਹੈ।

ਇਹ ਵੀ ਪੜ੍ਹੋ: ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਵਾਰ ਪੁਲਾੜ 'ਚ ਮਨਾਏਗੀ ਦੀਵਾਲੀ

ਜਾਰਜੀਆ ਦੇ ਭਾਰਤੀ-ਅਮਰੀਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਵਾਸੁਦੇਵ ਪਟੇਲ ਨੇ ਕਿਹਾ, "ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਮੂਲ ਦਾ ਇੱਕ ਨੇਤਾ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਹੈ।'  ਜਾਰਜੀਆ 7 ਮੁੱਖ ਚੋਣ ਰਾਜਾਂ ਵਿੱਚੋਂ ਇੱਕ ਹੈ ਅਤੇ ਪਟੇਲ ਦਾ ਕਹਿਣਾ ਹੈ ਕਿ ਭਾਰਤੀ-ਅਮਰੀਕੀ ਭਾਈਚਾਰਾ ਚੋਣਾਂ ਨੂੰ ਹੈਰਿਸ ਦੇ ਪੱਖ ਵਿਚ ਮੋੜਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਮੈਰੀਲੈਂਡ ਦੇ ਮੋਂਟਗੋਮਰੀ ਕਾਉਂਟੀ ਨਿਵਾਸੀ ਸੌਰਭ ਗੁਪਤਾ ਨੇ ਕਿਹਾ, “ਮੈਂ ਪਿਛਲੀ ਵਾਰ ਟਰੰਪ ਨੂੰ ਵੋਟ ਦਿੱਤੀ ਸੀ। ਪਰ ਇਸ ਵਾਰ ਮੈਂ ਕਮਲਾ ਹੈਰਿਸ ਦਾ ਸਮਰਥਨ ਕਰਨ ਜਾ ਰਿਹਾ ਹਾਂ।'' ਜੇਕਰ ਹੈਰਿਸ ਇਹ ਚੋਣ ਜਿੱਤ ਜਾਂਦੀ ਹੈ ਤਾਂ ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤੀ ਮੂਲ ਦਾ ਕੋਈ ਉਮੀਦਵਾਰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਉੱਚ ਅਹੁਦੇ 'ਤੇ ਕਾਬਜ਼ ਹੋਵੇਗਾ।

ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ

ਹੈਰਿਸ ਨੂੰ ਅਗਸਤ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ, ਵੱਖ-ਵੱਖ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ੀਆਈ ਅਮਰੀਕੀ ਸਮੂਹ ਉਨ੍ਹਾਂ ਦੀ ਚੋਣ ਮੁਹਿੰਮ ਲਈ ਫੰਡ ਇਕੱਠਾ ਕਰਨ ਸਮੇਤ ਉਨ੍ਹਾਂ ਦੇ ਸਮਰਥਨ ਲਈ ਯਤਨ ਕਰ ਰਹੇ ਹਨ। ਅਮਰੀਕਾ ਵਿਚ ਲਗਭਗ 52 ਲੱਖ ਭਾਰਤੀ ਅਮਰੀਕੀ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਲਗਭਗ 23 ਲੱਖ ਵੋਟਰ ਹਨ। ਕਾਰਨੇਗੀ ਐਂਡੋਮੈਂਟ ਦੁਆਰਾ ਇਸ ਮਹੀਨੇ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਭਾਰਤੀ ਅਮਰੀਕੀ ਭਾਈਚਾਰੇ ਦੇ ਰਜਿਸਟਰਡ ਵੋਟਰਾਂ ਵਿੱਚੋਂ 61 ਫ਼ੀਸਦੀ ਹੈਰਿਸ ਨੂੰ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ, ਜਦੋਂ ਕਿ 32 ਫ਼ੀਸਦੀ ਟਰੰਪ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਹਨ।

ਇਹ ਵੀ ਪੜ੍ਹੋ: ਚੀਨ ਨੂੰ ਝਟਕਾ, Apple  ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone

ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਅਮਰੀਕੀ ਭਾਈਚਾਰੇ ਦੀਆਂ 67 ਫ਼ੀਸਦੀ ਔਰਤਾਂ ਹੈਰਿਸ ਨੂੰ ਵੋਟ ਪਾਉਣਾ ਚਾਹੁੰਦੀਆਂ ਹਨ, ਜਦਕਿ 53 ਫ਼ੀਸਦੀ ਪੁਰਸ਼ ਉਨ੍ਹਾਂ ਨੂੰ ਵੋਟ ਪਾਉਣ ਦੀ ਇੱਛਾ ਜ਼ਾਹਰ ਕਰ ਰਹੇ ਹਨ। ਇਸ 'ਚ ਕਿਹਾ ਗਿਆ ਹੈ ਕਿ ਭਾਰਤੀ ਅਮਰੀਕੀ ਭਾਈਚਾਰੇ ਦੀਆਂ 22 ਫ਼ੀਸਦੀ ਔਰਤਾਂ ਟਰੰਪ ਨੂੰ ਵੋਟ ਦੇਣ ਦੀ ਯੋਜਨਾ ਬਣਾ ਰਹੀਆਂ ਹਨ, ਜਦਕਿ 39 ਫ਼ੀਸਦੀ ਪੁਰਸ਼ ਉਨ੍ਹਾਂ ਦੇ ਪੱਖ 'ਚ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋੋ: PM ਜਸਟਿਨ ਟਰੂਡੋ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਵਿਰੋਧੀ ਪਾਰਟੀ ਨੇ ਕਰ 'ਤਾ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News