ਭਾਰਤੀ ਅਮਰੀਕੀਆਂ ਨੇ ਟਰੰਪ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ ''ਤੇ ਪ੍ਰਗਟਾਈ ਖੁਸ਼ੀ

Thursday, Nov 07, 2024 - 05:28 PM (IST)

ਭਾਰਤੀ ਅਮਰੀਕੀਆਂ ਨੇ ਟਰੰਪ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ ''ਤੇ ਪ੍ਰਗਟਾਈ ਖੁਸ਼ੀ

ਵਾਸ਼ਿੰਗਟਨ (ਏਜੰਸੀ)- ਉੱਘੇ ਭਾਰਤੀ ਅਮਰੀਕੀਆਂ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਮੁੜ ਚੁਣੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਅਮਰੀਕਾ-ਭਾਰਤ ਸਬੰਧਾਂ ਵਿਚ ਮਹੱਤਵਪੂਰਨ ਮੁੱਦਿਆਂ 'ਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਬੁੱਧਵਾਰ ਨੂੰ ਕਿਹਾ, "ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਨਿਰਣਾਇਕ ਜਿੱਤ 'ਤੇ ਵਧਾਈ। ਅਸੀਂ ਅਮਰੀਕੀ ਨਵੀਨਤਾ ਦੇ ਸੁਨਹਿਰੀ ਯੁੱਗ ਵਿੱਚ ਹਾਂ ਅਤੇ ਸਾਰਿਆਂ ਨੂੰ ਲਾਭ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਵਚਨਬੱਧ ਹਾਂ।"

ਇਹ ਵੀ ਪੜ੍ਹੋ: ਬਾਈਡੇਨ ਨੇ ਟਰੰਪ ਨੂੰ ਫੋਨ ਕਰਕੇ ਦਿੱਤੀ ਵਧਾਈ,ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ

ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕੀ ਲੋਕਾਂ ਨੇ ਆਪਣਾ ਫੈਸਲਾ ਦੱਸ ਦਿੱਤਾ ਹੈ। ਉਨ੍ਹਾਂ ਕਿਹਾ, 'ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ। ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਲੋਕ ਇਕਜੁੱਟ ਹੋਣ, ਆਪਣੇ ਦੇਸ਼ ਲਈ ਪ੍ਰਾਰਥਨਾ ਕਰਨ ਅਤੇ ਸ਼ਾਂਤੀਪੂਰਵਕ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਕਰਨ।' ਲੁਈਸਿਆਨਾ ਦੇ ਸਾਬਕਾ ਗਵਰਨਰ ਬੌਬੀ ਜਿੰਦਲ ਨੇ ਇਸ ਨੂੰ ਅਮਰੀਕਾ ਲਈ ਮਹਾਨ ਦਿਨ ਦੱਸਿਆ ਹੈ। ਜਿੰਦਲ ਨੇ ਕਿਹਾ, “ਆਓ, ਜਸ਼ਨ ਮਨਾਉਣ ਲਈ ਕੁੱਝ ਪਲ ਕੱਢੀਏ। ਫਿਰ ਸਾਡੇ ਦੇਸ਼ ਨੂੰ ਲੀਹ 'ਤੇ ਲਿਆਉਣ ਲਈ ਸਖ਼ਤ ਮਿਹਨਤ ਸ਼ੁਰੂ ਹੋ ਜਾਵੇਗੀ।'' ਉਦਯੋਗਪਤੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੇ ਕਿਹਾ,'ਅਮਰੀਕਾ 'ਚ ਲਗਭਗ ਸਵੇਰ ਹੋ ਚੁੱਕੀ ਹੈ। ਆਓ, ਦੇਸ਼ ਨੂੰ ਬਚਾਈਏ।'

ਇਹ ਵੀ ਪੜ੍ਹੋ: ਨੇਪਾਲ ਨੇ 1,270 ਪਰਬਤਾਰੋਹੀਆਂ ਨੂੰ 45 ਚੋਟੀਆਂ 'ਤੇ ਚੜ੍ਹਨ ਦੀ ਦਿੱਤੀ ਇਜਾਜ਼ਤ

ਕਮਿਊਨਿਟੀ ਸ਼ਮੂਲੀਅਤ ਪਲੇਟਫਾਰਮ 'ਇੰਡੀਆਸਪੋਰਾ' ਦੇ ਸੰਸਥਾਪਕ ਐੱਮ.ਆਰ. ਰੰਗਾਸਵਾਮੀ ਨੇ ਕਿਹਾ, "ਰਾਸ਼ਟਰਪਤੀ ਟਰੰਪ ਨੂੰ ਵਧਾਈਆਂ। ਅਸੀਂ ਅਮਰੀਕਾ-ਭਾਰਤ ਸਬੰਧਾਂ ਲਈ ਦੁਵੱਲੇ ਮਹੱਤਵ ਦੀਆਂ ਆਲਮੀ ਚੁਣੌਤੀਆਂ ਅਤੇ ਮੁੱਦਿਆਂ 'ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਉਸਸੁਕ ਹਾਂ।"  ਕਮਲਾ ਹੈਰਿਸ ਦੀ ਚੋਣ ਮੁਹਿੰਮ ਟੀਮ ਦੇ ਮੁੱਖ ਮੈਂਬਰ ਅਜੈ ਜੈਨ ਭਟੂਰੀਆ ਨੇ ਵੀ ਟਰੰਪ ਨੂੰ ਵਧਾਈ ਦਿੱਤੀ। ਭਟੂਰੀਆ ਨੇ ਕਿਹਾ, 'ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੂੰ ਵਧਾਈ! ਅਮਰੀਕਾ ਫਿਰ ਤੋਂ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ 'ਚ ਅਸਫਲ ਰਿਹਾ! ਲੋਕਾਂ ਨੇ ਸਰਹੱਦੀ ਮੁੱਦਿਆਂ, ਆਰਥਿਕਤਾ, ਇਮੀਗ੍ਰੇਸ਼ਨ, ਅਪਰਾਧ ਅਤੇ ਜੰਗਾਂ ਆਦਿ 'ਤੇ ਰਵੱਈਏ ਵਿੱਚ ਤਬਦੀਲੀ ਲਈ ਵੋਟ ਦਿੱਤੀ ਹੈ! ਮੈਂ ਉਨ੍ਹਾਂ ਦੀ ਚੋਣ ਦਾ ਸਨਮਾਨ ਕਰਦਾ ਹਾਂ। ਅਸੀਂ ਸਭ ਕੁਝ ਕੀਤਾ ਜੋ ਅਸੀਂ ਕਰ ਸਕਦੇ ਸੀ।' ਇੰਡੀਅਨ ਅਮਰੀਕਨ ਫਰੈਂਡਸ਼ਿਪ ਕੌਂਸਲ ਦੇ ਪ੍ਰਧਾਨ ਡਾ. ਕ੍ਰਿਸ਼ਨਾ ਰੈੱਡੀ ਨੇ ਟਰੰਪ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ MP ਕ੍ਰਿਸ਼ਨਮੂਰਤੀ ਨੇ ਬੰਗਲਾਦੇਸ਼ 'ਚ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਕੀਤੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News