ਚਿੰਤਾਜਨਕ; ਅਮਰੀਕਾ 'ਚ ਹੁਣ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਇੱਕ ਮਹੀਨੇ 'ਚ ਅਜਿਹਾ ਚੌਥਾ ਮਾਮਲਾ

Friday, Feb 02, 2024 - 10:40 AM (IST)

ਚਿੰਤਾਜਨਕ; ਅਮਰੀਕਾ 'ਚ ਹੁਣ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਇੱਕ ਮਹੀਨੇ 'ਚ ਅਜਿਹਾ ਚੌਥਾ ਮਾਮਲਾ

ਨਿਊਯਾਰਕ (ਭਾਸ਼ਾ) - ਅਮਰੀਕੀ ਪੁਲਸ ਓਹੀਓ ਵਿਚ ਇਕ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ਦੀ ਜਾਂਚ ਕਰ ਰਹੀ ਹੈ, ਜੋ ਇਕ ਮਹੀਨੇ ਵਿਚ ਦੇਸ਼ ਵਿਚ ਅਜਿਹਾ ਚੌਥਾ ਮਾਮਲਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰਵਾਰ ਨੂੰ ਕਿਹਾ ਕਿ ਸਿਨਸਿਨਾਟੀ ਵਿਚ 'ਲਿੰਡਨਰ ਸਕੂਲ ਆਫ ਬਿਜ਼ਨੈੱਸ' ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨੀਗੇਰੀ ਦੀ ਮੌਤ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਫਿਲਹਾਲ ਕੋਈ ਸ਼ੱਕ ਨਹੀਂ ਹੈ। ਵਣਜ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਓਹੀਓ  'ਚ ਭਾਰਤੀ ਮੂਲ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨੀਗੇਰੀ ਦੀ ਮੰਦਭਾਗੀ ਮੌਤ ਤੋਂ ਬਹੁਤ ਦੁਖੀ ਹਾਂ।'

ਇਹ ਵੀ ਪੜ੍ਹੋ: ਭਾਰਤੀ ਕਾਮੇ ਨੂੰ ਬੰਦੀ ਬਣਾਉਣ ਵਾਲੇ ਇਟਾਲੀਅਨ ਮਾਲਕ ਨੂੰ ਹੋਈ ਜੇੇਲ੍ਹ, ਜੁਰਮਾਨੇ ਵਜੋਂ ਦੇਣੇ ਪੈਣਗੇ 12 ਹਜ਼ਾਰ ਯੂਰੋ

PunjabKesari

ਕੌਂਸਲੇਟ ਨੇ ਘਟਨਾ ਬਾਰੇ ਵੇਰਵੇ ਦਿੱਤੇ ਬਿਨਾਂ ਕਿਹਾ, “ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਵੀ ਗੜਬੜੀ ਦਾ ਸ਼ੱਕ ਨਹੀਂ ਹੈ।'' ਭਾਰਤ 'ਚ ਰਹਿ ਰਹੇ ਬੇਨੀਗੇਰੀ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਜਲਦ ਹੀ ਭਾਰਤ ਤੋਂ ਅਮਰੀਕਾ ਆਉਣਗੇ। ਇੱਥੇ ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਪਰਡਿਊ ਯੂਨੀਵਰਸਿਟੀ ਵਿਚ ਪੜ੍ਹ ਰਹੇ ਭਾਰਤੀ ਮੂਲ ਦੇ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਅਤੇ ਜਾਰਜੀਆ ਸੂਬੇ ਦੇ ਲਿਥੋਨੀਆ ਸ਼ਹਿਰ 'ਚ ਇਕ ਬੇਘਰੇ ਨਸ਼ੇੜੀ ਵਿਅਕਤੀ ਵੱਲੋਂ 25 ਸਾਲਾ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ 'ਤੇ ਹਥੌੜੇ ਨਾਲ ਕਰੀਬ 50 ਵਾਰ ਹਮਲਾ ਕਰਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂਕਿ ਇਸ ਤੋਂ ਵੀ ਪਹਿਲਾਂ ਯੂਨੀਵਰਸਿਟੀ ਆਫ ਇਲੀਨੋਇਸ ਅਰਬਾਨਾ-ਚੈਂਪੇਨ (UIUC) ਦਾ 18 ਸਾਲਾ ਵਿਦਿਆਰਥੀ ਅਕੁਲ ਬੀ ਧਵਨ ਪਿਛਲੇ ਮਹੀਨੇ ਮ੍ਰਿਤਕ ਪਾਇਆ ਗਿਆ ਸੀ। ਉਹ 'ਹਾਈਪੋਥਰਮੀਆ' (ਇੱਕ ਅਜਿਹੀ ਸਥਿਤੀ ਜਿਸ ਵਿੱਚ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਜਾਂਦਾ ਹੈ) ਤੋਂ ਪੀੜਤ ਪਾਇਆ ਗਿਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਇਮਰਾਨ ਦੀ ਪਾਰਟੀ ਦੇ ਨੇਤਾ ਦਾ ਦਿਨ-ਦਿਹਾੜੇ ਕਤਲ, ਚੋਣ ਪ੍ਰਚਾਰ ਦੌਰਾਨ ਮਾਰੀ ਗੋਲੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News