ਅਮਰੀਕਾ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਦੋਸ ''ਚ ਸੁਣਾਈ ਗਈ ਸਜ਼ਾ

Wednesday, Jun 28, 2023 - 06:20 PM (IST)

ਅਮਰੀਕਾ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਦੋਸ ''ਚ ਸੁਣਾਈ ਗਈ ਸਜ਼ਾ

ਨਿਊਯਾਰਕ (ਭਾਸ਼ਾ)- ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਰਾਈਡ-ਹੇਲਿੰਗ ਐਪ ਉਬੇਰ ਦੀ ਵਰਤੋਂ ਕਰਕੇ 800 ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿੱਚ ਤਸਕਰੀ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ। ਨਿਆਂ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ (49) ਨੇ ਫਰਵਰੀ ਵਿੱਚ ਆਪਣਾ ਅਪਰਾਧ ਸਵੀਕਾਰ ਕੀਤਾ ਕਿ ਉਹ ਕੈਨੇਡਾ ਦੀ ਸਰਹੱਦ ਰਾਹੀਂ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਲੈ ਕੇ ਆਇਆ ਅਤੇ ਤਸਕਰੀ ਰੈਕੇਟ ਦਾ ਮੁੱਖ ਮੈਂਬਰ ਹੋਣ ਦੇ ਨਾਤੇ ਉਸ ਨੇ 500,000 ਡਾਲਰ ਤੋਂ ਵੱਧ ਦੀ ਵਸੂਲੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਤੋਂ ਦੁੱਖਦਾਇਕ ਖ਼ਬਰ, ਗਰਭਵਤੀ ਪੰਜਾਬੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਕੈਲੀਫੋਰਨੀਆ ਦੇ ਰਹਿਣ ਵਾਲੇ ਸਿੰਘ ਨੂੰ ਮੰਗਲਵਾਰ ਨੂੰ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ। ਕਾਰਜਕਾਰੀ ਅਮਰੀਕੀ ਅਟਾਰਨੀ ਟੇਸਾ ਐੱਮ ਗੋਰਮੈਨ ਨੇ ਕਿਹਾ ਕਿ "ਉਸ ਨੂੰ 45 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਗੋਰਮੈਨ ਨੇ ਕਿਹਾ ਕਿ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਸਿੰਘ ਨੇ ਉੱਤਰੀ ਸਰਹੱਦ ਤੋਂ ਅਮਰੀਕਾ ਵਿੱਚ 800 ਤੋਂ ਵੱਧ ਲੋਕਾਂ ਦੀ ਤਸਕਰੀ ਕੀਤੀ। ਜੱਜ ਨੇ ਕਿਹਾ ਕਿ ਸਿੰਘ ਦਾ ਆਚਰਣ ਵਾਸ਼ਿੰਗਟਨ ਦੀ ਸੁਰੱਖਿਆ ਲਈ ਇਕ ਖਤਰਾ ਸੀ। ਉਸ ਨੇ ਕਿਹਾ ਕਿ “ਸਿੰਘ ਨੇ ਅਮਰੀਕਾ ਵਿਚ ਬਿਹਤਰ ਜ਼ਿੰਦਗੀ ਦੀ ਉਮੀਦ ਰੱਖਣ ਵਾਲੇ ਭਾਰਤੀਆਂ ਨੂੰ ਇਸ ਸਾਜਿਸ਼ ਦਾ ਸ਼ਿਕਾਰ ਬਣਾਇਆ ਅਤੇ ਨਾਲ ਹੀ ਉਨ੍ਹਾਂ ਨੂੰ 70,000 ਡਾਲਰ ਦੇ ਕਰਜ਼ੇ ਹੇਠ ਦਬਾ ਦਿੱਤਾ।  ਮਾਮਲੇ ਦੇ ਦਸਤਾਵੇਜ਼ਾਂ ਮੁਤਾਬਕ ਸਿੰਘ ਅਤੇ ਉਸ ਦੇ ਸਾਥੀ ਸਾਜਿਸ਼ਕਰਤਾ ਨੇ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸੀਏਟਲ ਪਹੁੰਚੇ ਲੋਕਾਂ ਨੂੰ ਹੋਰ ਹਿੱਸਿਆਂ ਵਿਚ ਲਿਆਉਣ ਲਈ ਉਬੇਰ ਦੀ ਵਰਤੋਂ ਕੀਤੀ। ਸਾਜਿਸ਼ਕਰਤਾ ਜੁਲਾਈ 2018 ਤੋਂ ਇਸ ਕੰਮ ਨੂੰ ਅੰਜਾਮ ਦੇ ਰਹੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਫਿਲੀਪੀਨਜ਼: ਨੌਕਰੀ ਲਈ ਸਾਈਬਰ ਕ੍ਰਾਈਮ ਗਿਰੋਹ ਦੇ ਜਾਲ 'ਚ ਫਸੇ 2700 ਕਾਮੇ ਕਰਾਏ ਗਏ ਰਿਹਾਅ

ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।


author

Vandana

Content Editor

Related News