ਭਾਰਤੀ ਮੂਲ ਦੇ ਅਮਰੀਕੀ ਸ਼ਖਸ ਨੂੰ ਧੋਖਾਧੜੀ ਮਾਮਲੇ ''ਚ 40 ਮਹੀਨੇ ਜੇਲ੍ਹ ਦੀ ਸਜ਼ਾ

Tuesday, Aug 24, 2021 - 05:39 PM (IST)

ਭਾਰਤੀ ਮੂਲ ਦੇ ਅਮਰੀਕੀ ਸ਼ਖਸ ਨੂੰ ਧੋਖਾਧੜੀ ਮਾਮਲੇ ''ਚ 40 ਮਹੀਨੇ ਜੇਲ੍ਹ ਦੀ ਸਜ਼ਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਅਦਾਲਤ ਨੇ ਲੱਗਭਗ 12.6 ਲੱਖ ਡਾਲਰ ਦੀ ਇਕ ਫਰਜ਼ੀ ਨਿਵੇਸ਼ ਯੋਜਨਾ ਦੇ ਸੰਬੰਧ ਵਿਚ ਗਲਤ ਇਰਾਦੇ ਨਾਲ ਰਾਸ਼ੀ ਦੇ ਟਰਾਂਸਫਰ ਅਤੇ ਆਪਣੀ ਪਛਾਣ ਲੁਕਾਉਣ ਦੇ ਦੋਸ਼ ਵਿਚ ਦੋਸ਼ੀ ਪਾਏ ਜਾਣ 'ਤੇ ਇਕ ਭਾਰਤੀ-ਅਮਰੀਕੀ ਨਾਗਰਿਕ ਨੂੰ 40 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਫੈਡਰਲ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ।

ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਅਤੇ ਸਬੂਤਾਂ ਮੁਤਾਬਕ ਮਨੀਸ਼ ਸਿੰਘ (48) ਨੇ ਇਕ ਜੋੜੇ ਤੋਂ 2016 ਵਿਚ ਕੱਪੜੇ ਦੇ ਡਿਜ਼ਾਈਨ ਅਤੇ ਵੇਚਣ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਇਕ ਸਮਝੌਤਾ ਕੀਤਾ। ਜੋੜੇ ਨੇ ਇਸ ਲਈ ਰਾਸ਼ੀ ਦੇਣੀ ਸੀ ਅਤੇ ਸਿੰਘ ਨੇ ਕੱਪੜਾ ਉਦਯੋਗ ਵਿਚ ਆਪਣੀ ਮੁਹਾਰਤ ਅਤੇ ਸੰਪਰਕ ਜ਼ਰੀਏ ਕਾਰੋਬਾਰ ਨੂੰ ਖੜ੍ਹਾ ਕਰਨਾ ਸੀ। ਸਿੰਘ ਨੇ ਜੋੜੇ ਨੂੰ ਕਿਹਾ ਕਿ ਉਹਨਾਂ ਦੀ ਰਾਸ਼ੀ ਭਾਰਤ ਵਿਚ ਕੱਪੜੇ ਦੇ ਉਤਪਾਦਨ ਸਮੇਤ ਕਾਰੋਬਾਰ ਨਾਲ ਸਬੰਧਤ ਕਈ ਚੀਜ਼ਾਂ ਵਿਚ ਖਰਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਹੋਈ ਮੌਤ  

ਨਿਆਂ ਮੰਤਰਾਲੇ ਨੇ ਕਿਹਾ,''ਸਿੰਘ ਪੀੜਤਾਂ ਦੇ ਪੈਸੇ ਨੂੰ ਲੱਗਭਗ ਪੂਰੀ ਤਰ੍ਹਾਂ ਆਪਣੇ ਨਿੱਜੀ ਖਰਚ ਲਈ ਵਰਤ ਰਿਹਾ ਸੀ। ਉਹ ਜ਼ਿਆਦਾਤਰ ਅਸ਼ਲੀਲ ਵੈਬਸਾਈਟ ਦੇਖਿਆ ਕਰਦਾ ਸੀ। ਸਿੰਘ ਵੱਲੋਂ ਗਲਤ ਜਾਣਕਾਰੀ ਦਿੱਤੇ ਜਾਣ 'ਤੇ ਪੀੜਤਾਂ ਨੇ ਫਰਜ਼ੀ ਸੰਯੁਕਤ ਕਾਰੋਬਾਰ ਲਈ ਉਸ ਨੂੰ ਲੱਗਭਗ 12.6 ਲੱਖ ਡਾਲਰ ਦਿੱਤੇ।


author

Vandana

Content Editor

Related News