ਟਰੰਪ ਨੇ ਭਾਰਤੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਫੈਡਰਲ ਏਸੰਜੀ ਦਾ ਬਣਾਇਆ ਮੁਖੀ

Thursday, Oct 25, 2018 - 04:32 PM (IST)

ਟਰੰਪ ਨੇ ਭਾਰਤੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਫੈਡਰਲ ਏਸੰਜੀ ਦਾ ਬਣਾਇਆ ਮੁਖੀ

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਅਮਰੀਕੀ ਨੀਲ ਚੈਟਰਜੀ ਨੂੰ ਬੁੱਧਵਾਰ ਨੂੰ ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ(ਐੱਫ.ਈ.ਆਰ.ਸੀ.) ਦੇ ਮੁਖੀ ਵਜੋਂ ਨਿਯੁਕਤ ਕੀਤਾ ਹੈ। ਇਹ ਏਜੰਸੀ ਅਮਰੀਕਾ ਦੇ ਪਾਵਰ ਗ੍ਰਿਡ ਅਤੇ ਕਈ ਅਰਬ ਡਾਲਰ ਦੀ ਊਰਜਾ ਪ੍ਰੋਜੈਕਟਾਂ ਦੀ ਨਿਗਰਾਨੀ ਦਾ ਕੰਮ ਕਰਦੀ ਹੈ। ਚੈਟਰਜੀ, ਕੇਵਿਨ ਮੈਕਇਨਟਾਇਰ ਦਾ ਸਥਾਨ ਲੈਣਗੇ। ਮੈਕਇਨਟਾਇਰ ਨੇ 22 ਅਕਤੂਬਰ ਨੂੰ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ।
 ੍ਵਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ, 'ਟਰੰਪ ਨੇ ਨੀਲ ਚੈਟਰਜੀ ਨੂੰ ਫੈਡਰਲ ਊਰਜਾ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ।'

ਚੈਟਰਜੀ ਵਰਤਮਾਨ ਸਮੇਂ ਐੱਫ.ਈ.ਆਰ.ਸੀ. ਦੇ ਤਿੰਨ ਕਮਿਸ਼ਨਰਾਂ ਵਿਚੋਂ ਇਕ ਹਨ। ਇਹ ਦੂਜੀ ਵਾਰ ਹੈ ਜਦੋਂ ਚੈਟਰਜੀ ਨੂੰ ਇਸ ਪ੍ਰਤਿਸ਼ਠਿਤ ਏਜੰਸੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਮੈਕਇਨਟਾਇਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ 10 ਅਗਸਤ 2017 ਤੋਂ 7 ਦਸੰਬਰ ਦੇ ਮੱਧ ਇਸ ਅਹੁਦੇ 'ਤੇ ਸਨ। ਚੈਟਰਜੀ ਦੀ ਮਾਤਾ-ਪਿਤਾ ਕਰੀਬ 50 ਸਾਲ ਪਹਿਲਾਂ ਕੋਲਕਾਤਾ ਤੋਂ ਅਮਰੀਕਾ ਆ ਗਏ ਸਨ। ਲੇਕਿੰਸਗਟਨ, ਕੇਂਟਕੀ ਦੇ ਰਹਿਣ ਵਾਲੇ  ਚੈਟਰਜੀ ਨੇ ਸੇਂਟ ਲਾਰੇਂਸ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਸਿਨਸਿਨਾਟੀ ਦੇ ਕਾਲਜ ਆਫ ਲਾਅ ਤੋਂ ਸਿੱਖਿਆ ਹਾਸਲ ਕੀਤੀ ਸੀ।


Related News