ਅਮਰੀਕੀ ਚੋਣਾਂ ''ਚ ਜਿੱਤ ਦੇ ਝੰਡੇ ਗੱਡਣ ਵਾਲੇ ਭਾਰਤੀ ਵੱਡੇ ਅਹੁਦਿਆਂ ਲਈ ਨਾਮਜ਼ਦ

01/16/2017 11:39:44 AM

ਵਾਸ਼ਿੰਗਟਨ— ਅਮਰੀਕਾ ਦੀਆਂ ਆਮ ਚੋਣਾਂ ਵਿਚ ਜਿੱਤ ਦੇ ਝੰਡੇ ਗੱਡਣ ਵਾਲੇ ਪੰਜ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੂੰ ਮਹੱਤਵਪੂਰਨ ਪੈਨਲਾਂ ਲਈ ਨਾਮਜ਼ਦ ਕੀਤਾ ਗਿਆ ਹੈ। ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਇੰਨੀਂ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਸੰਸਦੀ ਮੈਂਬਰ ਚੁਣ ਕੇ ਆਏ ਹਨ। ਇਨ੍ਹਾਂ ਭਾਰਤੀਆਂ ਨੂੰ ਹੁਣ ਵੱਡੀਆਂ ਜ਼ਿੰਮੇਵਾਰੀਆਂ ਲਈ ਨਾਮਜ਼ਦ ਕੀਤਾ ਗਿਆ ਹੈ। ਜਾਣਦੇ ਹਾਂ ਕਿਸ ਭਾਰਤੀ ਨੂੰ ਅਮਰੀਕੀ ਸੰਸਦ ਵਿਚ ਕਿਹੜੀ ਜ਼ਿੰਮੇਵਾਰੀ ਲਈ ਨਾਮਜ਼ਦ ਕੀਤਾ ਗਿਆ ਹੈ—
1. ਸਿਲੀਕਾਨ ਵੈਲੀ ਤੋਂ ਸੰਸਦ ਵਿਚ ਚੁਣੇ ਗਏ ਰੋਅ ਖਨਾ ਨੂੰ ਸੰਸਦ ਦੀ ਸ਼ਕਤੀਸ਼ਾਲੀ ''ਸਦਨ ਬਜਟ ਕਮੇਟੀ'' ਲਈ ਨਾਮਜ਼ਦ ਕੀਤਾ ਗਿਆ ਹੈ। 
2. ਸਿਆਟਲ ਤੋਂ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ''ਸਦਨ ਦੀ ਕਾਨੂੰਨ ਕਮੇਟੀ'' ਲਈ ਨਾਮਜ਼ਦ ਕੀਤਾ ਗਿਆ ਹੈ। ਆਮ ਕਮੇਟੀਆਂ ਤੋਂ ਇਲਾਵਾ ਪ੍ਰਮਿਲਾ ਜੈਪਾਲ ਹਾਊਸ ਡੈਮੋਕ੍ਰੇਟਸ ਲਈ ਸੀਨੀਅਰ ਸਚੇਤਕ ਅਤੇ ਕਾਂਗਰੇਸ਼ਨਲ ਪ੍ਰੋਗੈਸਿਵ ਕਾਕਸ ਦੇ ਉਪ ਪ੍ਰਧਾਨ ਦੇ ਰੂਪ ਵਿਚ ਵੀ ਕੰਮ ਕਰੇਗੀ। 
3. ਸ਼ਿਕਾਗੋ ਦੇ ਪੱਛਮੀ ਅਤੇ ਪੱਛਮੀ-ਉੱਤਰੀ ਉਪਨਗਰਾਂ ਦੇ ਪ੍ਰਤੀਨਿਧੀ ਰਾਜਾ ਕ੍ਰਿਸ਼ਣਾਮੂਰਤੀ ''ਸਦਨ ਦੀ ਸਿੱਖਿਆ ਅਤੇ ਕਾਰਜਬਲ ਕਮੇਟੀ'' ਅਤੇ ''ਸਦਨ ਦੇ ਲੋਕਤੰਤਰੀ ਨੀਤੀ ਅਤੇ ਸੰਚਾਲਨ ਕਮੇਟੀ'' ਵਿਚ ਹੋਣਗੇ। 
4. ਸੰਸਦ ਵਿਚ ਚੁਣ ਕੇ ਆਏ ਸਾਰੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ''ਚੋਂ ਸੀਨੀਅਰ ਅਤੇ ਤੀਜੀ ਵਾਰ ਸੰਸਦ ਵਿਚ ਚੁਣੇ ਗਏ ਅਮੀ ਬੇਰਾ ਨੂੰ ਫਿਰ ਤੋਂ ''ਸਦਨ ਦੇ ਵਿਦੇਸ਼ ਮਾਮਲਿਆਂ ਦੀ ਕਮੇਟੀ'' ਅਤੇ ''ਸਦਨ ਦੀ ਵਿਗਿਆਨ ਪੁਲਾੜ ਅਤੇ ਤਕਨੀਕੀ ਕਮੇਟੀ'' ਲਈ ਚੁਣਿਆ ਗਿਆ ਹੈ। ਬੇਰਾ ''ਭਾਰਤ ਅਤੇ ਭਾਰਤੀ ਮੂਲ ਦੇ ਅਮਰੀਕੀਆਂ ਸੰਬੰਧੀ ਕਾਂਗਰੇਸ਼ਨਲ ਕਾਕਸ'' ਦੇ ਸਹਿ-ਪ੍ਰਧਾਨ ਵੀ ਹਨ। ਖੰਨਾ, ਜੈਪਾਲ, ਬੇਰਾ ਅਤੇ ਕ੍ਰਿਸ਼ਣਾਮੂਰਤੀ ਸਾਰੇ ਹਾਊਸ ਆਫ ਰੀਪ੍ਰੀਜੈਂਟੇਟਿਵਸ ਦੇ ਮੈਂਬਰ ਹਨ। 
5. ਅਮਰੀਕੀ ਸੈਨੇਟ ਵਿਚ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਕਮਲਾ ਹੈਰਿਸ ਨੂੰ ਸੈਨੇਟ ਦੀਆਂ ਚਾਰ ਸ਼ਕਤੀਸ਼ਾਲੀ ਕਮੇਟੀਆਂ ਦਾ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀਆਂ ਹਨ—ਬਜਟ, ਖੁਫੀਆ ਮਾਮਲਿਆਂ ''ਤੇ ਮੁੱਖ ਕਮੇਟੀ, ਵਾਤਾਵਰਣ ਅਤੇ ਲੋਕ ਕਾਰਜ ਕਮੇਟੀ ਅਤੇ ਅੰਦਰੂਨੀ ਸੁਰੱਖਿਆ ਅਤੇ ਸਰਕਾਰੀ ਮਾਮਲਿਆਂ ਬਾਰੇ ਕਮੇਟੀ। ਹੈਰਿਸ ਨੇ ਕਿਹਾ ਕਿ ਇਹ ਚਾਰ ਕਮੇਟੀਆਂ ਭਵਿੱਖ ਲਈ ਸੰਘਰਸ਼ ਵਿਚ ਮਹੱਤਵਪੂਰਨ ਸਾਬਤ ਹੋਣਗੀਆਂ। 

Kulvinder Mahi

News Editor

Related News