ਭਾਰਤੀਆਂ ਲਈ ਮਾਣ ਵਾਲੀ ਗੱਲ, ਟਰੰਪ ਦੇ ਸਹੁੰ ਚੁੱਕ ਸਮਾਗਮ ''ਚ ਹਿੱਸਾ ਲਵੇਗਾ ''ਸ਼ਿਵਮ ਢੋਲ ਤਾਸ਼ਾ ਪਾਠਕ'' ਬੈਂਡ
Tuesday, Jan 07, 2025 - 10:33 AM (IST)
ਵਾਸ਼ਿੰਗਟਨ (ਏਜੰਸੀ)- ਡੋਨਾਲਡ ਟਰੰਪ ਦੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਯੋਜਿਤ ਹੋਣ ਵਾਲੀ ਪਰੇਡ ਵਿਚ ਹਿੱਸਾ ਲੈਣ ਲਈ ਇਕ ਭਾਰਤੀ ਅਮਰੀਕੀ 'ਢੋਲ ਬੈਂਡ' ਨੂੰ ਸੱਦਾ ਦਿੱਤਾ ਗਿਆ ਹੈ। ਇਹ ਪਰੇਡ ਕੈਪੀਟਲ ਹਿੱਲ (ਅਮਰੀਕੀ ਸੰਸਦ ਕੰਪਲੈਕਸ) ਤੋਂ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਤੱਕ ਕੱਢੀ ਜਾਵੇਗੀ।
ਇਹ ਵੀ ਪੜ੍ਹੋ: ਤੜਕਸਾਰ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਢਹਿ-ਢੇਰੀ ਹੋਏ ਘਰ, 32 ਲੋਕਾਂ ਦੀ ਮੌਤ
ਸੋਮਵਾਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਟੈਕਸਾਸ ਸਥਿਤ ਭਾਰਤੀ ਪਰੰਪਰਾਗਤ 'ਢੋਲ ਬੈਂਡ' ਗਰੁੱਪ 'ਸ਼ਿਵਮ ਢੋਲ ਤਾਸ਼ਾ ਪਾਠਕ' ਵਾਸ਼ਿੰਗਟਨ 'ਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਦੁਨੀਆ ਨੂੰ ਭਾਰਤ ਦੀਆਂ ਅਮੀਰ ਸੰਗੀਤਕ ਪਰੰਪਰਾਵਾਂ ਦੀ ਝਲਕ ਪੇਸ਼ ਕਰੇਗਾ, ਜਿਸ ਨੂੰ ਦੁਨੀਆ ਭਰ ਦੇ ਲੱਖਾਂ ਲੋਕ ਵੇਖਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰਾਪਤੀ ਨਾ ਸਿਰਫ਼ ਇਸ ਸਮੂਹ ਲਈ ਸਗੋਂ ਟੈਕਸਾਸ ਅਤੇ ਅਮਰੀਕਾ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। ਇਹ ਪਹਿਲੀ ਵਾਰ ਹੈ ਜਦੋਂ ਟੈਕਸਾਸ ਰਾਜ ਦਾ ਭਾਰਤੀ ਰਵਾਇਤੀ 'ਢੋਲ ਬੈਂਡ' ਗਰੁੱਪ ਇੰਨੇ ਸ਼ਾਨਦਾਰ ਮੰਚ 'ਤੇ ਪੇਸ਼ਕਾਰੀ ਦੇਵੇਗਾ।
ਇਹ ਵੀ ਪੜ੍ਹੋ: ਵਿਦੇਸ਼ੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਭਾਰਤ ਸਰਕਾਰ ਨੇ 2 ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਿਆਂ ਦੀ ਕੀਤੀ ਸ਼ੁਰੂਆਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8