ਅਮਰੀਕਾ : ਚੋਣ ਲੜ ਰਹੇ ਭਾਰਤੀ-ਅਮਰੀਕੀ ਨੇ ਜੁਟਾਈ 2.8 ਲੱਖ ਡਾਲਰ ਤੋਂ ਵੱਧ ਰਾਸ਼ੀ
Wednesday, May 08, 2024 - 11:43 AM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕੀ ਰਾਜ ਵਿਧਾਨ ਸਭਾ ਲਈ ਚੋਣ ਲੜ ਰਹੇ ਭਾਰਤੀ ਅਮਰੀਕੀ ਅਸ਼ਵਿਨ ਰਾਮਾਸਵਾਮੀ ਨੇ 2,80,000 ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ। ਰਾਜ ਪੱਧਰ 'ਤੇ ਇਹ ਬਹੁਤ ਵੱਡੀ ਰਕਮ ਹੈ। ਰਾਮਾਸਵਾਮੀ (24) ਨੇ 1 ਫਰਵਰੀ ਤੋਂ 30 ਅਪ੍ਰੈਲ ਤੱਕ ਦੀ ਮਿਆਦ 'ਚ ਆਪਣੇ ਮੌਜੂਦਾ ਵਿਰੋਧੀ ਸ਼ੌਨ ਸਟਿਲ ਦੇ ਮੁਕਾਬਲ 22 ਗੁਣਾ ਵੱਧ ਰਾਸ਼ੀ ਜੁਟਾਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਮਿਲ ਗਿਆ ਦੁਨੀਆ ਦਾ ‘ਸਭ ਤੋਂ ਡੂੰਘਾ ਖੱਡਾ’
ਰਾਮਾਸਵਾਮੀ ਨੇ ਇਸ ਸਮੇਂ ਦੌਰਾਨ ਜਿੱਥੇ 1,46,000 ਡਾਲਰ ਤੋਂ ਵੱਧ ਇਕੱਠੇ ਕੀਤੇ ਹਨ, ਉੱਥੇ ਉਸ ਦੇ ਵਿਰੋਧੀ ਨੇ ਸਿਰਫ 6,400 ਡਾਲਰ ਇਕੱਠੇ ਕੀਤੇ ਹਨ। ਦੋਵੇਂ ਆਗੂ ਜਾਰਜੀਆ ਦੇ ਜ਼ਿਲ੍ਹਾ 48 ਤੋਂ ਰਾਜ ਦੀ ਸੈਨੇਟ ਲਈ ਚੋਣ ਲੜ ਰਹੇ ਹਨ। ਤਾਜ਼ਾ ਮੁਹਿੰਮ ਵਿੱਤ ਰਿਪੋਰਟ ਅਨੁਸਾਰ ਰਾਮਾਸਵਾਮੀ ਨੇ ਹੁਣ ਤੱਕ ਕੁੱਲ 280,000 ਡਾਲਰ ਇਕੱਠੇ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।