ਭਾਰਤੀ-ਅਮਰੀਕੀ ਅਟਾਰਨੀ ਮੈਥਿਉਜ਼ ਦੂਜੀ ਵਾਰ ਸੰਯੁਕਤ ਜੱਜ ਦੇ ਅਹੁਦੇ ਲਈ ਨਾਮਜ਼ਦ

Saturday, Feb 29, 2020 - 01:20 PM (IST)

ਭਾਰਤੀ-ਅਮਰੀਕੀ ਅਟਾਰਨੀ ਮੈਥਿਉਜ਼ ਦੂਜੀ ਵਾਰ ਸੰਯੁਕਤ ਜੱਜ ਦੇ ਅਹੁਦੇ ਲਈ ਨਾਮਜ਼ਦ

ਵਾਸ਼ਿੰਗਟਨ ਡੀ.ਸੀ, (ਰਾਜ ਗੋਗਨਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਫਰਵਰੀ ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਵਿੱਚ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਅਹੁਦੇ ਲਈ ਭਾਰਤੀ ਅਮਰੀਕੀ ਸ਼ੀਰੀਨ ਮੈਥਿਉਜ਼ ਨੂੰ ਦੂਜੀ ਵਾਰ ਨਾਮਜ਼ਦ ਕੀਤਾ। ਮੈਥਿਉਜ਼ 11 ਵਿਅਕਤੀਆਂ ਵਿੱਚ ਸ਼ਾਮਲ ਹੈ,ਜਿਨ੍ਹਾਂ ਨੂੰ ਰਾਸ਼ਟਰਪਤੀ ਵਲੋਂ ਵੱਖ-ਵੱਖ ਨਿਆਂਇਕ ਅਹੁਦਿਆਂ ਲਈ ਨਾਮਜ਼ਦ ਕੀਤਾ ਗਿਆ । ਟਰੰਪ ਨੇ ਸ਼ੁਰੂਆਤੀ ਤੌਰ 'ਤੇ ਅਗਸਤ 2019 ਵਿਚ ਮੈਥਿਉਜ਼ ਨੂੰ ਨਾਮਜ਼ਦ ਕਰਨ ਦੀ ਆਪਣੀ ਇੱਛਾ ਦਾ ਐਲਾਨ ਕੀਤਾ ਸੀ ਤੇ ਫਿਰ ਅਕਤੂਬਰ ਵਿੱਚ ਉਸ ਨੂੰ ਰਸਮੀ ਤੌਰ' ‘ਤੇ ਨਾਮਜ਼ਦ ਕੀਤਾ ਗਿਆ । ਮੈਥਿਉਜ਼ ਦੀ ਨਾਮਜ਼ਦਗੀ ਸੈਨੇਟ ਨੂੰ ਭੇਜੀ ਗਈ ਹੈ ਅਤੇ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ,ਤਾਂ ਉਹ ਦੂਜੀ ਵਾਰ ਜੱਜ ਬਣ ਜਾਵੇਗੀ। ਉਹ ਇਕ ਸਾਬਕਾ ਫੈਡਰਲ ਸਰਕਾਰੀ ਵਕੀਲ ਹੈ ਜੋ ਹੁਣ ਕੰਪਨੀਆਂ ਨੂੰ ਅੰਦਰੂਨੀ ਜਾਂਚ ਕਰਵਾਉਣ ਅਤੇ ਕਾਰਪੋਰੇਟ ਕੰਪਲੈਕਸ਼ਨ  ਪ੍ਰਭਾਵਸ਼ਾਲੀ ਪ੍ਰੋਗਰਾਮਾਂ ਨੂੰ ਬਣਾਉਣ ਵਿੱਚ ਸਹਾਇਤਾ ਕਰਦੀ ਹੈ। 

ਸਾਲ 2013 ਵਿੱਚ ਜੋਨਜ਼ ਡੇਅ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੈਥਿਉਜ਼ ਨੇ ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹਾ ਵਿੱਚ ਸੰਯੁਕਤ ਰਾਜ ਅਟਾਰਨੀ ਦੇ ਦਫਤਰ ਲਈ ਕ੍ਰਿਮੀਨਲ ਹੈਲਥ ਕੇਅਰ ਫਰਾਡ ਕੋਆਰਡੀਨੇਟਰ ਵਜੋਂ ਸੇਵਾ ਵੀ ਨਿਭਾਈ। ਉਸ ਸਮੇਂ ਦੌਰਾਨ ਉਸ ਨੇ ਐਂਟੀ-ਕਿੱਕਬੈਕ ਕਾਨੂੰਨਾਂ ਦੀ ਉਲੰਘਣਾ, ਅਪਰਾਧਿਕ ਝੂਠੇ ਦਾਅਵਿਆਂ ਅਤੇ ਪਛਾਣ ਦੀ ਚੋਰੀ ਨੂੰ ਵੀ ਘਟਾਇਆ ਸੀ। ਸੋਸ਼ਲ ਸੁਰੱਖਿਆ ਟਰੱਸਟ ਫੰਡ ਲਈ ਉਸ ਨੇ ਵਿਅਕਤੀਗਤ ਪੁਨਰਵਾਸ ਪੁਰਸਕਾਰ ਵੀ ਪ੍ਰਾਪਤ ਕੀਤਾ ਹੈ। ਉਸ ਕੋਲ ਅਪਰਾਧਿਕ ਮੁਕੱਦਮੇ ਦਾ ਤਜ਼ਰਬਾ ਵੀ ਹੈ ਅਤੇ ਨੌਵੀਂ ਸਰਕਟ ਕੋਰਟ ਆਫ਼ ਅਪੀਲਜ਼ ਦੇ ਸਾਹਮਣੇ ਉਸ ਨੇ ਕਈ ਕੇਸਾਂ ਦੀ ਸਫਲਤਾਪੂਰਵਕ ਦਲੀਲ ਵੀ ਦਿੱਤੀ ਹੈ।

ਮੈਥਿਉਜ਼ 9ਵੀਂ ਸਰਕਟ ਜੁਡੀਸ਼ੀਅਲ ਕਾਨਫਰੰਸ ਲਈ ਇਕ ਵਕੀਲ ਪ੍ਰਤੀਨਿਧੀ ਵਜੋਂ ਕੰਮ ਕਰਦੀ ਹੈ ਅਤੇ ਦੱਖਣੀ ਏਸ਼ੀਅਨ ਬਾਰ ਐਸੋਸੀਏਸ਼ਨ ਦੇ ਸੈਨ ਡਿਏਗੋ ਚੈਪਟਰ ਦੇ ਨਿਰਦੇਸ਼ਕ ਮੰਡਲ ਵਿੱਚ ਵੀ ਸ਼ਾਮਲ ਹੈ। ਉਹ ਜੋਨਜ਼ ਡੇਅ ਦੀ ਫਰਮਵਾਈਡ ਡਾਇਵਰਸਿਟੀ, ਇਨਕੁਲੇਸ਼ਨ ਅਤੇ ਐਡਵਾਂਸਮੈਂਟ ਕਮੇਟੀ ਵਿੱਚ ਵੀ ਸੇਵਾ ਨਿਭਾਉਂਦੀ ਹੈ ਅਤੇ ਸੰਯੁਕਤ ਰਾਜ ਦੀ ਆਰਮਡ ਫੋਰਸਜ਼ ਦੇ ਬਜ਼ੁਰਗਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਫਰਮ ਦੀ ਪ੍ਰੋ ਬੋਨੋ ਪਹਿਲਕਦਮੀ ਵਿੱਚ ਸਰਗਰਮੀ ਨਾਲ ਵੀ ਸ਼ਾਮਲ ਹੈ। ਮੈਥਿਉਜ਼  ਨੇ ਜਾਰਜਟਾਉਨ ਯੂਨੀਵਰਸਿਟੀ ਤੋਂ ਬੀ. ਏ. ਮੈਗਨਾ ਕਮ ਲਾਉਡ ਅਤੇ ਲਾਅ ਦੀ ਡਿਗਰੀ ਵੀ ਹਾਸਲ ਕੀਤੀ ਹੈ।


Related News