UK ਵੱਸਣ ਦੇ ਚਾਹਵਾਨ ਪੰਜਾਬੀਆਂ ਲਈ ਵੱਡੀ ਖਬਰ! ਸਿਰਫ ਦੋ ਦਿਨਾਂ 'ਚ ਭਾਰਤੀਆਂ ਨੂੰ ਵੰਡੇ ਜਾਣਗੇ ਹਜ਼ਾਰਾਂ ਵੀਜ਼ੇ
Thursday, Jul 17, 2025 - 07:55 PM (IST)

ਵੈੱਬ ਡੈਸਕ : ਬਰਤਾਨੀਆ ਵਿੱਚ ਨੌਕਰੀ ਅਤੇ ਜੀਵਨ ਦੇ ਸੁਪਨੇ ਦੇਖ ਰਹੇ ਭਾਰਤੀ ਨੌਜਵਾਨਾਂ ਲਈ ਵਧੀਆ ਖ਼ਬਰ ਹੈ। India Young Professionals Scheme visa ਲਈ ਦੂਜਾ ਅਤੇ ਆਖ਼ਰੀ ਬੈਲਟ 22 ਜੁਲਾਈ 2025 ਨੂੰ ਦੁਪਹਿਰ 1:30 ਵਜੇ (ਭਾਰਤੀ ਸਮਾਂ ਅਨੁਸਾਰ) ਖੁਲਣ ਜਾ ਰਿਹਾ ਹੈ ਅਤੇ ਇਹ 24 ਜੁਲਾਈ ਦੁਪਹਿਰ 1:30 ਵਜੇ ਤੱਕ ਖੁੱਲ੍ਹਾ ਰਹੇਗਾ।
ਇਸ ਸਕੀਮ ਦੇ ਤਹਿਤ ਭਾਰਤੀ ਨਾਗਰਿਕਾਂ ਨੂੰ ਸੰਯੁਕਤ ਰਾਜ ਬਰਤਾਨੀਆ (UK) 'ਚ 2 ਸਾਲਾਂ ਲਈ ਕੰਮ ਕਰਨ ਅਤੇ ਜੀਵਨ ਦਾ ਤਜਰਬਾ ਲੈਣ ਦਾ ਮੌਕਾ ਮਿਲਦਾ ਹੈ। 2025 ਵਿੱਚ ਕੁੱਲ 3,000 ਥਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫਰਵਰੀ ਵਿੱਚ ਹੋਏ ਪਹਿਲੇ ਬੈਲਟ ਰਾਹੀਂ ਭਰੇ ਗਏ ਸਨ। ਹੁਣ ਬਾਕੀ ਰਹਿ ਗਈਆਂ ਥਾਵਾਂ ਲਈ ਇਹ ਦੂਜਾ ਬੈਲਟ ਆਯੋਜਿਤ ਕੀਤਾ ਜਾ ਰਿਹਾ ਹੈ।
ਬੈਲਟ 'ਚ ਦਾਖ਼ਲ ਕਰਨ ਲਈ ਕਿਨ੍ਹਾਂ ਚੀਜ਼ਾਂ ਦੀ ਲੋੜ:
ਤੁਹਾਡਾ ਨਾਮ, ਜਨਮ ਤਾਰੀਖ, ਪਾਸਪੋਰਟ ਵੇਰਵਾ ਅਤੇ ਉਸਦੀ ਸਕੈਨ ਕਾਪੀ ਜਾਂ ਫੋਟੋ
ਤੁਹਾਡਾ ਫ਼ੋਨ ਨੰਬਰ ਅਤੇ ਈਮੇਲ ਐਡਰੈਸ
ਇਹ ਬੈਲਟ ਮੁਫ਼ਤ ਹੈ, ਵੀਜ਼ਾ ਅਪਲਾਈ ਵੇਲੇ ਲੱਗੇਗੀ ਫੀਸ
ਤੁਸੀਂ ਵੀਜ਼ਾ ਲਈ ਅਰਜ਼ੀ ਦੇਣ ਦਾ ਪੂਰਾ ਇਰਾਦਾ ਰੱਖਦੇ ਹੋ ਤਾਂ ਇਸ ਦੀ ਲਾਗਤ £319 ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਤੁਹਾਨੂੰ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਜਿਵੇਂ ਕਿ ਯੋਗਤਾ ਵਾਲੀ ਡਿਗਰੀ ਅਤੇ ਖ਼ੁਦ ਨੂੰ ਸਮਰਥਨ ਦੇਣ ਲਈ ਲੋੜੀਂਦੀ ਰਕਮ। ਬੈਲਟ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਦੋ ਹਫ਼ਤਿਆਂ ਵਿੱਚ ਈਮੇਲ ਰਾਹੀਂ ਨਤੀਜੇ ਭੇਜੇ ਜਾਣਗੇ। ਜੇ ਤੁਸੀਂ ਚੁਣੇ ਜਾਂਦੇ ਹੋ, ਤਾਂ ਤੁਹਾਨੂੰ 90 ਦਿਨਾਂ ਵਿੱਚ ਆਨਲਾਈਨ ਵੀਜ਼ਾ ਲਈ ਅਰਜ਼ੀ ਦੇਣੀ ਹੋਵੇਗੀ, ਫੀਸ ਅਤੇ ਇਮੀਗ੍ਰੇਸ਼ਨ ਹੈਲਥ ਸਰਚਾਰਜ ਭਰਨਾ ਹੋਵੇਗਾ, ਆਪਣਾ ਬਾਇਓਮੇਟ੍ਰਿਕ ਡਾਟਾ (ਫਿੰਗਰਪ੍ਰਿੰਟ ਅਤੇ ਫੋਟੋ) ਦਿਣਾ ਹੋਵੇਗਾ। ਇਸ ਤੋਂ ਇਲਾਵਾ ਹੁਣ ਇਕ ਟੀਬੀ ਟੈਸਟ ਦੀ ਰਿਪੋਰਟ ਵੀ ਲਾਜ਼ਮੀ ਕੀਤੀ ਗਈ ਹੈ।
ਮਹੱਤਵਪੂਰਣ ਤਾਰੀਖਾਂ:
🔸 ਬੈਲਟ ਖੁਲਣ ਦੀ ਤਾਰੀਖ: 22 ਜੁਲਾਈ 2025, ਦੁਪਹਿਰ 1:30
🔸 ਬੈਲਟ ਬੰਦ ਹੋਣ ਦੀ ਤਾਰੀਖ: 24 ਜੁਲਾਈ 2025, ਦੁਪਹਿਰ 1:30
ਅਹਮ ਗੱਲ ਇਹ ਹੈ ਕਿ ਇੱਕ ਵਿਅਕਤੀ ਸਿਰਫ਼ ਇਕ ਵਾਰ ਹੀ ਬੈਲਟ ਵਿੱਚ ਦਾਖ਼ਲ ਹੋ ਸਕਦਾ ਹੈ। ਵਾਧੂ ਐਂਟਰੀਆਂ ਗਿਣੀਆਂ ਨਹੀਂ ਜਾਣਗੀਆਂ। ਜੇਕਰ ਤੁਸੀਂ ਚੁਣੇ ਨਹੀਂ ਜਾਂਦੇ, ਤਾਂ ਫੈਸਲਾ ਅੰਤਿਮ ਹੋਵੇਗਾ ਅਤੇ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਅਗਲੇ ਬੈਲਟ ਵਿੱਚ ਯੋਗਤਾ ਹੋਣ ਦੀ ਸੂਰਤ ਵਿੱਚ ਦੁਬਾਰਾ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਤੁਸੀਂ ਯੂਕੇ ਸਰਕਾਰੀ ਵੈੱਬਸਾਈਟ (https://www.gov.uk/guidance/india-young-professionals-scheme-visa-ballot-system) ਉੱਤੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e