ਯੂਕ੍ਰੇਨ ਨੂੰ ਲੈ ਕੇ ਭਾਰਤ ਦੀ ਅਹਿਮ ਰਣਨੀਤੀ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਰੂਸ ਖ਼ਿਲਾਫ਼ ਪਾਈ ਵੋਟ

Thursday, Aug 25, 2022 - 04:13 PM (IST)

ਯੂਕ੍ਰੇਨ ਨੂੰ ਲੈ ਕੇ ਭਾਰਤ ਦੀ ਅਹਿਮ ਰਣਨੀਤੀ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਰੂਸ ਖ਼ਿਲਾਫ਼ ਪਾਈ ਵੋਟ

ਵਾਸ਼ਿੰਗਟਨ (ਏਜੰਸੀ) : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਵਿੱਚ ਯੂਕ੍ਰੇਨ 'ਤੇ ਇਕ ‘ਪ੍ਰਕਿਰਿਆਤਮਕ ਵੋਟਿੰਗ’ ਦੌਰਾਨ ਭਾਰਤ ਨੇ ਬੁੱਧਵਾਰ ਨੂੰ ਪਹਿਲੀ ਵਾਰ ਰੂਸ ਖ਼ਿਲਾਫ਼ ਵੋਟ ਪਾਈ। 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇਸ ਸਮੇਂ ਦੌਰਾਨ ਵੀਡੀਓ-ਟੈਲੀਕਾਨਫਰੰਸ ਰਾਹੀਂ ਮੀਟਿੰਗ ਨੂੰ ਸੰਬੋਧਨ ਕਰਨ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਸੱਦਾ ਦਿੱਤਾ। ਰੂਸੀ ਫੌਜ ਨੇ ਫਰਵਰੀ ਵਿੱਚ ਯੂਕ੍ਰੇਨ ਉੱਤੇ ਹਮਲਾ ਕੀਤਾ ਸੀ। ਉਦੋਂ ਤੋਂ ਭਾਰਤ ਨੇ ਯੂਕ੍ਰੇਨ 'ਤੇ ਪਹਿਲੀ ਵਾਰ ਰੂਸ ਦੇ ਖ਼ਿਲਾਫ ਵੋਟਿੰਗ ਕੀਤੀ ਹੈ। ਹੁਣ ਤੱਕ ਨਵੀਂ ਦਿੱਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕ੍ਰੇਨ ਦੇ ਮੁੱਦੇ ਤੋਂ ਬਚਦਾ ਰਿਹਾ ਹੈ, ਜਿਸ ਨਾਲ ਅਮਰੀਕਾ ਸਮੇਤ ਪੱਛਮੀ ਦੇਸ਼ ਨਾਖੁਸ਼ ਹਨ। ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ 'ਤੇ ਸਖ਼ਤ ਆਰਥਿਕ ਅਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ।

ਇਹ ਵੀ ਪੜ੍ਹੋ: ਹੁਣ ਫਿਨਲੈਂਡ ਦੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਟੌਪਲੈੱਸ ਔਰਤਾਂ ਦੀ ਫੋਟੋ ਹੋਈ ਵਾਇਰਲ

ਭਾਰਤ ਨੇ ਯੂਕ੍ਰੇਨ ਖ਼ਿਲਾਫ਼ ਰੂਸ ਦੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ। ਨਵੀਂ ਦਿੱਲੀ ਨੇ ਰੂਸ ਅਤੇ ਯੂਕ੍ਰੇਨ ਨੂੰ ਕੂਟਨੀਤੀ ਅਤੇ ਗੱਲਬਾਤ ਦੇ ਰਾਹ 'ਤੇ ਪਰਤਣ ਦੀ ਕਈ ਵਾਰ ਅਪੀਲ ਕੀਤੀ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਨੂੰ ਖ਼ਤਮ ਕਰਨ ਲਈ ਸਾਰੇ ਕੂਟਨੀਤਕ ਯਤਨਾਂ 'ਚ ਸਹਿਯੋਗ ਦਾ ਪ੍ਰਗਟਾਵਾ ਕੀਤਾ ਹੈ। ਭਾਰਤ ਦੋ ਸਾਲਾਂ ਲਈ UNSC ਦਾ ਗੈਰ-ਸਥਾਈ ਮੈਂਬਰ ਹੈ। ਉਸ ਦਾ ਕਾਰਜਕਾਲ ਦਸੰਬਰ 'ਚ ਖ਼ਤਮ ਹੋਵੇਗਾ। ਸੁਰੱਖਿਆ ਪ੍ਰੀਸ਼ਦ ਨੇ ਬੁੱਧਵਾਰ ਨੂੰ ਯੂਕ੍ਰੇਨ ਦੀ ਆਜ਼ਾਦੀ ਦੀ 31ਵੀਂ ਵਰ੍ਹੇਗੰਢ 'ਤੇ 6 ਮਹੀਨੇ ਤੋਂ ਜਾਰੀ ਜੰਗ ਦੀ ਸਮੀਖਿਆ ਲਈ ਬੈਠਕ ਕੀਤੀ। ਜਿਵੇਂ ਹੀ ਬੈਠਕ ਸ਼ੁਰੂ ਹੋਈ, ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਵਾਸਿਲੀ ਏ. ਨੇਬੇਂਜ਼ੀਆ ਨੇ ਵੀਡੀਓ ਟੈਲੀ-ਕਾਨਫਰੰਸ ਰਾਹੀਂ ਬੈਠਕ ਵਿੱਚ ਜ਼ੇਲੇਂਸਕੀ ਦੀ ਭਾਗੀਦਾਰੀ ਦੇ ਸਬੰਧ ਵਿੱਚ ਇੱਕ ਪ੍ਰਕਿਰਿਆਤਮਕ ਵੋਟਿੰਗ ਕਰਾਉਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ 13 ਮੈਂਬਰਾਂ ਨੇ ਇਸ ਦੇ ਪੱਖ 'ਚ ਵੋਟਿੰਗ ਕੀਤੀ, ਜਦਕਿ ਰੂਸ ਨੇ ਇਸ ਸੱਦੇ ਦੇ ਖਿਲਾਫ ਵੋਟ ਕੀਤੀ ਅਤੇ ਚੀਨ ਨੇ ਵੋਟ ਨਹੀਂ ਦਿੱਤੀ।

ਇਹ ਵੀ ਪੜ੍ਹੋ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News