ਕੋਵਿਡ-19 ਚੁਣੌਤੀਆਂ ਦੇ ਬਾਵਜੂਦ ਭਾਰਤ-ਅਮਰੀਕਾ ਸਬੰਧ ਨਵੀਆਂ ਉਚਾਈਆਂ ''ਤੇ ਪਹੁੰਚੇ: ਸੰਧੂ
Friday, Dec 03, 2021 - 10:09 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਨਾਲ ਸਬੰਧਤ ਚੁਣੌਤੀਆਂ ਦੇ ਬਾਵਜੂਦ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੇ ਕਈ ਮੀਲ ਪੱਥਰ ਹਾਸਲ ਕੀਤੇ ਹਨ। ਸੰਧੂ ਨੇ 'ਇੰਡੀਆ-ਯੂਐੱਸ ਫੋਰਮ' ਦੇ ਪੰਜਵੇਂ ਐਡੀਸ਼ਨ ਦੌਰਾਨ ਵੀਰਵਾਰ ਨੂੰ ਕਿਹਾ ਕਿ ਗਲੋਬਲ ਮਹਾਮਾਰੀ ਦੁਆਰਾ ਪੇਸ਼ ਕੀਤੀਆਂ ਚੁਣੌਤੀਆਂ ਦੇ ਬਾਵਜੂਦ, ਕਈ ਮਹਾਨ ਮੀਲ ਪੱਥਰ ਹਾਸਲ ਕੀਤੇ ਗਏ ਹਨ।
ਸੰਧੂ ਮੁਤਾਬਕ, ਅਸੀਂ ਦੇਖਿਆ ਕਿ ਸਤੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਇਤਿਹਾਸਕ ਫੇਰੀ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਉਨ੍ਹਾਂ ਦੀ ਆਹਮੋ-ਸਾਹਮਣੇ ਸਿਖਰ ਵਾਰਤਾ ਹੋਈ ਅਤੇ ਕਵਾਡ ਨੇਤਾਵਾਂ ਦੀ ਵਨ-ਟੂ-ਵਨ ਮੀਟਿੰਗ ਹੋਈ। ਸੰਧੂ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ, ਸੰਸਦ, ਉਦਯੋਗ, ਡਾਇਸਪੋਰਾ ਅਤੇ ਅਮਰੀਕੀ ਲੋਕ 2021 ਵਿੱਚ ਭਾਰਤ ਦੀ ਮਦਦ ਲਈ ਸਾਹਮਣੇ ਆਏ, ਜਦੋਂ ਭਾਰਤ ਗਰਮੀਆਂ ਵਿੱਚ ਵਿਸ਼ਵਵਿਆਪੀ ਮਹਾਮਾਰੀ ਦੀ ਦੂਜੀ ਲਹਿਰ ਦਾ ਸ਼ਿਕਾਰ ਹੋਇਆ ਸੀ। ਰਾਸ਼ਟਰਪਤੀ ਬਾਈਡੇਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਮਰੀਕਾ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਦੇ ਨਾਲ ਹੀ, ਉਹਨਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਕਿਵੇਂ ਭਾਰਤ ਨੇ ਅਮਰੀਕਾ ਦਾ ਸਮਰਥਨ ਕੀਤਾ ਸੀ ਜਦੋਂ ਪਿਛਲੇ ਸਾਲ ਅਮਰੀਕਾ ਵਿੱਚ ਸੰਕਰਮਣ ਦੇ ਮਾਮਲੇ ਵਧੇ ਸਨ।
ਪੜ੍ਹੋ ਇਹ ਅਹਿਮ ਖਬਰ -ਮੋਡਰਨਾ ਦੀ ਐਂਟੀ-ਕੋਵਿਡ-19 ਵੈਕਸੀਨ ਦੂਜੀ ਖੁਰਾਕ ਤੋਂ ਪੰਜ ਮਹੀਨਿਆਂ ਬਾਅਦ ਵੀ ਪ੍ਰਭਾਵਸ਼ਾਲੀ
ਸੰਧੂ ਨੇ ਕਿਹਾ ਕਿ ਇਹ ਸਮਰਥਨ ਸਾਨੂੰ ਪੂਰੇ ਅਮਰੀਕਾ ਤੋਂ ਮਿਲਿਆ ਹੈ, ਇਹ ਸਾਡੇ ਨਜ਼ਦੀਕੀ ਸਬੰਧਾਂ ਦੀ ਗਵਾਹੀ ਦਿੰਦਾ ਹੈ। ਭਾਰਤ ਦੇ ਦੂਜੀ ਲਹਿਰ ਦੀ ਚਪੇਟ ਵਿਚ ਆਉਣ ਤੋਂ ਠੀਕ ਪਹਿਲਾਂ, ਭਾਰਤ ਨੇ ਦੁਨੀਆ ਭਰ ਦੇ 90 ਤੋਂ ਵੱਧ ਦੇਸ਼ਾਂ ਨੂੰ ਵੈਕਸੀਨ ਭੇਜੀ ਸੀ ਅਤੇ ਇਹ ਦੇਖਣਾ ਦਿਲ ਨੂੰ ਛੂਹ ਲੈਣ ਵਾਲਾ ਸੀ ਕਿ ਸਾਡੇ ਦੋਸਤਾਂ ਅਤੇ ਭਾਈਵਾਲਾਂ ਜਿਵੇਂ ਕਿ ਅਮਰੀਕਾ ਨੇ ਭਾਰਤ ਦੀ ਲੋੜ ਦੇ ਸਮੇਂ ਉਸੇ ਤਰ੍ਹਾਂ ਮਦਦ ਕੀਤੀ।ਉਹਨਾਂ ਨੇ ਕਿਹਾ ਕਿ ਗਲੋਬਲ ਮਹਾਮਾਰੀ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਆਪਣੀ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਬਾਈਡੇਨ ਦੁਆਰਾ ਆਯੋਜਿਤ ਕਈ ਸਿਖਰ ਸੰਮੇਲਨਾਂ ਵਿੱਚ ਹਿੱਸਾ ਲਿਆ, ਜਿਵੇਂ ਕਿ ਅਪ੍ਰੈਲ ਵਿੱਚ ਜਲਵਾਯੂ 'ਤੇ ਆਨਲਾਈਨ ਸੰਮੇਲਨ, ਸਤੰਬਰ ਵਿੱਚ ਕੋਵਿਡ-19 'ਤੇ ਆਨਲਾਈਨ ਸੰਮੇਲਨ, ਅਕਤੂਬਰ ਵਿੱਚ ਰੋਮ ਵਿੱਚ ਜੀ-20 ਦੌਰਾਨ ਗਲੋਬਲ ਸਪਲਾਈ ਚੇਨ ਸੰਮੇਲਨ, ਨਵੰਬਰ ਵਿੱਚ ਗਲਾਸਗੋ ਵਿੱਚ 'ਬਿਲਡ ਬੈਕ ਬੈਟਰ ਫੋਰ ਦੀ ਵਰਲਡ' ਸਿਖਰ ਸੰਮੇਲਨ ਅਤੇ 2014 ਵਿੱਚ ਕੋਪ-26 ਦੌਰਾਨ ਵਿਸ਼ਵ ਸਿਖਰ ਸੰਮੇਲਨ ਆਦਿ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।