ਸੰਯੁਕਤ ਰਾਸ਼ਟਰ ਮਹਾਸਭਾ ’ਚ ਬੋਲਿਆ ਭਾਰਤ, 'ਪਾਕਿ ਦੁਨੀਆ ’ਚ ਹਰ ਪੱਖੋਂ ਸਭ ਤੋਂ ਸ਼ੱਕੀ ਟਰੈਕ ਰਿਕਾਰਡ ਵਾਲਾ ਦੇਸ਼'
Saturday, May 04, 2024 - 10:50 AM (IST)
ਸੰਯੁਕਤ ਰਾਸ਼ਟਰ (ਏ. ਐੱਨ. ਆਈ.) - ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਨਵੀਂ ਦਿੱਲੀ ਵਿਰੁੱਧ ਦਿੱਤੇ ਗਏ ਬਿਆਨ ਨੂੰ ਤਬਾਹਕੁੰਨ ਅਤੇ ਨੁਕਸਾਨਦੇਹ ਦੱਸਿਆ। ਉਸਨੂੰ ਤਿੱਖਾ ਜਵਾਬ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਦਾ ਹਰ ਪੱਖੋਂ ਸਭ ਤੋਂ ਸ਼ੱਕੀ ਟਰੈਕ ਰਿਕਾਰਡ ਰਿਹਾ ਹੈ। ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ‘ਸ਼ਾਂਤੀ ਦੇ ਸੱਭਿਆਚਾਰ’ ’ਤੇ ਮਹਾਸਭਾ ਵਿਚ ਆਪਣੇ ਸੰਬੋਧਨ ’ਚ ਕਸ਼ਮੀਰ, ਨਾਗਰਿਕਤਾ (ਸੋਧ) ਕਾਨੂੰਨ ਅਤੇ ਅਯੁੱਧਿਆ ’ਚ ਰਾਮ ਮੰਦਰ ਵਰਗੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਖ਼ਿਲਾਫ਼ ਲੰਬੀ ਟਿੱਪਣੀ ਕੀਤੀ ਸੀ, ਜਿਸ ’ਤੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਇਸ ਦੇ ਨਾਲ ਹੀ ਕੰਬੋਜ ਨੇ ਵੀਰਵਾਰ ਨੂੰ ਕਿਹਾ, ‘ਅਸੀਂ ਇਸ ਮਹਾਸਭਾ ’ਚ ਆਖਰੀ ਗੱਲ ਇਹ ਕਹਿਣੀ ਚਾਹੁੰਦੇ ਹਾਂ ਕਿ ਜਦੋਂ ਅਸੀਂ ਇਸ ਚੁਣੌਤੀਪੂਰਨ ਸਮੇਂ ’ਚ ਸ਼ਾਂਤੀ ਦਾ ਸੱਭਿਆਚਾਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਜਿਹੇ ਸਮੇਂ ’ਚ ਸਾਡਾ ਧਿਆਨ ਉਸਾਰੂ ਗੱਲਬਾਤ ’ਤੇ ਕੇਂਦ੍ਰਿਤ ਰਹਿੰਦਾ ਹੈ, ਇਸ ਲਈ ਅਸੀਂ ਇਕ ਖਾਸ ਪ੍ਰਤੀਨਿਧੀ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਬਦਲ ਚੁਣਿਆ ਹੈ, ਜਿਨ੍ਹਾਂ ਵਿਚ ਨਾ ਸਿਰਫ਼ ਮਰਿਆਦਾ ਦੀ ਘਾਟ ਹੈ, ਸਗੋਂ ਉਨ੍ਹਾਂ ਦੇ ਤਬਾਹਕੁੰਨ ਅਤੇ ਨੁਕਸਾਨਦੇਹ ਪ੍ਰਕਿਰਤੀ ਦੇ ਕਾਰਨ ਸਾਡੇ ਸਮੂਹਿਕ ਯਤਨਾਂ ਵਿਚ ਵੀ ਰੁਕਾਵਟਾਂ ਹਨ।’’
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਉਨ੍ਹਾਂ ਨੇ ਕਿਹਾ, ‘ਅਸੀਂ ਉਸ ਪ੍ਰਤੀਨਿਧੀ ਨੂੰ ਸਤਿਕਾਰ ਅਤੇ ਕੂਟਨੀਤੀ ਦੇ ਕੇਂਦਰੀ ਸਿਧਾਂਤਾਂ ਦੀ ਪਾਲਣਾ ਕਰਨ ਲਈ ਜ਼ੋਰਦਾਰ ਤੌਰ ’ਤੇ ਉਤਸ਼ਾਹਿਤ ਕਰਾਂਗੇ ਜਿਨ੍ਹਾਂ ਨੂੰ ਹਮੇਸ਼ਾ ਸਾਡੀਆਂ ਚਰਚਾਵਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਜਾਂ ਫਿਰ ਉਸ ਦੇਸ਼ ਤੋਂ ਇਹ ਆਸ ਕਰਨੀ ਬੜੀ ਵੱਧ ਹੈ, ਜਿਸ ਦਾ ਖੁਦ ਸਾਰੇ ਪਹਿਲੂਆਂ ਉਤੇ ਸਭ ਤੋਂ ਸ਼ੱਕੀ ਟਰੈਕ ਰਿਕਰਡ ਹੈ।’’ ਕੰਬੋਜ ਨੇ ਕਿਹਾ ਕਿ ਅੱਤਵਾਦ ਸ਼ਾਂਤੀ ਦੇ ਸਭਿਆਚਾਰ ਅਤੇ ਸਾਰੇ ਧਰਮਾਂ ਦੀਆਂ ਮੂਲ ਸਿੱਖਿਆਵਾਂ ਦਾ ਪ੍ਰਤੱਖ ਵਿਰੋਧੀ ਹੈ ਜੋ ਦਇਆ, ਸਮਝ ਅਤੇ ਸਹਿ-ਹੋਂਦ ਦੀ ਵਕਾਲਤ ਕਰਦੀਆਂ ਹਨ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8