ਪ੍ਰਮਾਣੂ ਸੰਪੰਨ ਪਾਕਿਸਤਾਨ ’ਤੇ ਬੁਰੀ ਨਜ਼ਰ ਨਾ ਰੱਖੇ ਭਾਰਤ : ਸ਼ਹਿਬਾਜ਼
Tuesday, Feb 07, 2023 - 02:31 AM (IST)
ਇਸਲਾਮਾਬਾਦ (ਭਾਸ਼ਾ)-ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਪਾਕਿਸਤਾਨ ’ਤੇ ਬੁਰੀ ਨਜ਼ਰ ਰੱਖਣ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦੇ ਪ੍ਰਮਾਣੂ ਸੰਪੰਨ ਦੇਸ਼ ਕੋਲ ਉਸ ਨੂੰ ਪੈਰਾਂ ਹੇਠਾਂ ਕੁਚਲਣ ਦੀ ਤਾਕਤ ਹੈ। ਕਸ਼ਮੀਰੀਆਂ ਪ੍ਰਤੀ ਸਮਰਥਨ ਪ੍ਰਗਟ ਹੋਏ ‘ਕਸ਼ਮੀਰ ਏਕਤਾ ਦਿਵਸ’ ’ਤੇ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਤੇ ਨੈਤਿਕ, ਕੂਟਨੀਤਕ ਅਤੇ ਰਾਜਨੀਤਕ ਸਮਰਥਨ ਦਿੰਦਾ ਰਹੇਗਾ।
ਇਹ ਖ਼ਬਰ ਵੀ ਪੜ੍ਹੋ : Breaking : ਵਿਜੀਲੈਂਸ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫ਼ਤਾਰ
ਪਿਛਲੇ ਮਹੀਨੇ ਦੁਬਈ ਦੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਨਾਲ 3 ਜੰਗਾਂ ਤੋਂ ਬਾਅਦ ਪਾਕਿਸਤਾਨ ਨੇ ਸਬਕ ਸਿੱਖਿਆ ਹੈ ਅਤੇ ਹੁਣ ਉਹ ਆਪਣੇ ਗੁਆਂਢੀ ਨਾਲ ਸ਼ਾਂਤੀ ਚਾਹੁੰਦਾ ਹੈ। ਲੱਗਦਾ ਹੈ ਕਿ ਸ਼ਹਿਬਾਜ਼ ਤਿੰਨਾਂ ਜੰਗਾਂ ਤੋਂ ਸਿੱਖੇ ਸਬਕ ਨੂੰ ਫਿਰ ਭੁੱਲ ਗਏ ਹਨ।
ਇਹ ਵੀ ਪੜ੍ਹੋ- ਮੰਤਰੀ ਬੈਂਸ ਵੱਲੋਂ ਗ਼ੈਰ-ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ, MP ਪ੍ਰਨੀਤ ਕੌਰ ਦਾ ਕਾਂਗਰਸ ’ਤੇ ਪਲਟਵਾਰ, ਪੜ੍ਹੋ Top 10