ਭਾਰਤ ਦੇ ਸਰਜੀਕਲ ਸਟ੍ਰਾਈਕ ਤੋਂ ਘਬਰਾਏ ਪਾਕਿ ਨੇ ਅੱਤਵਾਦੀ ਹਾਫਿਜ਼ ਤੇ ਸਲਾਊਦੀਨ ਦੀ ਵਧਾਈ ਸੁਰੱਖਿਆ

10/09/2016 9:10:13 PM

ਇਸਲਾਮਾਬਾਦ— ਭਾਰਤ ਵਲੋਂ ਜੰਮੂ-ਕਸ਼ਮੀਰ ਦੇ ਪੀ.ਓ.ਕੇ ''ਚ ਸਰਹੱਦ ਪਾਰ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਭਾਰਤ ਦੀ ਕਾਰਵਾਈ ਤੋਂ ਡਰ ਕੇ ਪਾਕਿਸਤਾਨ ਨੇ ਅੱਤਵਾਦੀ ਹਾਫਿਜ਼ ਸਈਦ ਅਤੇ ਸਲਾਊਦੀਨ ਦੀ ਸੁਰੱਖਿਆ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਪਾਕਿ ਫੌਜ ਸਿਵਲ ਵਰਦੀ ''ਚ ਸਈਦ ਅਤੇ ਸਲਾਊਦੀਨ ਨਾਲ ਰਹੇਗੀ। ਫੌਜ ਦੇ ਬੇਸ ਕੈਂਪ ''ਚ ਸਈਦ ਅਤੇ ਸਲਾਊਦੀਨ ਨੂੰ ਰੱਖਿਆ ਗਿਆ ਹੈ। 
ਭਾਰਤ ਦੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਸਹਿਮਿਆ ਹੋਇਆ ਹੈ, ਜਿਸ ਕਾਰਨ ਪਾਕਿ ਨੇ ਸਈਦ ਅਤੇ ਸਲਾਊਦੀਨ ਦੇ ਸੁਰੱਖਿਆ ਪ੍ਰਬੰਧ ਪੁਖਤਾ ਕਰ ਦਿੱਤੇ ਹਨ। ਦੱਸ ਦਈਏ ਕਿ 28 ਸਤੰਬਰ ਨੂੰ ਭਾਰਤ ਵਲੋਂ ਪੀ.ਓ.ਕੇ ''ਚ ਸਰਹੱਦ ਪਾਰ ਕੀਤੇ ਗਏ ਸਰਜੀਕਲ ਸਟ੍ਰਾਈਕ ''ਚ ਫੌਜ ਨੇ ਉਥੇ ਮੌਜੂਦਾ 7 ਅੱਤਵਾਦੀ ਟਿਕਾਣਿਆਂ ਨੂੰ ਢਹਿ-ਢੇਰੀ ਕਰ ਕੇ 40 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਦੱਸ ਦਈਏ ਕਿ 18 ਸਤੰਬਰ ਨੂੰ ਪਾਕਿ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਨੇ ਉੜੀ ''ਚ ਫੌਜ ਦੇ ਕੈਂਪ ''ਤੇ ਰਾਤ ਨੂੰ ਹਮਲਾ ਕੀਤਾ ਸੀ ਜਿਸ ''ਚ 21 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਤੋਂ ਠੀਕ 10 ਦਿਨ ਬਾਅਦ ਭਾਰਤ ਨੇ ਪਾਕਿ ਦੀ ਇਸ ਨਾਪਾਕ ਕਰਤੂਤ ਦੀ ਸਬਕ ਸਿਖਾਉਣ ਲਈ ਪੀ.ਓ.ਕੇ ''ਚ ਸਰਹੱਦ ਪਾਰ ਸਰਜੀਕਲ ਸਟ੍ਰਾਈਕ ਨੂੰ ਅੰਜਾ ਦਿੱਤਾ ਸੀ।


Related News