ਭਾਰਤ-ਪਾਕਿ ਦੇ ਜੰਗ ਨੇੜੇ ਪਹੁੰਚਣ ਵਾਲੇ ਬਣੇ ਹੋਏ ਹਨ ਹਾਲਾਤ : ਗੱਫੂਰ

Thursday, Mar 07, 2019 - 08:15 AM (IST)

ਭਾਰਤ-ਪਾਕਿ ਦੇ ਜੰਗ ਨੇੜੇ ਪਹੁੰਚਣ ਵਾਲੇ ਬਣੇ ਹੋਏ ਹਨ ਹਾਲਾਤ : ਗੱਫੂਰ

ਨਵੀਂ ਦਿੱਲੀ,(ਯੂ. ਐੱਨ. ਆਈ.)– ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗੱਫੂਰ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਵਲ ਸ਼ਾਂਤੀ ਲਈ ਕਦਮ ਵਧਾਇਆ ਹੈ। ਹੁਣ ਗੇਂਦ  ਭਾਰਤ ਦੇ ਪਾਲੇ ਵਿਚ ਹੈ। ਨਾਲ ਹੀ ਉਨ੍ਹਾਂ ਇਹ ਵੀ ਧਮਕੀ ਦਿੱਤੀ ਕਿ ਜੇ ਭਾਰਤ ਨੇ ਖਿਚਾਅ  ਵਧਾਇਆ ਤਾਂ ਹਾਲਾਤ ਵਿਗੜ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਨੇੜੇ ਪਹੁੰਚ ਜਾਣ ਵਾਲੇ  ਹਾਲਾਤ ਬਣੇ ਹੋਏ ਹਨ।
 

ਯੂ. ਐੱਨ. ਦੇ ਸਕੱਤਰ ਜਨਰਲ ਨੇ ਭਾਰਤ-ਪਾਕਿ ਦੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ :
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਗੁਤਾਰੇਸ ਨੇ ਪੁਲਵਾਮਾ ਹਮਲੇ ਪਿੱਛੋਂ ਵਧੇ ਖਿਚਾਅ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਚੋਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।
 

ਚੀਨੀ ਵਿਦੇਸ਼ ਉਪ ਮੰਤਰੀ ਪਾਕਿ ’ਚ: 
ਇਸ ਦੌਰਾਨ ਚੀਨ ਦੇ ਵਿਦੇਸ਼ ਉਪ ਮੰਤਰੀ ਕੋਂਗ ਬੁੱਧਵਾਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪੁੱਜੇ। ਉਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਖਿਚਾਅ ਘੱਟ ਕਰਨ ਲਈ ਪਾਕਿਸਤਾਨ ਦੇ ਵੱਖ-ਵੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ।


Related News