''ਭਾਰਤ ਨੂੰ ਪਾਕਿਸਤਾਨ ਨਹੀਂ ਸਗੋਂ ਹੁਣ ਚੀਨ ''ਤੇ ਕਰਨਾ ਚਾਹੀਦੈ ਫੋਕਸ''

Saturday, May 17, 2025 - 10:00 AM (IST)

''ਭਾਰਤ ਨੂੰ ਪਾਕਿਸਤਾਨ ਨਹੀਂ ਸਗੋਂ ਹੁਣ ਚੀਨ ''ਤੇ ਕਰਨਾ ਚਾਹੀਦੈ ਫੋਕਸ''

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ 'ਤੇ ਅੰਤਰਰਾਸ਼ਟਰੀ ਭਾਈਚਾਰਾ ਕੋਈ ਨਾ ਕੋਈ ਸੰਦੇਸ਼ ਰੋਜ਼ਾਨਾ ਦੇ ਰਿਹਾ ਹੈ। ਹਾਲ ਹੀ ਵਿਚ ਕਿੰਗਜ਼ ਕਾਲਜ ਲੰਡਨ ਵਿਖੇ ਅੰਤਰਰਾਸ਼ਟਰੀ ਸਬੰਧਾਂ ਦੇ ਸੀਨੀਅਰ ਲੈਕਚਰਾਰ ਡਾ. ਵਾਲਟਰ ਲਾਡਵਿਗ ਨੇ ਦੱਖਣੀ ਏਸ਼ੀਆ ਵਿੱਚ ਅਮਰੀਕਾ ਦੀਆਂ ਰਣਨੀਤਕ ਤਰਜੀਹਾਂ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਨੂੰ ਆਪਣਾ ਧਿਆਨ ਪਾਕਿਸਤਾਨ ਤੋਂ ਹਟਾ ਕੇ ਚੀਨ ਵਰਗੀ ਵੱਡੀ ਰਣਨੀਤਕ ਚੁਣੌਤੀ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ।

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਦੀ ਤਾਰੀਫ਼ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦਾ ਲੰਬੇ ਸਮੇਂ ਤੋਂ ਟੀਚਾ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਵਜੋਂ ਵਿਕਸਤ ਕਰਨਾ ਰਿਹਾ ਹੈ ਅਤੇ ਖੇਤਰੀ ਟਕਰਾਅ ਇਸ ਦਿਸ਼ਾ ਨੂੰ ਕਮਜ਼ੋਰ ਕਰਦਾ ਹੈ। ਨਿਊਜ਼ ਏਜੰਸੀ ਏ.ਐਨ.ਆਈ ਨਾਲ ਗੱਲ ਕਰਦੇ ਹੋਏ ਲਾਡਵਿਗ ਨੇ ਕਿਹਾ, "ਜਾਰਜ ਡਬਲਯੂ. ਬੁਸ਼ ਦੇ ਯੁੱਗ ਤੋਂ ਹਰ ਅਮਰੀਕੀ ਸਰਕਾਰ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਬਣਾਉਣ ਲਈ ਕੰਮ ਕਰ ਰਹੀ ਹੈ। ਜੇਕਰ ਭਾਰਤ ਪਾਕਿਸਤਾਨ ਨਾਲ ਟਕਰਾਅ ਵਿੱਚ ਉਲਝਿਆ ਰਹਿੰਦਾ ਹੈ ਤਾਂ ਉਸਦਾ ਧਿਆਨ ਏਸ਼ੀਆ ਦੀ ਵੱਡੀ ਤਸਵੀਰ ਤੋਂ ਭਟਕ ਸਕਦਾ ਹੈ ਅਤੇ ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਧੋਖੇਬਾਜ਼, ਕ੍ਰੈਡਿਟ ਦੇ ਭੁੱਖੇ.... Trump ਨੇ 4 ਸਾਲਾਂ 'ਚ ਬੋਲੇ 30 ਹਜ਼ਾਰ ਤੋਂ ਵੱਧ ਝੂਠ 

ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਦਰਸਾਉਂਦੇ ਹਨ ਕਿ ਭਾਰਤ ਹੁਣ ਰੱਖਿਆਤਮਕ ਰਣਨੀਤੀ ਤੋਂ ਹਟ ਗਿਆ ਹੈ ਅਤੇ ਅੱਤਵਾਦ ਵਿਰੋਧੀ ਹਮਲਾਵਰ ਨੀਤੀ ਅਪਣਾਈ ਹੈ। ਉਨ੍ਹਾਂ ਕਿਹਾ,"ਪਹਿਲਾਂ ਭਾਰਤ ਦੀਆਂ ਸਰਕਾਰਾਂ ਅੱਤਵਾਦ ਨਾਲ ਸਬੰਧਤ ਘਟਨਾਵਾਂ ਲਈ ਸਬੂਤ ਇਕੱਠੇ ਕਰਦੀਆਂ ਸਨ, ਪਰ ਹੁਣ ਇਹ ਨੀਤੀ ਬਣ ਗਈ ਹੈ ਕਿ ਜੇਕਰ ਕੋਈ ਦੇਸ਼ ਆਪਣੇ ਖੇਤਰ ਵਿੱਚ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਨਹੀਂ ਕਰਦਾ ਹੈ ਤਾਂ ਭਾਰਤ ਸਿੱਧੇ ਫੌਜੀ ਜਵਾਬ ਦੇ ਸਕਦਾ ਹੈ।" ਲਾਡਵਿਗ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਲੰਬੇ ਸਮੇਂ ਤੱਕ ਸੰਘਰਸ਼ ਭਾਰਤ ਦੇ ਆਰਥਿਕ ਵਿਕਾਸ ਨੂੰ ਖਤਰੇ ਵਿੱਚ ਪਾ ਸਕਦਾ ਹੈ ਅਤੇ ਇਸ ਲਈ ਅਮਰੀਕਾ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਭਾਰਤ-ਪਾਕ ਤਣਾਅ ਨਾ ਵਧੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News