ਭਾਰਤ ਨੇ ਨੇਪਾਲ ਨੂੰ ਸੌਂਪੇ 150 ICU ਬੈੱਡ

Monday, Jul 19, 2021 - 12:48 PM (IST)

ਕਾਠਮੰਡੂ (ਏਜੰਸੀ) : ਭਾਰਤ ਨੇ ਐਤਵਾਰ ਨੂੰ ਨੇਪਾਲ ਸਰਕਾਰ ਨੂੰ 150 ਆਈ.ਸੀ.ਯੂ. ਬੈੱਡ ਸੌਂਪੇ। ਭਾਰਤ ਦਾ ਇਹ ਕਦਮ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਗੁਆਂਢੀ ਦੇਸ਼ ਨਾਲ ਇਕਜੁਟਤਾ ਅਤੇ ਨੇੜਲੇ ਸਹਿਯੋਗ ਦਰਸਾਉਣ ਵਾਲਾ ਹੈ। ਨੇਪਾਲ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਨੇਪਾਲ ਦੇ ਕਾਨੂੰਨ, ਨਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਗਿਆਨਇੰਦਰ ਬਹਾਦੁਰ ਕਾਰਕੀ ਨੂੰ ਇਕ ਪ੍ਰੋਗਰਾਮ ਦੌਰਾਨ ਬੈੱਡ ਸੌਂਪੇ। 

ਇਕ ਅਧਿਕਾਰਤ ਬਿਆਨ ਮੁਤਾਬਕ ਕਾਰਕੀ ਨੇ ਭਾਰਤ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਇਕ ਕਦਮ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜੋ ‘ਦੋਵਾਂ ਦੇਸ਼ਾਂ ਵਿਚਾਲੇ ਬਿਹਤਰੀਨ ਸਦਭਾਵਨਾ’ ਨੂੰ ਦਰਸਾਉਂਦਾ ਹੈ। ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਭਾਰਤ ਨੇ ਨੇਪਾਲ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ, ਆਰ.ਟੀ.-ਪੀ.ਸੀ.ਆਰ. ਟੈਸਟ, ਵੈਂਟੀਲੇਟਰ ਦੀ ਸਪਲਾਈ ਜ਼ਰੀਏ ਲੱਗਭਗ 65 ਲੱਖ ਅਮਰੀਕੀ ਡਾਲਰ ਦੀ ਮਦਦ ਪ੍ਰਦਾਨ ਕੀਤੀ ਹੈ।


cherry

Content Editor

Related News