ਭਾਰਤ ਭੂਚਾਲ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਲਈ ਨੇਪਾਲ ਨੂੰ ਦੇਵੇਗਾ 7.5 ਕਰੋੜ ਡਾਲਰ
Friday, Jan 05, 2024 - 12:33 PM (IST)
ਕਾਠਮੰਡੂ (ਭਾਸ਼ਾ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਪਿਛਲੇ ਸਾਲ ਦੇ ਭੂਚਾਲ ਤੋਂ ਪ੍ਰਭਾਵਿਤ ਨੇਪਾਲ ਦੇ ਪੱਛਮੀ ਜ਼ਿਲ੍ਹੇ 'ਚ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ 7.5 ਕਰੋੜ ਡਾਲਰ ਦਾ ਵਿੱਤੀ ਪੈਕੇਜ ਪ੍ਰਦਾਨ ਕਰੇਗਾ। ਜੈਸ਼ੰਕਰ ਨੇ ਇਹ ਟਿੱਪਣੀਆਂ ਕਾਠਮੰਡੂ ਵਿੱਚ ਆਪਣੇ ਨੇਪਾਲੀ ਹਮਰੁਤਬਾ ਐਨ.ਪੀ ਸੌਦ ਨਾਲ ਤ੍ਰਿਭੁਵਨ ਯੂਨੀਵਰਸਿਟੀ ਕੇਂਦਰੀ ਲਾਇਬ੍ਰੇਰੀ ਅਤੇ ਹੋਰ ਪੁਨਰ ਨਿਰਮਾਣ ਪ੍ਰਾਜੈਕਟਾਂ ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨ ਮੌਕੇ ਕੀਤੀਆਂ। ਇਹ ਪ੍ਰੋਜੈਕਟ ਨੇਪਾਲ ਵਿੱਚ 2015 ਵਿੱਚ ਆਏ ਭੂਚਾਲ ਤੋਂ ਬਾਅਦ ਸ਼ੁਰੂ ਕੀਤੇ ਗਏ ਸਨ।
ਜੈਸ਼ੰਕਰ 2024 'ਚ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਵੀਰਵਾਰ ਨੂੰ ਨੇਪਾਲ ਪਹੁੰਚੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਨੇਪਾਲ ਦੇ ਪੱਛਮੀ ਹਿੱਸਿਆਂ ਵਿੱਚ ਆਏ ਭੂਚਾਲ ਕਾਰਨ ਹੋਈ ਤਬਾਹੀ ਅਤੇ ਜਾਨੀ ਨੁਕਸਾਨ ਬਾਰੇ ਜਾਣ ਕੇ ਭਾਰਤ ਦੁਖੀ ਹੈ। ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਲੋਕਾਂ ਅਤੇ ਲੀਡਰਸ਼ਿਪ ਨਾਲ ਇਕਮੁੱਠਤਾ ਪ੍ਰਗਟਾਈ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।'' ਅਸੀਂ ਕੱਲ੍ਹ ਪੁਨਰ ਨਿਰਮਾਣ ਲਈ 7.5 ਕਰੋੜ ਡਾਲਰ ਯਾਨੀ 1,000 ਕਰੋੜ ਨੇਪਾਲੀ ਰੁਪਏ ਦਾ ਵਿੱਤੀ ਪੈਕੇਜ ਦੇਣ ਦੇ ਆਪਣੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਸੀ।
ਜੈਸ਼ੰਕਰ ਨੇ ਕਿਹਾ, ''ਅਸੀਂ ਨੇਪਾਲ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਇਸ 'ਤੇ ਅਸੀਂ ਨੇਪਾਲ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੇ ਰਹਾਂਗੇ।'' ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਆਪਣੇ ਗੁਆਂਢ, ਖਾਸ ਕਰਕੇ ਨੇਪਾਲ ਵਿੱਚ ਆਪਣੇ ਭਾਈਵਾਲਾਂ ਨਾਲ ਆਪਣੇ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਵਚਨਬੱਧ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਮੰਤਰੀ ਜੈਸ਼ੰਕਰ ਨੇਪਾਲ 'ਚ; ਬਿਜਲੀ ਵਪਾਰ, ਨਵਿਆਉਣਯੋਗ ਊਰਜਾ, ਸੈਟੇਲਾਈਟ ਬਾਰੇ ਕੀਤੇ 4 ਸਮਝੌਤੇ
ਜੈਸ਼ੰਕਰ ਨੇ ਕਾਠਮੰਡੂ ਸਥਿਤ ਪਸ਼ੂਪਤੀਨਾਥ ਮੰਦਰ ਦਾ ਕੀਤਾ ਦੌਰਾ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਨੇਪਾਲ ਦੇ ਮਸ਼ਹੂਰ ਪਸ਼ੂਪਤੀਨਾਥ ਮੰਦਰ 'ਚ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਜੈਸ਼ੰਕਰ 2024 'ਚ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਵੀਰਵਾਰ ਨੂੰ ਨੇਪਾਲ ਪਹੁੰਚੇ ਸਨ। ਦੌਰੇ ਦੇ ਦੂਜੇ ਦਿਨ ਦੇਸ਼ ਭਰ ਵਿੱਚ ਆਪਣੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਵੇਰੇ ਪਸ਼ੂਪਤੀਨਾਥ ਮੰਦਰ ਗਏ। ਕਾਠਮੰਡੂ ਦੇ ਪੂਰਬੀ ਬਾਹਰੀ ਹਿੱਸੇ 'ਤੇ ਪਵਿੱਤਰ ਬਾਗਮਤੀ ਨਦੀ ਦੇ ਕੰਢੇ 'ਤੇ ਸਥਿਤ ਪਸ਼ੂਪਤੀਨਾਥ, ਨੇਪਾਲ ਦਾ ਸਭ ਤੋਂ ਮਸ਼ਹੂਰ ਹਿੰਦੂ ਮੰਦਰ ਹੈ। ਦੁਨੀਆ ਭਰ ਤੋਂ ਹਜ਼ਾਰਾਂ ਹਿੰਦੂ ਸ਼ਰਧਾਲੂ ਇਸ ਮੰਦਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਹ ਸਦੀਆਂ ਪੁਰਾਣਾ ਮੰਦਰ ਹਿੰਦੂ ਦੇਵਤਾ ਸ਼ਿਵ ਨੂੰ ਸਮਰਪਿਤ ਹੈ ਜੋ ਜਾਨਵਰਾਂ ਦੇ ਰੱਖਿਅਕ, ਪਸ਼ੂਪਤੀ ਵਜੋਂ ਆਪਣੇ ਅਵਤਾਰ ਵਿੱਚ ਇੱਥੇ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।