ਫਰਵਰੀ 'ਚ ਨੇਪਾਲ ਘੁੰਮਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੂਚੀ 'ਚ ਭਾਰਤੀ ਚੋਟੀ 'ਤੇ
Monday, Mar 04, 2024 - 07:24 PM (IST)
ਇੰਟਰਨੈਸ਼ਨਲ ਡੈਸਕ— ਨੇਪਾਲ ਟੂਰਿਜ਼ਮ ਬੋਰਡ (ਐੱਨ.ਟੀ.ਬੀ.) ਨੇ ਕਿਹਾ ਕਿ ਫਰਵਰੀ 'ਚ ਨੇਪਾਲ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੂਚੀ 'ਚ ਭਾਰਤੀ ਸਭ ਤੋਂ ਉੱਪਰ ਹਨ। ਐੱਨਟੀਬੀ ਨੇ ਕਿਹਾ ਕਿ ਪਿਛਲੇ ਮਹੀਨੇ ਕੁੱਲ 97426 ਸੈਲਾਨੀ ਨੇਪਾਲ ਆਏ ਸਨ। ਇਨ੍ਹਾਂ ਵਿੱਚੋਂ 25578 ਭਾਰਤ ਦੇ ਸਨ। ਇਸ ਤੋਂ ਬਾਅਦ ਚੀਨ ਤੋਂ 9180 ਸੈਲਾਨੀਆਂ ਅਤੇ ਅਮਰੀਕਾ ਤੋਂ 9089 ਸੈਲਾਨੀਆਂ ਨੇ ਹਿਮਾਲੀਅਨ ਦੇਸ਼ ਦਾ ਦੌਰਾ ਕੀਤਾ।
ਐੱਨਟੀਬੀ ਦੇ ਅਨੁਸਾਰ, ਥਾਈਲੈਂਡ 4799 ਸੈਲਾਨੀਆਂ ਦੇ ਨਾਲ ਇਸ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ, ਜਦਕਿ ਬ੍ਰਿਟੇਨ ਅਤੇ ਬੰਗਲਾਦੇਸ਼ ਕ੍ਰਮਵਾਰ 4571 ਅਤੇ 4099 ਸੈਲਾਨੀਆਂ ਨਾਲ ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ। ਐੱਨਟੀਬੀ ਦੇ ਡਾਇਰੈਕਟਰ ਮਨੀ ਲਾਮਿਛਨੇ ਦੇ ਅਨੁਸਾਰ, ਅੰਕੜੇ ਦੱਸਦੇ ਹਨ ਕਿ ਫਰਵਰੀ ਵਿੱਚ 25 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਨੇਪਾਲ ਦਾ ਦੌਰਾ ਕੀਤਾ, ਪਰ ਅਸਲ ਗਿਣਤੀ ਇਸ ਤੋਂ ਵੱਧ ਹੈ ਕਿਉਂਕਿ ਭਾਰਤ ਤੋਂ ਵੀ ਵੱਡੀ ਗਿਣਤੀ ਵਿੱਚ ਸੈਲਾਨੀ ਜ਼ਮੀਨੀ ਰਸਤੇ ਤੋਂ ਆਏ ਸਨ। ਜਨਵਰੀ ਵਿੱਚ ਭਾਰਤ ਤੋਂ ਨੇਪਾਲ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 18041 ਸੀ।