ਕੋਰੋਨਾ ਜੰਗ ’ਚ ਭਾਰਤ ਦਾ ਅਗਲਾ ਕਦਮ, 5 ਕੈਰੇਬੀਅਨ ਦੇਸ਼ਾਂ ਨੂੰ ਭੇਜੀ ਵੈਕਸੀਨ ਦੀ ਖੁਰਾਕ
Sunday, Feb 28, 2021 - 09:23 PM (IST)
ਇੰਟਰਨੈਸ਼ਨਲ ਡੈਸਕ- ਕੋਰੋਨਾ ਵਾਇਰਸ ਵਿਰੁੱਧ ਲੜਾਈ ’ਚ ਭਾਰਤ ਅਹਿਮ ਭੂਮਿਕਾ ਨਿਭਾ ਰਿਹਾ ਹੈ ਤੇ ਇਸ ਦੇ ਲਈ ਦੁਨੀਆਭਰ ’ਚ ਇਸ ਦੀ ਖੂਬ ਸ਼ਲਾਘਾ ਹੋ ਰਹੀ ਹੈ। ਗਰੀਬ ਦੇਸ਼ਾਂ ਨੂੰ ਲੱਖਾਂ ਦੀ ਗਿਣਤੀ ’ਚ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਵਾਲਾ ਭਾਰਤ ਹੁਣ ਕੋਰੋਨਾ ਵਿਰੁੱਧ ਲੜਾਈ ’ਚ ਉਨ੍ਹਾਂ ਦੇਸ਼ਾਂ ਦੇ ਨਾਲ ਖੜਾ ਹੈ ਜੋ ਇਸ ’ਚ ਥੋੜਾ ਕਮਜ਼ੋਰ ਪੈ ਰਹੇ ਹਨ। ਭਾਰਤ ਨੇ ਗੁਆਂਢੀ ਦੇਸ਼ਾਂ ਨੂੰ ਵੈਕਸੀਨ ਉਪਲੱਬਧ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਕੈਰੇਬੀਆਈ ਦੇਸ਼ਾਂ ਨੂੰ ਵੀ ਟੀਕਾ ਉਪਲੱਬਧ ਕਰਵਾਇਆ ਹੈ ਜੋ ਕੋਰੋਨਾ ਨਾਲ ਜੰਗ ’ਚ ਪਿੱਛੇ ਰਹਿ ਰਹੇ ਸਨ।
ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ
ਵਿਦੇਸ਼ ਮੰਤਰਾਲਾ ਅਨੁਸਾਰ ਭਾਰਤ ਨੇ ਲੈਟਿਨ ਅਮਰੀਕਾ, ਕੈਰੇਬੀਆਈ ਦੇਸ਼ਾਂ ਤੇ ਅਫਰੀਕਾ ਮਹਾਂਦੀਪ ਦੇ ਕੁੱਲ 49 ਦੇਸ਼ਾਂ ’ਚ ਵੈਕਸੀਨ ਦੀ ਸਪਲਾਈ ਦੀ ਯੋਜਨਾ ਬਣਾਈ ਹੈ। ਇਹ ਵੈਕਸੀਨ ਗਰੀਬ ਦੇਸ਼ਾਂ ਨੂੰ ਮੁਫਤ ’ਚ ਉਪਲੱਬਧ ਕਰਾਈ ਜਾਵੇਗੀ। ਵੈਕਸੀਨ ਫ੍ਰੈਂਡਸ਼ਿੰਪ ਦੇ ਤਹਿਤ ਭਾਰਤ ਨੇ ਦੁਨੀਆ ’ਚ 22.9 ਮਿਲੀਅਨ ਟੀਕੇ ਵੰਡੇ ਹਨ, ਜਿਸ ’ਚ 64 ਲੱਖ ਤੋਂ ਜ਼ਿਆਦਾ ਵੈਕਸੀਨ ਗਰੀਬ ਦੇਸ਼ਾਂ ਨੂੰ ਦਿੱਤੇ ਹਨ। ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੇ ਸ਼ਨੀਵਾਰ ਨੂੰ ਪੂਰਬੀ ਕੈਰੇਬੀਆਈ ਸੂਬਿਆਂ ਦੇ ਸੰਗਠਨ (ਓ. ਈ. ਸੀ. ਐੱਸ.) ਦੇ ਤਹਿਤ ਚਾਰ ਸਮੇਤ 5 ਕੈਰੇਬੀਆਈ ਦੇਸ਼ਾਂ ਲਈ 175,000 ਖੁਰਾਕ ਆਕਸਫੋਰਡ ਐਸਟਰਾ-ਜੇਨੇਕਾ ਵੈਕਸੀਨ ਭੇਜੀ। ਮੁੰਬਈ ਤੋਂ ਭੇਜੇ ਗਏ ਇਹ ਟੀਕੇ ਸੋਮਵਾਰ ਨੂੰ ਸਭ ਤੋਂ ਜ਼ਿਆਦਾ ਐਂਟੀਗੁਆ ਤੇ ਬਾਰਬੁਡਾ ਪਹੁੰਚਣਗੇ ਤੇ ਸਬੰਧਤ ਦੇਸ਼ਾਂ ਨੂੰ ਵੈਕਸੀਨ ਪਹੁੰਚਾਉਣ ਲਈ ਅੱਗੇ ਦੇ ਪ੍ਰਬੰਧ ਕੀਤੇ ਗਏ ਹਨ। ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਸੂਤਰਾਂ ਅਨੁਸਾਰ ਭਾਰਤ ਵਲੋਂ ਸੇਂਟ ਲੂਸੀਆ ਨੂੰ ਕੋਵਿਸ਼ਿਲਡ ਵੈਕਸੀਨ ਦੇ 25,000 ਤੇ ਸੇਂਟ ਕਿਟਸ ਤੇ ਨੇਵਿਸ 20,000, ਸੇਂਟ ਵਿੰਸੇਂਟ ਤੇ ਗ੍ਰੇਨੇਡਾਈਨਜ਼ 40,000 ਐਂਟੀਗੁਆ ਤੇ ਬਾਰਬੁਡਾ 40,000, ਗਣਤੰਤਰ ਆਫ ਸੂਰੀਨਾਮ 50,000 ਟੀਕੇ ਮਿਲਣਗੇ।
ਇਹ ਖ਼ਬਰ ਪੜ੍ਹੋ- ਰੋਹਿਤ ਆਪਣੇ ਸਰਵਸ੍ਰੇਸ਼ਠ 8ਵੇਂ ਸਥਾਨ ’ਤੇ, ਅਸ਼ਵਿਨ ਤੀਜੇ ਨੰਬਰ ’ਤੇ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।