ਕਸ਼ਮੀਰ ਮਸਲੇ ''ਤੇ ਪਾਕਿਸਤਾਨ ਆਰਮੀ ਚੀਫ਼ ਜਨਰਲ ਬਾਜਵਾ ਨੇ ਭਾਰਤ ਨੂੰ ਦਿੱਤੀ ਇਹ ਸਲਾਹ
Sunday, Apr 03, 2022 - 11:12 AM (IST)
ਇਸਲਾਮਾਬਾਦ-ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਕਮਰ ਬਾਜਵਾ ਨੇ ਭਾਰਤ ਦੇ ਨਾਲ ਸਾਂਤੀਪੂਰਨ ਗੱਲਬਾਤ ਦੀ ਇੱਛਾ ਜਤਾਈ। ਕਮਰ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੇ ਨਾਲ ਸਾਰੇ ਵਿਵਾਦਾਂ ਨੂੰ ਗੱਲਬਾਤ ਦੇ ਰਾਹੀਂ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਇਸਲਾਮਾਬਾਦ ਕਸ਼ਮੀਰ ਸਮੇਤ ਸਾਰੇ ਲੰਬਿਤ ਮੁੱਦਿਆਂ ਨੂੰ ਹੱਲ ਦੇ ਲਈ ਕੂਟਨੀਤੀ ਦਾ ਰਸਤਾ ਅਪਣਾਉਣ 'ਚ ਵਿਸ਼ਵਾਸ ਕਰਦਾ ਹੈ ਤਾਂ ਜੋ ਸਾਡੇ ਖੇਤਰ ਤੋਂ ਅੱਗ ਦੀਆਂ ਲਪਟਾਂ ਨੂੰ ਦੂਰ ਰੱਖਿਆ ਜਾਵੇ।
ਜਨਰਲ ਬਾਜਵਾ ਨੇ ਦੋ ਦਿਨੀਂ ਇਸਲਾਮਾਬਾਦ ਸੁਰੱਖਿਆ ਵਾਰਤਾ ਸੰਮੇਲਨ ਦੇ ਆਖਿਰੀ ਦਿਨ ਇਹ ਗੱਲ ਆਖੀ, ਜਿਸ 'ਚ 'ਵਿਆਪਕ ਸੁਰੱਖਿਆ : ਕੌਮਾਂਤਰੀ ਸਹਿਯੋਗ ਦੀ ਪੁਰਨਕਲਪਨਾ' ਵਿਸ਼ੇ ਦੇ ਤਹਿਤ ਕੌਮਾਂਤਰੀ ਸੁਰੱਖਿਆ ਨੂੰ ਲੈ ਕੇ ਉਭਰਦੀਆਂ ਚੁਣੌਤੀਆਂ 'ਤੇ ਚਰਚਾ ਲਈ ਪਾਕਿਸਤਾਨੀ ਅਤੇ ਕੌਮਾਂਤਰੀ ਪੱਧਰ ਦੇ ਨੀਤੀ ਵਿਸ਼ੇਸ਼ਕਾਂ ਨੇ ਹਿੱਸਾ ਲਿਆ।
ਥਲ ਸੈਨਾ ਪ੍ਰਧਾਨ ਨੇ ਕਿਹਾ ਕਿ ਖਾੜੀ ਖੇਤਰ ਅਤੇ ਹੋਰ ਥਾਵਾਂ ਸਮੇਤ ਦੁਨੀਆ ਦਾ ਇਕ ਤਿਹਾਈ ਹਿੱਸਾ ਕਿਸੇ ਨਾ ਕਿਸੇ ਤਰ੍ਹਾਂ ਦੇ ਸੰਘਰਸ਼ ਅਤੇ ਯੁੱਧ ਨੂੰ ਸ਼ਾਮਲ ਹਨ, ਅਜਿਹੇ 'ਚ 'ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਖੇਤਰ ਨੂੰ ਅੱਗ ਦੀਆਂ ਲਪਟਾਂ ਤੋਂ ਦੂਰ ਰੱਖੀਏ।
ਜਨਰਲ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਵਿਵਾਦ ਸਮੇਤ ਸਾਰੇ ਲੰਬਿਤ ਮੁੱਦਿਆਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਰਸਤਾ ਅਪਣਾਉਣ 'ਚ ਭਰੋਸਾ ਰੱਖਦਾ ਹੈ ਅਤੇ ਜੇਕਰ ਭਾਰਤ ਅਜਿਹਾ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਉਹ ਇਸ ਮੋਰਚੇ 'ਤੇ ਅੱਗੇ ਵੱਧਣ ਲਈ ਤਿਆਰ ਹੈ।