ਰੂਸ ਤੋਂ ਹਥਿਆਰ ਖਰੀਦਦੈ ਭਾਰਤ,ਯੂਕ੍ਰੇਨ ਹਮਲੇ ਦੇ ਨਿੰਦਾ ਮਤੇ 'ਚ ਇਸ ਲਈ ਨਹੀਂ ਲਿਆ ਹਿੱਸਾ : ਲੀ
Sunday, Aug 21, 2022 - 09:44 PM (IST)
ਸਿੰਗਾਪੁਰ-ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਮਾਸਕੋ ਤੋਂ ਫੌਜੀ ਉਪਕਰਣ ਖਰੀਦਦਾ ਹੈ, ਇਸ ਲਈ ਉਸ ਨੇ ਸੰਯੁਕਤ ਰਾਸ਼ਟਰ 'ਚ, ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਦੇ ਪ੍ਰਸਤਾਵ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਸਿੰਗਾਪੁਰ ਦੀ ਜਨਤਾ ਨੂੰ ਦਿੱਤੇ ਗਏ ਸਾਲਾਨਾ ਸੰਬੋਧਨ 'ਚ ਲੀ ਨੇ ਮੰਦਾਰਿਨ ਭਾਸ਼ਾ 'ਚ ਕਿਹਾ ਕਿ ਭਾਰਤ, ਚੀਨ, ਵੀਅਤਨਾਮ ਅਤੇ ਲਾਓਸ ਨੇ ਸੰਯੁਕਤ ਰਾਸ਼ਟਰ 'ਚ ਉਸ ਪ੍ਰਸਤਾਵ 'ਤੇ ਵੋਟਿੰਗ ਨਹੀਂ ਕੀਤੀ ਜਿਸ 'ਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਗਈ ਸੀ।
ਇਹ ਵੀ ਪੜ੍ਹੋ : PM ਮੋਦੀ ਦੇ ਮੋਹਾਲੀ ਦੌਰੇ ਦੀ ਸੁਰੱਖਿਆ ਦੀ ਨਿਗਰਾਨੀ CM ਮਾਨ ਖ਼ੁਦ ਕਰ ਰਹੇ
ਜ਼ਿਕਰਯੋਗ ਹੈ ਕਿ ਫਰਵਰੀ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਇਕ ਪ੍ਰਸਤਾਵ ਲਿਆਂਦਾ ਗਿਆ ਸੀ ਜਿਸ 'ਚ ਯੂਕ੍ਰੇਨ 'ਤੇ ਰੂਸ ਦੇ 'ਹਮਲੇ' ਦੀ 'ਸਖਤ ਨਿੰਦਾ' ਕੀਤੀ ਗਈ ਸੀ ਅਤੇ ਨਵੀਂ ਦਿੱਲੀ ਨੇ ਇਹ ਕਹਿੰਦੇ ਹੋਏ ਉਸ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ ਸੀ ਕਿ ਵਿਵਾਦ ਸੁਲਝਾਉਣ ਲਈ ਸੰਵਾਦ ਦਾ ਹੀ ਇਕ ਰਸਤਾ ਹੈ। ਲੀ ਨੇ ਕਿਹਾ ਕਿ ਆਸੀਆਨ ਸਮੂਹ ਦਾ ਸਭ ਤੋਂ ਛੋਟਾ ਦੇਸ਼ ਹੋਣ ਦੇ ਨਾਤੇ ਸਿੰਗਾਪੁਰ ਦੇ ਹਿੱਤ ਸੰਭਾਵਿਤ ਰੂਪ ਨਾਲ ਹੋਰ ਦੇਸ਼ਾਂ ਤੋਂ ਵੱਖ ਹੈ।
ਇਹ ਵੀ ਪੜ੍ਹੋ : 'ਕਾਂਗਰਸ, ਅਕਾਲੀ ਤੇ ਭਾਜਪਾ ਸਿਰਫ ਵੋਟ ਬੈਂਕ ਦੀ ਸਿਆਸਤ ਕਰਦੇ ਹਨ, ਅਸੀਂ ਡਾ. ਅੰਬੇਡਕਰ ਦਾ ਸੁਫ਼ਨਾ ਪੂਰਾ ਕਰਾਂਗੇ'
ਉਨ੍ਹਾਂ ਕਿਹਾ ਕਿ ਇਸ ਲਈ ਸਿੰਗਾਪੁਰ ਨੇ ਨਾ ਸਿਰਫ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਸਗੋਂ ਉਸ 'ਤੇ ਪਾਬੰਦੀ ਵੀ ਲਾਈਆਂ। ਲੀ ਨੇ ਕਿਹਾ ਕਿ ਰੂਸ ਦੀ ਆਲੋਚਨਾ ਕਰਦੇ ਹੋਏ ਸਿੰਗਾਪੁਰ ਨੇ ਅਮਰੀਕਾ ਜਾਂ ਰੂਸ ਦੇ ਨਾਲ ਖੜੇ ਹੋਣ ਦਾ ਸੰਕੇਤ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਿੰਗਾਪੁਰ ਨੂੰ ਆਪਣੀ ਸਥਿਤੀ 'ਤੇ ਕਾਇਮ ਰਹਿਣਾ ਹੈ ਅਤੇ ਬੁਨਿਆਦੀ ਸਿਧਾਤਾਂ ਦਾ ਬਚਾਅ ਕਰਨਾ ਹੈ। ਲੀ ਨੇ ਕਿਹਾ ਕਿ ਕੋਈ ਦੇਸ਼ ਛੋਟਾ ਜਾਂ ਵੱਡਾ ਹੋਵੇ, ਉਸ ਦੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰਿਸ਼ੀ ਸੁਨਕ ਨੇ ਨਵੇਂ ਪ੍ਰਚਾਰ ਵੀਡੀਓ 'ਚ ਕਿਹਾ-'ਅੰਡਰਡਾਗ' ਕਦੇ ਮੈਦਾਨ ਨਹੀਂ ਛੱਡਦੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ