ਕੋਵਿਡ-19 ਬੀਮਾਰੀ ਦੌਰਾਨ ਦੁਨੀਆ ਲਈ ਟੀਕਿਆਂ ਦਾ ਨਿਰਯਾਤਕ ਬਣਿਆ ਭਾਰਤ, ਅਮਰੀਕਾ ਨੇ ਕਬੂਲੀ ਦੇਸ਼ ਦੀ ਸਮਰੱਥਾ

Wednesday, Oct 26, 2022 - 11:58 AM (IST)

ਵਾਸ਼ਿੰਗਟਨ (ਬਿਊਰੋ)– ਕੋਵਿਡ ਮਹਾਮਾਰੀ ਨਾਲ ਲੜਦਿਆਂ ਭਾਰਤ ਨੇ ਆਪਣੀ ਸਮਰੱਥਾ ਦਾ ਅਹਿਸਾਸ ਦੁਨੀਆ ਨੂੰ ਕਰਵਾਇਆ ਹੈ। ਕੋਰੋਨਾ ਵਾਇਰਸ ਬੀਮਾਰੀ ਦੌਰਾਨ ਭਾਰਤ ਦੁਨੀਆ ਲਈ ਕੋਵਿਡ-19 ਟੀਕਿਆਂ ਦਾ ਨਿਰਯਾਤਕ ਰਿਹਾ। ਵ੍ਹਾਈਟ ਹਾਊਸ ਨੇ ਵੀ ਵਿਸ਼ਵ ਪੱਧਰ ’ਤੇ ਕੋਵਿਡ-19 ਖ਼ਿਲਾਫ਼ ਟੀਕਿਆਂ ਦੀ ਸਪਲਾਈ ’ਚ ਦੇਸ਼ ਦੀ ਮਹੱਤਵਪੂਰਨ ਭੂਮਿਕਾ ਨੂੰ ਕਬੂਲ ਕੀਤਾ ਹੈ।

ਵ੍ਹਾਈਟ ਹਾਊਸ ਕੋਰੋਨਾ ਵਾਇਰਸ ਰਿਸਪਾਂਸ ਕੋਆਰਡੀਨੇਟਰ ਡਾ. ਆਸ਼ੀਸ਼ ਝਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਪਣੀ ਸ਼ਾਨਦਾਰ ਨਿਰਮਾਣ ਸਮਰੱਥਾ ਕਾਰਨ ਭਾਰਤ ਟੀਕਿਆਂ ਦਾ ਇਕ ਪ੍ਰਮੁੱਖ ਨਿਰਯਾਤਕ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਆਸ਼ੀਸ਼ ਝਾ ਨੇ ਕਿਹਾ ਕਿ ਆਸਟੇਰੀਆ, ਭਾਰਤ, ਜਾਪਾਨ ਤੇ ਅਮਰੀਕਾ ਦੀ ਕਵਾਡ ਸਾਂਝੇਦਾਰੀ ’ਚ ਰਣਨੀਤਕ ਸੁਰੱਖਿਆ ਸੰਵਾਦ ’ਚ ਕੋਰੋਨਾ ਵਾਇਰਸ ਜੋ ਬਾਈਡੇਨ ਪ੍ਰਸ਼ਾਸਨ ਲਈ ਮੁੱਖ ਵਿਸ਼ਾ ਸੀ।

ਡਾ. ਆਸ਼ੀਸ਼ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਦੁਨੀਆ ਲਈ ਵੈਕਸੀਨ ਦਾ ਇਕ ਮਹੱਤਵਪੂਰਨ ਨਿਰਮਾਤਾ ਹੈ। ਖ਼ੁਦ ਲਈ ਨਹੀਂ, ਦੁਨੀਆ ਨੂੰ ਵੈਕਸੀਨ ਦੀ ਸਪਲਾਈ ਕਰਨ ਲਈ ਬਾਈਡੇਨ ਪ੍ਰਸ਼ਾਸਨ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਆਸ਼ੀਸ਼ ਝਾ ਨੇ ਕਿਹਾ ਕਿ ਅਮਰੀਕਾ ਸਾਰੇ ਹੇਠਲੇ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਵੈਕਸੀਨ ਮੁਹੱਵਈਆ ਕਰਵਾਉਣਾ ਜਾਰੀ ਰੱਖੇਗਾ।

ਇਹ ਖ਼ਬਰ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼, ਹੋਣੀ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ

ਲਗਭਗ 100 ਦੇਸ਼ਾਂ ’ਚ COVAX ਰਾਹੀਂ ਮੁਫ਼ਤ ਟੀਕੇ ਹਾਸਲ ਕਰਨ ਦੇ ਯੋਗ ਹਨ। ਅਮਰੀਕਾ ’ਚ ਆਉਣ ਵਾਲੇ ਕੋਰੋਨਾ ਦੇ ਸਾਰੇ ਵੈਰੀਐਂਟ ਬਾਹਰ ਦੇ ਦੇਸ਼ਾਂ ਤੋਂ ਆਏ ਸਨ। ਇਹ ਗਲਤ ਸੋਚ ਹੈ ਕਿ ਅਸੀਂ ਦੂਜੇ ਦੇਸ਼ਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਲਈਏ, ਮਹੱਤਵਪੂਰਨ ਇਹ ਹੈ ਕਿ ਸਾਰੇ ਦੇਸ਼ਾਂ ’ਚ ਟੀਕਾਕਰਨ ਕਰਵਾਈਏ।

ਅਮਰੀਕਾ ਦੁਨੀਆ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਝਾ ਨੇ ਕਿਹਾ ਕਿ ਬਾਈਡੇਨ ਨੇ ਗਲੋਬਲ ਹੈਲਥ ਦੇ ਖੇਤਰ ’ਚ ਪਿਛਲੇ ਅਮਰੀਕੀ ਰਾਸ਼ਟਰਪਤੀਆਂ ਤੋਂ ਹੱਟ ਕੇ ਕੰਮ ਕੀਤਾ ਹੈ। ਅਮਰੀਕਾ ਤੇ ਦੁਨੀਆ ਦੀ ਸੁਰੱਖਿਆ ਲਈ 4.02 ਬਿਲੀਅਨ ਯੂਰੋ ਦੀ ਮਦਦ ਸਿਰਫ ਇਕ ਛੋਟਾ ਜਿਹੀ ਨਿਵੇਸ਼ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News