ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ

Tuesday, May 25, 2021 - 10:21 AM (IST)

ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ

ਲੰਡਨ (ਬਿਊਰੋ): ਭਾਰਤ ਨਾਲ ਬ੍ਰਿਟੇਨ ਦਾ ਹੋਇਆ ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ (Migration and Mobility Partnership) ਸਮਝੌਤਾ ਇਮੀਗ੍ਰੇਸ਼ਨ ਦੇ ਲਿਹਾਜ ਨਾਲ ਬਹੁਤ ਫਾਇਦੇਮੰਦ (Gold standard) ਹੈ।ਇਸ ਨਾਲ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਨਾਗਰਿਕਾਂ ਨੂੰ ਇਕ-ਦੂਜੇ ਦੇ ਦੇਸ਼ ਵਿਚ ਜਾ ਕੇ ਕਾਨੂੰਨੀ ਢੰਗ ਨਾਲ ਰਹਿਣ ਅਤੇ ਕੰਮ ਕਰਨ ਦੇ ਮੌਕੇ ਮਿਲਣਗੇ। ਇਹ ਗੱਲ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਹੀ ਹੈ।

PunjabKesari

ਇਮੀਗ੍ਰੇਸ਼ਨ ਦੀ ਨਵੀਂ ਯੋਜਨਾ 'ਤੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਨੇ ਦੱਸਿਆ ਕਿ ਐੱਮ.ਐੱਮ.ਪੀ. (Migration and Mobility Partnership) 'ਤੇ ਹਾਲ ਹੀ ਵਿਚ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਬ੍ਰਿਟੇਨ ਯਾਤਰਾ ਦੌਰਾਨ ਦਸਤਖ਼ਤ ਹੋਏ।ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਗੈਰ ਕਾਨੂੰਨੀ ਤੌਰ 'ਤੇ ਆਵਾਜਾਈ 'ਤੇ ਰੋਕ ਲੱਗੇਗੀ। ਨਾਲ ਹੀ ਬ੍ਰਿਟੇਨ ਦੀ ਬ੍ਰੈਗਜ਼ਿਟ ਦੇ ਬਾਅਦ ਦੀ ਵਿਵਸਥਾ ਵਿਚ ਸਾਫ ਇਮੀਗ੍ਰੇਸ਼ਨ ਸਿਸਟਮ ਨੂੰ ਬਲ ਮਿਲੇਗਾ। ਪਟੇਲ ਨੇ ਕਿਹਾ ਇਸ ਨਾਲ ਭਾਰਤ ਵਿਚ ਅਪਰਾਧ ਕਰਕੇ ਬ੍ਰਿਟੇਨ ਆ ਜਾਣ ਵਾਲੇ ਲੋਕਾਂ ਨੂੰ ਰੋਕਣ ਵਿਚ ਵੀ ਆਸਾਨੀ  ਹੋਵੇਗੀ। ਨਾਲ ਹੀ ਦੋਹਾਂ ਦੇਸ਼ਾਂ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਸਹੂਲਤ ਹੋਵੇਗੀ, ਜੋ ਭਾਰਤ ਅਤੇ ਬ੍ਰਿਟੇਨ ਵਿਚ ਰਹਿ ਕੇ ਉੱਥੋਂ ਕੰਮ ਕਰਨਾ ਚਾਹੁੰਦੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਵੱਲੋਂ ਪਾਕਿ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ 'ਤੇ ਰੋਕ ਜਾਰੀ

ਐੱਮ.ਐੱਮ.ਪੀ. ਦੇ ਲਾਗੂ ਹੋਣ 'ਤੇ ਅਪ੍ਰੈਲ 2022 ਤੋਂ 18 ਤੋਂ 30 ਸਾਲ ਦੇ ਬਾਲਗ 24 ਮਹੀਨੇ ਰਹਿਣ ਅਤੇ ਕੰਮ ਕਰਨ ਲਈ ਬਿਨੈ ਕਰ ਸਕਣਗੇ। ਅਜਿਹਾ ਦੋਹਾਂ ਦੇਸ਼ਾਂ ਦੇ ਬਾਲਗ ਕਰ ਸਕਣਗੇ। ਇਸ ਨਵੇਂ ਸਿਸਟਮ ਵਿਚ ਗੈਰ ਕਾਨੂੰਨੀ ਤੌਰ 'ਤੇ ਰਹਿਣ ਵਾਲਿਆਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣ ਦੀ ਵੀ ਵਿਵਸਥਾ ਹੈ। ਪਟੇਲ ਨੇ ਭਾਰਤ ਨਾਲ ਹੋਏ ਸਮਝੌਤੇ ਦੀ ਚਰਚਾ ਥਿੰਕ ਟੈਂਕ ਬ੍ਰਿਟਿਸ਼ ਫਿਊਚਰ ਦੇ ਇਕ ਪ੍ਰੋਗਰਾਮ ਵਿਚ ਕੀਤੀ। ਇਹ ਪ੍ਰੋਗਰਾਮ ਬ੍ਰਿਟੇਨ ਵਿਚ ਪੂਰੇ ਡਿਜੀਟਲ ਬਾਰਡਰ ਸਿਸਟਮ ਦੀ ਲਾਚਿੰਗ ਦਾ ਪ੍ਰਸਤਾਵ ਪੇਸ਼ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

ਨੋਟ- ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News