ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਵਾਸ਼ਿੰਗਟਨ ’ਚ ਸ਼ੁਰੂ ਕੀਤਾ ‘ਪ੍ਰਤੱਖ ਵਪਾਰਕ ਸੇਵਾ ਕੇਂਦਰ’

Thursday, Aug 26, 2021 - 11:47 AM (IST)

ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਵਾਸ਼ਿੰਗਟਨ ’ਚ ਸ਼ੁਰੂ ਕੀਤਾ ‘ਪ੍ਰਤੱਖ ਵਪਾਰਕ ਸੇਵਾ ਕੇਂਦਰ’

ਵਾਸ਼ਿੰਗਟਨ(ਭਾਸ਼ਾ)- ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਰਾਜਧਾਨੀ ਵਾਸ਼ਿੰਗਟਨ ਵਿਚ ਪ੍ਰਤੱਖ ਵਪਾਰਕ ਸੇਵਾ ਕੇਂਦਰ ਵੀ. ਐੱਫ. ਐੱਸ. ਗਲੋਬਲ ਦੀ ਸ਼ੁਰੂਆਤ ਕੀਤੀ, ਜਿਸ ਨਾਲ ਅਮਰੀਕਾ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਲਾਭ ਹੋਵੇਗਾ। ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਇਸ ਤੋਂ ਪਹਿਲਾਂ ਇਹ ਕੇਂਦਰ ਸਿਰਫ਼ ਆਨਲਾਈਨ ਮਾਧਿਅਮ ਨਾਲ ਸੇਵਾਵਾਂ ਦੇ ਰਿਹਾ ਸੀ।

ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ

PunjabKesari

ਵੀ. ਐੱਫ. ਐੱਸ. ਕੇਂਦਰ ਦੀ ਸ਼ੁਰੂਆਤ ਨਵੰਬਰ 2020 ਵਿਚ ਹੋਈ ਸੀ। ਸੰਧੂ ਨੇ ਕਿਹਾ ਕਿ ਭਾਰਤੀ ਦੂਤਘਰ ਅਤੇ ਵਪਾਰਕ ਦੂਤਘਰ ਭਾਰਤੀਆਂ, ਭਾਰਤੀ ਅਮਰੀਕੀ ਭਾਈਚਾਰੇ ਅਤੇ ਅਮਰੀਕੀ ਨਾਗਰਿਕਾਂ ਨੂੰ ਸਾਰੇ ਸੰਭਵ ਡਿਪਲੋਮੈਟ ਸਹਾਇਤਾ ਮੁਹੱਈਆ ਕਰਾਉਂਦਾ ਰਹੇਗਾ। ਸੰਧੂ ਨੇ ਟਵੀਟ ਕੀਤਾ ਕਿ ਵਾਸ਼ਿੰਗਟਨ ਵਿਚ ਪ੍ਰਤੱਖ ਵਪਾਰਕ ਸੇਵਾ ਕੇਂਦਰ ਵੀ. ਐੱਫ. ਐੱਸ. ਗਲੋਬਲ ਦੀ ਸ਼ੁਰੂਆਤ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਮਹਾਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਦੂਤਘਰ ਅਤੇ ਸਾਡੇ ਵਪਾਰਕ ਦੂਤਘਰ ਸਾਰੇ ਸੰਭਵ ਡਿਪਲੋਮੈਟਿਕ ਸਹਾਇਤਾ ਦੇਣ ਵਿਚ ਮੁਹਰੀ ਰਹੇ। ਇਨ੍ਹਾਂ ਵਿਚ ਪਿਛਲੇ 18 ਮਹੀਨਿਆਂ ਵਿਚ ਵੰਦੇ ਭਾਰਤ ਮਿਸ਼ਨ ਰਾਹੀਂ ਦਿੱਤੀ ਜਾ ਰਹੀ ਸਹਾਇਤਾ ਸ਼ਾਮਲ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਨਾਬਾਲਗ ਕੁੜੀ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਦੋਸ਼ 'ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News