ਭਾਰਤ ਤੋਂ UAE ਲਈ ਉਡਾਣਾਂ ''ਤੇ ਰੋਕ 21 ਜੁਲਾਈ ਤੱਕ ਵਧੀ
Sunday, Jun 27, 2021 - 05:49 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਰੋਕ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਯੂ.ਏ.ਈ. ਦੀ ਜਨਰਲ ਸਿਵਲ ਐਵੀਏਸ਼ਨ ਅਥਾਰਿਟੀ ਨੇ ਇਸ ਸੰਬੰਧ ਵਿਚ NOTAM (ਨੋਟਿਸ ਇਸ਼ੂਡ ਟੂ ਏਅਰਮੈਨ) ਜਾਰੀ ਕੀਤਾ ਹੈ। ਇਸ ਮੁਤਾਬਕ ਭਾਰਤ ਸਮੇਤ 14 ਦੇਸ਼ਾਂ ਤੋਂ ਫਲਾਈਟਾਂ 21 ਜੁਲਾਈ, 2021 ਦੀ ਰਾਤ 23:59 ਵਜੇ ਤੱਕ ਮੁਅੱਤਲ ਰਹਿਣਗੀਆਂ।
ਗਲਫ ਟੁਡੇ ਦੀ ਰਿਪੋਰਟ ਮੁਤਾਬਕ ਭਾਰਤ ਦੇ ਇਲਾਵਾ ਜਿਹੜੇ 13 ਹੋਰ ਦੇਸ਼ਾਂ ਤੋਂ ਯੂ.ਏ.ਈ. ਲਈ ਉਡਾਣਾਂ ਰੱਦ ਰਹਿਣਗੀਆਂ ਉਹਨਾਂ ਵਿਚ ਲਾਈਬੇਰੀਆ, ਨਾਮੀਬੀਆ, ਸਿਏਰਾ ਲਿਓਨ, ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ, ਯੂਗਾਂਡਾ, ਜਾਮਬੀਆ, ਵਿਅਤਨਾਮ, ਪਾਕਿਸਤਾਨ,ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਨਾਈਜੀਰੀਆ ਅਤੇ ਸਾਊਥ ਅਫਰੀਕਾ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਬੈਂਕਾਕ ਘੁੰਮਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ, ਥਾਈਲੈਂਡ ਸਰਕਾਰ ਨੇ ਕੀਤਾ ਵੱਡਾ ਐਲਾਨ
ਨੋਟਿਸ ਵਿਚ ਸਾਫ ਕਿਹਾ ਗਿਆ ਹੈ ਕਿ ਕਾਰਗੋ, ਵਪਾਰਕ ਅਤੇ ਚਾਰਟਰਡ ਉਡਾਣਾਂ ਨੂੰ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਭਾਰਤੀ ਸ਼ਹਿਰਾਂ ਤੋਂ ਫਲਾਈਟਾਂ 23 ਜੂਨ ਤੋਂ ਦੁਬਾਰਾ ਸ਼ੁਰੂ ਹੋਣ ਦੀ ਆਸ ਕੀਤੀ ਜਾ ਰਹੀ ਸੀ ਪਰ ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਅਜਿਹਾ ਸੰਭਵ ਨਹੀਂ ਹੋ ਸਕਿਆ।