ਭਾਰਤ ਨੇ 2 ਪਾਇਲਟ ਬੀਬੀਆਂ ਦੀ ਨਿਯੁਕਤੀ ਲਈ ਸ਼੍ਰੀਲੰਕਾ ਹਵਾਈ ਫ਼ੌਜ ਦੀ ਕੀਤੀ ਸ਼ਲਾਘਾ

Thursday, Nov 19, 2020 - 12:04 PM (IST)

ਕੋਲੰਬੋ : ਭਾਰਤ ਨੇ ਸ਼੍ਰੀਲੰਕਾ ਹਵਾਈ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ 2 ਪਾਇਲਟ ਬੀਬੀਆਂ ਦੀ ਨਿਯੁਕਤੀ ਦੇ ਲਈ ਉਸ ਨੂੰ ਵਧਾਈ ਦਿੱਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਇੱਥੇ ਇਕ ਬਿਆਨ ਵਿਚ ਕਿਹਾ ਕਿ ਫਲਾਇੰਗ ਅਫ਼ਸਰ ਏ.ਡੀ.ਪੀ.ਐਲ. ਗੁਣਰਤਨੇ ਅਤੇ ਆਰ.ਟੀ. ਵੀਰਾਵਰਾਦੇਨਾ ਦੀ ਸੋਮਵਾਰ ਨੂੰ ਨਿਯੁਕਤੀ ਸਿਰਫ਼ ਸ਼੍ਰੀਲੰਕਾ ਲਈ ਹੀ ਨਹੀਂ ਸਗੋਂ ਭਾਰਤ ਲਈ ਵੀ ਖੁਸ਼ੀ ਅਤੇ ਮਾਣ ਦਾ ਪਲ ਹੈ।

ਬਿਆਨ ਵਿਚ ਕਿਹਾ ਗਿਆ, 'ਦੋਵਾਂ ਅਧਿਕਾਰੀਆਂ ਨੂੰ ਹੈਦਰਾਬਾਦ ਵਿਚ ਭਾਰਤੀ ਹਵਾਈ ਫ਼ੌਜ ਦੀ ਅਕਾਦਮੀ ਵਿਚ ਜੁਲਾਈ 2018 ਤੋਂ ਜੂਨ 2019 ਵਿਚ 204ਵੇਂ ਪਾਇਲਟ ਕੋਰਸ ਵਿਚ ਸਿਖਲਾਈ ਦਿੱਤੀ ਗਈ ਸੀ' ਬਿਆਨ ਵਿਚ ਕਿਹਾ ਗਿਆ ਕਿ ਸਿਖਲਾਈ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋ-ਪੱਖੀ ਸਹਿਯੋਗ ਦਾ ਸਭ ਤੋਂ ਮਜ਼ਬੂਤ ਥੰਮ ਹੈ। ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਵੀ ਦੋਵਾਂ ਪਾਇਲਟਾਂ ਦੀ ਨਿਯੁਕਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।


cherry

Content Editor

Related News