ਭਾਰਤ ਦੀ ਆਰਥਿਕ ਤਰੱਕੀ ਮਜ਼ਬੂਤ ਹੋਵੇਗੀ ਪਰ ਚੀਨ ਤੋਂ ਅੱਗੇ ਨਹੀਂ ਨਿਕਲ ਸਕੇਗਾ : ਮਾਰਗਨ ਸਟੇਨਲੀ
Wednesday, Mar 20, 2024 - 11:31 AM (IST)

ਨਵੀਂ ਦਿੱਲੀ (ਏਜੰਸੀਆਂ) - ਭਾਰਤ ਦੀ ਇਕਾਨਮੀ 'ਤੇ ਮਾਰਗਨ ਸਟੇਨਲੀ ਨੇ ਪੂਰਾ ਭਰੋਸਾ ਪ੍ਰਗਟਾਇਆ ਹੈ। ਮਾਰਗਨ ਸਟੇਨਲੀ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਲੰਬੇ ਸਮੇਂ ਤੱਕ 6.5 ਤੋਂ 7 ਫ਼ੀਸਦੀ ਦੇ ਆਸ-ਪਾਸ ਰਹਿਣ ਵਾਲੀ ਹੈ। ਹਾਲਾਂਕਿ, ਭਾਰਤ ਆਪਣੇ ਗੁਆਂਢੀ ਦੇਸ਼ ਚੀਨ ਨੂੰ ਪਿੱਛੇ ਨਹੀਂ ਛੱਡ ਸਕੇਗਾ। ਦੇਸ਼ ਨੂੰ 8 ਤੋਂ 10 ਫ਼ੀਸਦੀ ਦੀ ਆਰਥਿਕ ਵਿਕਾਸ ਦਰ ਹਾਸਲ ਕਰਨ 'ਚ ਮੁਸ਼ਕਲ ਆਏਗੀ। ਓਧਰ, ਚੀਨ ਦੀ ਆਰਥਿਕ ਵਿਕਾਸ ਦਰ ਪਿਛਲੇ ਤਿੰਨ ਦਹਾਕਿਆਂ ਤੋਂ 10 ਫ਼ੀਸਦੀ ਦੇ ਆਸ-ਪਾਸ ਬਣੀ ਹੋਈ ਹੈ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਚੀਨ ਵਾਂਗ ਮੈਨੂਫੈਕਚਰਿੰਗ ਹੱਬ ਬਣਨਾ ਚਾਹੁੰਦਾ ਹੈ ਭਾਰਤ
ਮਾਰਗਨ ਸਟੇਨਲੀ ਦੇ ਏਸ਼ੀਆ ਹੈੱਡ ਚੇਤਨ ਆਹਿਆ ਨੇ ਬਲੂਮਬਰਗ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਚੀਨ ਗਲੋਬਲ ਮੈਨੂਫੈਕਚਿੰਗ ਹੱਬ ਬਣ ਚੁੱਕਾ ਹੈ। ਭਾਰਤ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਦਰਜਾ ਉਸ ਨੂੰ ਹਾਸਲ ਹੋ ਜਾਵੇ। ਚੀਨ 'ਚ ਆਰਥਿਕ ਸੁਧਾਰ 1978 'ਚ ਹੀ ਲਾਗੂ ਕਰ ਦਿੱਤੇ ਗਏ ਸਨ। ਉਨ੍ਹਾਂ ਦਾ ਅਸਰ ਹੁਣ ਸਾਫ਼ ਦਿਖਾਈ ਦਿੰਦਾ ਹੈ। ਉਨ੍ਹਾਂ ਦੀ ਇਕਾਨਮੀ ਨੇ 10 ਫ਼ੀਸਦੀ ਦੀ ਔਸਤ ਰਫ਼ਤਾਰ ਬਰਕਰਾਰ ਰੱਖੀ ਹੋਈ ਹੈ। ਭਾਰਤ ਦੀ ਆਰਥਿਕ ਤਰੱਕੀ 'ਚ ਸਭ ਤੋਂ ਵੱਡੀ ਰੁਕਾਵਟ ਇੰਫ੍ਰਾਸਟ੍ਰੱਕਚਰ ਦੀ ਕਮੀ ਅਤੇ ਕਾਮਿਆਂ ਦੇ ਹੁਨਰ ਵਿਕਾਸ ਦਾ ਨਾ ਹੋਣਾ ਹੈ। ਇਸ ਦੇ ਬਾਵਜੂਦ ਭਾਰਤ ਦੀ ਆਰਥਿਕ ਤਰੱਕੀ 'ਤੇ ਕਿਸੇ ਨੂੰ ਸ਼ੱਕ ਨਹੀਂ ਹੈ। ਭਾਰਤ ਆਸਾਨੀ ਨਾਲ ਲੱਗਭਗ 7 ਫ਼ੀਸਦੀ ਦੀ ਵਿਕਾਸ ਦਰ ਹਾਸਲ ਕਰਦਾ ਰਹੇਗਾ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵੱਲੋਂ ਨਿਵੇਸ਼ ਵਧਿਆ
ਇਸ ਤੋਂ ਪਹਿਲਾਂ ਮਾਰਗਨ ਸਟੇਨਲੀ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਸੀ ਕਿ ਭਾਰਤ 'ਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵੱਲੋਂ ਨਿਵੇਸ਼ ਵਧਿਆ ਹੈ। ਇਸੇ ਵਜ੍ਹਾ ਨਾਲ ਦੇਸ਼ ਦੀ ਇਕਾਨਮਿਕ ਗ੍ਰੋਥ 2003-2007 ਦੀ ਤਰ੍ਹਾਂ ਹੋ ਗਈ ਹੈ। ਇਸ ਦੌਰਾਨ ਭਾਰਤ ਦਾ ਔਸਤ ਸਾਲਾਨਾ ਵਾਧਾ 8 ਫ਼ੀਸਦੀ ਤੋਂ ਵੱਧ ਸੀ। 'ਦਿ ਵਿਊਪੁਆਇੰਟ : ਇੰਡੀਆ- ਵਾਏ ਦਿਸ ਫੀਲ ਲਾਈਕ 2003-07' ਰਿਪੋਰਟ 'ਚ ਮਾਰਗਨ ਸਟੇਨਲੀ ਨੇ ਕਿਹਾ ਸੀ ਕਿ ਇਨਵੈਸਟਮੈਂਟ ਟੂ ਜੀ. ਡੀ. ਪੀ. ਰੇਸ਼ੋ ਭਾਵ ਆਰਥਿਕ ਵਿਕਾਸ ਦੇ ਮੁਕਾਬਲੇ ਨਿਵੇਸ਼ ਪਿਛਲੇ ਇਕ ਦਹਾਕੇ 'ਚ ਹੌਲੀ-ਹੌਲੀ ਘੱਟ ਹੋਇਆ ਸੀ। ਇਸ ਦੇ ਘੱਟ ਹੋਣ 'ਚ ਕੋਵਿਡ-19 ਵਰਗੀਆਂ ਚੁਣੌਤੀਆਂ ਵੀ ਸ਼ਾਮਲ ਸਨ। ਇਸ ਦੌਰਾਨ ਕੈਪੀਟਲ ਐਕਸਪੈਂਡਿਚਰ ਕਾਰਨ ਹੀ ਵਾਧਾ ਦਿਖਾਈ ਦਿੱਤੀ ਸੀ। ਇਸੇ ਤਰ੍ਹਾਂ 2003-2007 ਦੌਰਾਨ ਇਨਵੈਸਟਮੈਂਟ ਟੂ ਜੀ. ਡੀ. ਪੀ. ਰੇਸ਼ੋ 2003 ਦੇ 27 ਫ਼ੀਸਦੀ ਤੋਂ ਵਧ ਕੇ 2008 'ਚ 39 ਫ਼ੀਸਦੀ ਹੋ ਗਈ ਸੀ। ਮੌਜੂਦਾ ਸਮੇਂ 'ਚ ਇਹ ਰੇਸ਼ੋ 34 ਫ਼ੀਸਦੀ ਦੇ ਲੱਗਭਗ ਹੈ। ਇਸ ਦੇ 2027 ਤੱਕ 36 ਫ਼ੀਸਦੀ ਤੱਕ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ
ਫਿਚ ਨੇ ਵੀ ਵਧਾਇਆ ਸੀ ਵਾਧੇ ਦਾ ਅੰਦਾਜ਼ਾ
ਇਸ ਤੋਂ ਪਹਿਲਾਂ ਗਲੋਬਲ ਰੇਟਿੰਗ ਏਜੰਸੀ ਫਿਚ ਨੇ ਵਿੱਤੀ ਸਾਲ 2025 ਲਈ ਭਾਰਤ ਦੇ ਆਰਥਿਕ ਵਾਧੇ ਦਾ ਅੰਦਾਜ਼ਾ 6.5 ਫ਼ੀਸਦੀ ਤੋਂ ਵਧਾ ਕੇ 7 ਫ਼ੀਸਦੀ ਕਰ ਦਿੱਤਾ ਸੀ। ਫਿਚ ਨੇ ਕਿਹਾ ਸੀ ਕਿ ਭਾਰਤ ਦੇ ਆਰਥਿਕ ਵਾਧੇ ਨੂੰ ਮਜ਼ਬੂਤ ਘਰੇਲੂ ਮੰਗ ਅਤੇ ਨਿਵੇਸ਼ 'ਚ ਵਾਧੇ ਨਾਲ ਸਮਰਥਨ ਮਿਲੇਗਾ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8