ਭਾਰਤ ਦੇ ‘ਕਸ਼ਮੀਰ ਮਾਡਲ’ ਤੋਂ ਡਰੇ PM ਇਮਰਾਨ, ਬਲੋਚਿਸਤਾਨ ਦੇ ਵਿਦਰੋਹੀਆਂ ਨਾਲ ਗੱਲਬਾਤ ਕਰਨ ਨੂੰ ਹੋਏ ਤਿਆਰ

Wednesday, Jul 07, 2021 - 03:26 PM (IST)

ਭਾਰਤ ਦੇ ‘ਕਸ਼ਮੀਰ ਮਾਡਲ’ ਤੋਂ ਡਰੇ PM ਇਮਰਾਨ, ਬਲੋਚਿਸਤਾਨ ਦੇ ਵਿਦਰੋਹੀਆਂ ਨਾਲ ਗੱਲਬਾਤ ਕਰਨ ਨੂੰ ਹੋਏ ਤਿਆਰ

ਪੇਸ਼ਾਵਰ (ਬਿਊਰੋ) : ਬਲੋਚਿਸਤਾਨ ਦੇ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਜਾਨ ਤੋਂ ਮਾਰ ਦੇਣ ਵਾਲੇ ਪਾਕਿ ਨੂੰ ਹੁਣ ਭਾਰਤ ਦੇ ਡਰ ਨੇ ਗੋਡਿਆਂ ਭਾਰ ਲਿਆ ਕੇ ਖੜਾ ਕਰ ਦਿੱਤਾ ਹੈ। ਪਾਕਿਸਤਾਨ ਨੂੰ ਇਸ ਗੱਲ ਦਾ ਡਰ ਹੈ ਕਿ ਕਸ਼ਮੀਰ ਦੇ ਅੰਦਰ ਉਸ ਨੇ ਜੋ ਕੀਤਾ, ਉਸ ਦਾ ਅੰਜ਼ਾਮ ਉਸ ਨੂੰ ਬਲੋਚਿਸਤਾਨ ’ਚ ਭੁਗਤਣਾ ਪੈ ਸਕਦਾ ਹੈ। ਇਸ ਲਈ ਹੁਣ ਇਮਰਾਨ ਖਾਨ ਪਾਕਿਸਤਾਨ ਸਰਕਾਰ ਨੇ ਬਲੋਚ ਕ੍ਰਾਂਤੀਕਾਰੀਆਂ ਨਾਲ ਗੱਲਬਾਤ ਕਰਨ ਦਾ ਐਲਾਨ ਕੀਤਾ ਹੈ। ਪਾਕਿ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਬਲੋਚ ਕ੍ਰਾਂਤੀਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਾਕਿ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਬਲੋਚਿਸਤਾਨ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਇਮਰਾਨ ਖ਼ਾਨ ਦੇ ਦਿਲ ਵਿੱਚ ਭਾਰਤ ਦਾ ਡਰ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ ਅਤੇ ਉਨ੍ਹਾਂ ਨੇ ਭਾਰਤ ’ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਨਾਰਾਜ਼ ਬਲੋਚ ਨੌਜਵਾਨਾਂ ਨੂੰ ਭਾਰਤ ਨੇ ਅੱਤਵਾਦ ਫੈਲਾਉਣ ਲਈ ਇਸਤੇਮਾਲ ਕੀਤਾ ਹੈ। 

ਬਲੋਚਿਸਤਾਨ ਦੇ ਗਵਾਦਰ ਦੌਰੇ ’ਤੇ ਗਏ ਇਮਰਾਨ ਖ਼ਾਨ ਨੇ ਕਿਹਾ ਕਿ ਜੇਕਰ ਪਾਕਿ ਦੀ ਪਹਿਲਾਂ ਵਾਲਿਆਂ ਸਰਕਾਰਂ ਨੇ ਬਲੋਚਿਸਤਾਨ ਦੇ ਵਿਕਾਸ ’ਤੇ ਧਿਆਨ ਨਾ ਦਿੱਤਾ ਤਾਂ ਬਲੋਚ ਵਿਦਰੋਹੀਆਂ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਜ਼ਰੂਰ ਨਹੀਂ ਪਵੇਗੀ। ਦੂਜੇ ਪਾਸੇ ਪਾਕਿ ਦੀਆਂ ਪਿਛਲੀਆਂ ਸਰਕਾਰਾਂ ਨੇ ਬਲੋਚਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ। ਇਮਰਾਨ ਖ਼ਾਨ ਨੇ ਕਿਹਾ ਕਿ ‘ਬਲੋਚਿਸਤਾਨ ਦੇ ਲੋਕਾਂ ਦੀਆਂ ਪਹਿਲਾਂ ਵਾਲੀਆਂ ਸ਼ਿਕਾਇਤਾਂ ਹੋ ਸਕਦੀਆਂ  ਹਨ ਅਤੇ ਦੂਜੇ ਦੇਸ਼ਾਂ ਨੇ ਉਨ੍ਹਾਂ ਦਾ ਇਸਤੇਮਾਲ ਕੀਤਾ ਹੋਵੇਗਾ। ਭਾਰਤ ਨੇ ਉਨ੍ਹਾਂ ਦਾ ਇਸਤੇਮਾਲ ਅਰਥਵਿਵਸਥਾ ਫੈਲਾਉਣ ਲਈ ਕੀਤਾ ਹੋਵੇਗਾ ਪਰ ਹੁਣ ਉਸ ਤਰ੍ਹਾਂ ਦੀ ਸਥਿਤੀ ਨਹੀਂ ਰਹੀ।’

ਗਵਦਾਰ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੈ। ਉਨ੍ਹਾਂ ਦੀ ਸਰਕਾਰ ਕੋਲ ਇੰਨੇ ਪੈਸੇ ਨਹੀਂ ਕਿ ਉਹ ਬਲੋਚ ਲਈ ਵਧੇਰੇ ਫੰਡਾਂ ਦਾ ਐਲਾਨ ਕਰ ਸਕੇ ਪਰ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਬਲੋਚ ਦੇ ਵਿਕਾਸ ਦਾ ਵਾਅਦਾ ਆਪਣੇ ਮਨ ’ਚ ਕਰ ਲਿਆ ਸੀ। ਇਸ ਦੇ ਨਾਲ ਹੀ ਇਮਰਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ "ਨਵਾਜ਼ ਸ਼ਰੀਫ ਨੇ 24 ਵਾਰ ਲੰਦਨ ਦੀ ਯਾਤਰਾ ਕੀਤੀ ਸੀ ਪਰ ਉਹ ਇਕ ਵਾਰ ਵੀ ਬਲੋਚਿਸਤਾਨ ਨਹੀਂ ਗਏ।" ਇਸ ਦੇ ਨਾਲ ਪਾਕਿ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ 51 ਵਾਰ ਦੁਬਈ ਗਏ ਸਨ ਪਰ ਉਹ ਇਕ ਵਾਰ ਵੀ ਬਲੋਚਿਸਤਾਨ ਨਹੀਂ ਗਏ।  

 


author

rajwinder kaur

Content Editor

Related News